ਜਲੰਧਰ ‘ਚ ਆਸਾਨ ਨਹੀਂ ਜਿੱਤ ਦੀ ਰਾਹ… ਹੰਢੇ ਹੋਏ ਨੇ ਸਾਰੇ ਉਮੀਦਵਾਰ, ਪੜ੍ਹੋ 4 ਜੂਨ ਨੂੰ ਕਿਹੜਾ ਵੰਡੂ ਲੱਡੂ

ਜਲੰਧਰ ‘ਚ ਆਸਾਨ ਨਹੀਂ ਜਿੱਤ ਦੀ ਰਾਹ… ਹੰਢੇ ਹੋਏ ਨੇ ਸਾਰੇ ਉਮੀਦਵਾਰ, ਪੜ੍ਹੋ 4 ਜੂਨ ਨੂੰ ਕਿਹੜਾ ਵੰਡੂ ਲੱਡੂ


ਜਲੰਧਰ (ਸੁੱਖ ਸੰਧੂ) ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਜਲੰਧਰ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਆਪਣਾ ਜ਼ੋਰ ਲਾ ਰਹੀਆਂ ਹਨ। ਜਲੰਧਰ ਦੀ ਲੋਕ ਸਭਾ ਸੀਟ ਇਸ ਵਾਰ ਹਾਟ ਸੀਟ ਮੰਨੀ ਜਾ ਰਹੀ ਹੈ। ਜਿੱਥੇ ਇਸ ਵਾਰ ਕਈ ਦਲ ਬਦਲੂ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵੱਲੋਂ ਚੋਣਾਂ ਲੜ ਰਹੇ ਹਨ, ਉਥੇ ਹੀ ਬਾਹਰੋਂ ਆਏ ਉਮੀਦਵਾਰਾਂ ਦਾ ਵੀ ਕਾਫੀ ਜ਼ੋਰ ਹੈ। ਦੇਖਿਆ ਜਾਵੇ ਤਾਂ ਭਾਜਪਾ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਉਹੀ ਹਨ ਜਿਹੜੇ ਪਹਿਲਾਂ ਕਿਸੇ ਦੂਜਿਆਂ ਪਾਰਟੀਆਂ ਦੇ ਵਿੱਚ ਸਨ। ਮਤਲਬ ਇੱਕ ਦੂਜੇ ਦੇ ਉਮੀਦਵਾਰ ਲੈ ਕੇ ਜਲੰਧਰ ਲੋਕ ਸਭਾ ਚੋਣਾਂ ਵਿੱਚ ਇਹ ਪਾਰਟੀਆਂ ਆਪਣੀ ਜਿੱਤ ਲਈ ਕੋਸ਼ਿਸ਼ ਕਰ ਰਹੀ ਹਨ।

ਉਥੇ ਹੀ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੀ ਤਾਂ ਇਸ ਵਾਰ ਕਾਂਗਰਸ ਨੇ ਰੋਪੜ ਹਲਕੇ ਤੋਂ ਉਮੀਦਵਾਰ ਲਿਆ ਕੇ ਜਲੰਧਰ ਵਿੱਚ ਉਤਾਰਿਆ ਹੈ। ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਇਸ ਵਾਰ ਜਲੰਧਰ ਤੋਂ ਕਾਂਗਰਸ ਵੱਲੋਂ ਆਪਣੀ ਕਿਸਮਤ ਲੋਕ ਸਭਾ ਚੋਣਾਂ ਵਿੱਚ ਅੱਜ ਅਜਮਾ ਰਹੇ ਹਨ। ਉੱਥੇ ਹੀ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਟੱਕਰ ਦੇ ਰਹੀ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਵੀ ਕਾਫੀ ਸੁਰਖੀਆਂ ਵਿੱਚ ਹਨ।

ਪਿਛਲੀਆਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ 2 ਲੱਖ ਤੋਂ ਜਿਆਦਾ ਵੋਟਾਂ ਲੈ ਕੇ ਸੁਰਖੀਆਂ ਵਿੱਚ ਆਏ ਬਲਵਿੰਦਰ ਕੁਮਾਰ ਇਹਨਾਂ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਲਈ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ। ਆਪਣੀਆਂ ਰੈਲੀਆਂ ਵਿੱਚ ਵੱਡਾ ਇਕੱਠ ਕਰਨ ਵਾਲੇ ਬਲਵਿੰਦਰ ਕੁਮਾਰ ਇਸ ਵਾਰ ਸਾਰੇ ਉਮੀਦਵਾਰਾਂ ਨੂੰ ਹੈਰਾਨ ਕਰ ਸਕਦੇ ਹਨ।

