ਵਾਪਸ ਪਰਤ ਆਇਆ ‘ਸੋਢੀ’… ਜਿਸ ਨੂੰ ਲੱਭਦੀ ਪੁਲਿਸ ਵੀ ਥੱਕ ਗਈ, ਘਰ ਆ ਕੇ ਕਹਿੰਦਾ ਮੈਂ ਤਾਂ ਧਾਰਮਿਕ ਯਾਤਰਾ ‘ਤੇ ਗਿਆ ਸੀ

ਵਾਪਸ ਪਰਤ ਆਇਆ ‘ਸੋਢੀ’… ਜਿਸ ਨੂੰ ਲੱਭਦੀ ਪੁਲਿਸ ਵੀ ਥੱਕ ਗਈ, ਘਰ ਆ ਕੇ ਕਹਿੰਦਾ ਮੈਂ ਤਾਂ ਧਾਰਮਿਕ ਯਾਤਰਾ ‘ਤੇ ਗਿਆ ਸੀ

ਦਿੱਲੀ (ਵੀਓਪੀ ਬਿਊਰੋ) 22 ਅਪ੍ਰੈਲ ਨੂੰ ਕਾਮੇਡੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਗੁਰਚਰਨ ਸਿੰਘ ਬਾਰੇ ਖ਼ਬਰ ਮਿਲੀ ਸੀ ਕਿ ਉਹ ਕਿਤੇ ਲਾਪਤਾ ਹੋ ਗਏ ਹਨ। 22 ਅਪ੍ਰੈਲ ਨੂੰ ਆਈਆਂ ਇਨ੍ਹਾਂ ਖਬਰਾਂ ਨੇ ਪ੍ਰਸ਼ੰਸਕਾਂ ਨੂੰ ਵੀ ਪਰੇਸ਼ਾਨ ਕਰ ਦਿੱਤਾ ਹੈ। ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਸੋਢੀ ਅਚਾਨਕ ਕਿੱਥੇ ਗਾਇਬ ਹੋ ਗਿਆ।

ਹਾਲਾਂਕਿ ਹੁਣ ਸੋਢੀ 25 ਦਿਨਾਂ ਬਾਅਦ ਵਾਪਸ ਪਰਤੇ ਹਨ ਅਤੇ ਉਨ੍ਹਾਂ ਦੇ ਲਾਪਤਾ ਹੋਣ ਦਾ ਵੱਡਾ ਕਾਰਨ ਵੀ ਸਾਹਮਣੇ ਆ ਗਿਆ ਹੈ।

ਜਦੋਂ ਗੁਰਚਰਨ ਸਿੰਘ ਉਰਫ ਸੋਢੀ 25 ਦਿਨਾਂ ਬਾਅਦ ਵਾਪਸ ਆਇਆ ਤਾਂ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਜੋ ਕੁਝ ਸਾਹਮਣੇ ਆਇਆ ਉਹ ਆਪਣੇ ਆਪ ‘ਚ ਕਾਫੀ ਹੈਰਾਨੀਜਨਕ ਹੈ।

ਗੁਰਚਰਨ ਸਿੰਘ ਧਾਰਮਿਕ ਬਿਰਤੀ ਦੇ ਸਨ, ਇਹ ਤੱਥ ਉਨ੍ਹਾਂ ਦੇ ਲਾਪਤਾ ਹੋਣ ਤੋਂ ਬਾਅਦ ਸਾਹਮਣੇ ਆਇਆ। ਪਰ ਉਹ ਇੰਨੇ ਧਾਰਮਿਕ ਹਨ ਕਿ ਅਚਾਨਕ ਹੀ ਧਰਮ ਦੇ ਰਸਤੇ ‘ਤੇ ਤੁਰ ਪਏ, ਉਹ ਵੀ ਬਿਨਾਂ ਕਿਸੇ ਨੂੰ ਦੱਸੇ… ਇਹ ਆਪਣੇ ਆਪ ‘ਚ ਕਾਫੀ ਹੈਰਾਨੀਜਨਕ ਹੈ। ਉਹ ਕਈ ਦਿਨ ਅੰਮ੍ਰਿਤਸਰ ਤੇ ਲੁਧਿਆਣਾ ਵਿਖੇ ਗੁਰੂ ਘਰਾਂ ਵਿੱਚ ਰਹੇ ਅਤੇ ਜਦ ਅਹਿਸਾਸ ਹੋਇਆ ਤਾਂ ਘਰ ਪਰਤ ਆਏ।

error: Content is protected !!