ਅੰਮ੍ਰਿਤਸਰ ‘ਚ ਚੱਲੀਆਂ ਗੋਲੀਆਂ, ਕਾਂਗਰਸ ਦੀ ਰੈਲੀ ‘ਚ ਜਾਂਦੇ ਨੌਜਵਾਨਾਂ ‘ਤੇ ਹੋਇਆ ਹਮਲਾ

ਅੰਮ੍ਰਿਤਸਰ ‘ਚ ਚੱਲੀਆਂ ਗੋਲੀਆਂ, ਕਾਂਗਰਸ ਦੀ ਰੈਲੀ ‘ਚ ਜਾਂਦੇ ਨੌਜਵਾਨਾਂ ‘ਤੇ ਹੋਇਆ ਹਮਲਾ

ਵੀਓਪੀ ਬਿਊਰੋ- ਅੰਮ੍ਰਿਤਸਰ ਦੇ ਹਲਕਾ ਅਜਨਾਲਾ ਤੋਂ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਅਜਨਾਲਾ ਹਲਕੇ ਦੇ ਪਿੰਡ ਵਿੱਚ ਕੁਝ ਨੌਜਵਾਨਾਂ ਉੱਪਰ ਅਣਪਛਾਤਿਆਂ ਨੇ ਗੋਲੀਆਂ ਚਲਾਈਆਂ ਹਨ।

ਇਹ ਸਾਰੇ ਮਾਮਲੇ ਨੂੰ ਲੋਕ ਸਭਾ ਚੋਣਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਉਸ ਹਲਕੇ ਵਿੱਚ ਕਾਂਗਰਸ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਚੋਣ ਰੈਲੀ ਸੀ, ਜਿਸ ਦੇ ਸਬੰਧ ਵਿੱਚ ਉਹ ਨੌਜਵਾਨ ਰੈਲੀ ਵਿੱਚ ਆਉਣ ਲਈ ਘਰੋਂ ਨਿਕਲੇ ਸਨ ਪਰ ਰਾਹ ਵਿੱਚ ਹੀ ਉਹਨਾਂ ਉੱਤੇ ਹਮਲਾ ਹੋ ਗਿਆ

ਜਾਣਕਾਰੀ ਮਿਲੀ ਹੈ ਕਿ ਉਕਤ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਗੁਰਜੀਤ ਔਜਲਾ ਨੇ ਚੋਣ ਜ਼ਾਬਤੇ ਦਰਮਿਆਨ ਹੋਈ ਗੋਲੀਬਾਰੀ ਦੀ ਨਿੰਦਾ ਕੀਤੀ ਹੈ। ਗੁਰਜੀਤ ਔਜਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਰਕਰਾਂ ਨੂੰ ਪਿੰਡ ਨਾ ਛੱਡਣ ਦੀ ਧਮਕੀ ਦਿੱਤੀ ਗਈ। ਜਦੋਂ ਉਨ੍ਹਾਂ ਦੇ ਵਰਕਰ ਬਾਹਰ ਆਏ ਤਾਂ ਕੁਝ ਨੌਜਵਾਨਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਦੌਰਾਨ ਉਨ੍ਹਾਂ ਦਾ ਇੱਕ ਵਰਕਰ ਜ਼ਖ਼ਮੀ ਹੋ ਗਿਆ। ਇਸ ਦੌਰਾਨ ਔਜਲਾ ਨੇ ਗੋਲੀਆਂ ਦੇ ਖੋਲ ਵੀ ਇਕੱਠੇ ਕਰਕੇ ਪੁਲਿਸ ਨੂੰ ਦਿੱਤੇ। ਜ਼ਖਮੀ ਨੌਜਵਾਨ ਦੇ ਹੱਥ ‘ਤੇ ਗੰਭੀਰ ਸੱਟ ਲੱਗੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

error: Content is protected !!