ਗੱਲ ਕੀਤੀ ਜਾਵੇ ਤਾਂ ਸੁਸ਼ੀਲ ਕੁਮਾਰ ਰਿੰਕੂ ਦੀ ਜੋ ਪਹਿਲਾ ਕਾਂਗਰਸ ਵੱਲੋਂ ਵਿਧਾਇਕ ਰਹੇ ਚੁੱਕੇ ਹਨ, ਨੇ ਜਿਮਨੀ ਲੋਕ ਸਭਾ ਚੋਣ ਵਿੱਚ ਜਦੋਂ ਸੰਤੋਖ ਸਿੰਘ ਚੌਧਰੀ ਦਾ ਰਾਹੁਲ ਗਾਂਧੀ ਦੀ ਭਾਰਤ ਬਚਾਓ ਯਾਤਰਾ ਦੌਰਾਨ ਦਿਹਾਂਤ ਹੋ ਗਿਆ ਸੀ ਤਾਂ ਜਿਮਨੀ ਚੋਣ ਦੌਰਾਨ ਸੁਸ਼ੀਲ ਕੁਮਾਰ ਰਿੰਕੂ ਨੇ ਆਮ ਆਦਮੀ ਪਾਰਟੀ ਦੇ ਟਿਕਟ ‘ਤੇ ਚੋਣ ਲੜੀ ਸੀ ਅਤੇ ਵੱਡੇ ਅੰਤਰਾਲ ਨਾਲ ਜਿੱਤ ਦਰਜ ਕੀਤੀ ਸੀ ਪਰ ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਟਿਕਟ ਦਿੱਤੇ ਜਾਣ ਦੇ ਬਾਵਜੂਦ ਵੀ ਸੁਸ਼ੀਲ ਕੁਮਾਰ ਰਿੰਕੂ ਨੇ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ ਅਤੇ ਜਲੰਧਰ ਤੋਂ ਭਾਜਪਾ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਐਲਾਨਿਆ ਹੈ।

ਉੱਥੇ ਹੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਟਿਕਟ ਦੇ ਉਮੀਦਵਾਰ ਦਾਅਵੇਦਾਰ ਮੰਨੇ ਜਾ ਰਹੇ ਪਵਨ ਕੁਮਾਰ ਟੀਨੂ ਨੇ ਮੌਕੇ ‘ਤੇ ਆ ਕੇ ਝਾੜੂ ਦਾ ਪੱਲਾ ਫੜ ਲਿਆ ਤੇ ਮੁੱਖ ਮੰਤਰੀ ਮਾਨ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਦੀ ਟਿਕਟ ਹਾਸਿਲ ਕਰਕੇ ਜਲੰਧਰ ਤੋਂ ਆਪਣੀ ਜਿੱਤ ਲਈ ਕਿਸਮਤ ਅਜ਼ਮਾ ਰਹੇ ਹਨ।

 

ਅਜਿਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜਦ ਕੋਈ ਉਮੀਦਵਾਰ ਨਹੀਂ ਮਿਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਨੂੰ ਆਪਣਾ ਉਮੀਦਵਾਰ ਬਣਾਉਣ ਲਈ ਆਪਣੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਆਫਰ ਦਿੱਤਾ ਅਤੇ ਮਹਿੰਦਰ ਸਿੰਘ ਕੇਪੀ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ ਇਸ ਵਾਰ ਆਪਣੀ ਜਿੱਤ ਲਈ ਦਾਵੇਦਾਰੀ ਪੇਸ਼ ਕੀਤੀ ਹੈ। ਉੱਥੇ ਹੀ ਕਾਂਗਰਸ ਵੱਲੋਂ ਵੀ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਤੋਂ ਬਾਅਦ ਕੋਈ ਮਜਬੂਤ ਦਾਵੇਦਾਰ ਸੀਟ ਤੋਂ ਨਹੀਂ ਮਿਲ ਰਿਹਾ ਸੀ ਇਸ ਅਜਿਹੇ ਵਿੱਚ ਕਾਂਗਰਸ ਨੇ ਸੰਤੋਖ ਸਿੰਘ ਚੌਧਰੀ ਦੀ ਘਰਵਾਲੀ ਕਰਮਜੀਤ ਸਿੰਘ ਕੌਰ ਨੂੰ ਇਗਨੋਰ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਸੀਟ ਦਾ ਦਾਵੇਦਾਰ ਬਣਾਇਆ ਹੈ।

 

ਅਜਿਹੇ ਵਿੱਚ ਚੌਧਰੀ ਪਰਿਵਾਰ ਨੇ ਚਰਨਜੀਤ ਚੰਨੀ ਦਾ ਵਿਰੋਧ ਕੀਤਾ ਅਤੇ ਕਰਮਜੀਤ ਕੌਰ ਨੇ ਭਾਜਪਾ ਜੁਆਇਨ ਕਰ ਲਈ, ਬਿਕਰਮ ਸਿੰਘ ਚੌਧਰੀ ਜੋ ਕਿ ਸੰਤੋਖ ਸਿੰਘ ਚੌਧਰੀ ਦੇ ਸਪੁੱਤਰ ਹਨ ਅਤੇ ਫਿਲੌਰ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਹਨ ਨੇ ਵੀ ਚਰਨਜੀਤ ਸਿੰਘ ਚੰਨੀ ਦਾ ਕਾਫੀ ਵਿਰੋਧ ਕੀਤਾ ਅਜਿਹੇ ਵਿਰੋਧ ਦੇ ਵਿੱਚ ਚਰਨਜੀਤ ਸਿੰਘ ਚੰਨੀ ਟਿਕਟ ਲੈਣ ਵਿੱਚ ਕਾਮਯਾਬ ਰਹੇ ਕਾਮਯਾਬ ਰਹੇ। ਚਰਨਜੀਤ ਸਿੰਘ ਚੰਨੀ ਲਈ ਜਲੰਧਰ ਤੋਂ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਬਣਾਉਣਾ ਹੀ ਕਾਫੀ ਨਹੀਂ ਹੈ। ਜਿੱਥੇ ਉਹਨਾਂ ਦਾ ਚੌਧਰੀ ਪਰਿਵਾਰ ਵਿਰੋਧ ਕਰ ਰਿਹਾ ਹੈ ਉੱਥੇ ਹੀ ਮਹਿੰਦਰ ਸਿੰਘ ਕੇਪੀ ਦੇਸ਼ ਸਮਰਥਕ ਵੀ ਕਾਂਗਰਸ ਛੱਡ ਕੇ ਅਕਾਲੀ ਦਲ ਵੀ ਸ਼ਾਮਿਲ ਹੋ ਚੁੱਕੇ ਹਨ। ਅਜਿਹੇ ਵਿੱਚ ਦੇਖਣਾ ਹੈ ਕਿ ਚਰਨਜੀਤ ਸਿੰਘ ਚੰਨੀ ਕਿਸ ਉਮੀਦ ਦੇ ਨਾਲ ਕਾਂਗਰਸ ਵੱਲੋਂ ਇਸ ਸੀਟ ‘ਤੇ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਚਰਨਜੀਤ ਚੰਨੀ ਕਿਸ ਤਰੀਕੇ ਨਾਲ ਇੱਥੇ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਹੁੰਦੇ ਹਨ।

ਅਜਿਹੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ, ਆਮ ਆਦਮੀ ਪਾਰਟੀ ਨੇ ਪਵਨ ਕੁਮਾਰ ਟੀਨੂ, ਸ਼੍ਰੋਮਣੀ ਅਕਾਲੀ ਦਲ ਨੇ ਮਹਿੰਦਰ ਸਿੰਘ ਕੇਪੀ, ਭਾਰਤੀ ਜਨਤਾ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਅਤੇ ਬਹੁਜਨ ਸਮਾਜ ਪਾਰਟੀ ਨੇ ਬਲਵਿੰਦਰ ਕੁਮਾਰ ‘ਤੇ ਦਾਅ ਖੇਡਿਆ ਹੈ। ਇਹਨਾਂ ਪਾਰਟੀਆਂ ਤੋਂ ਇਲਾਵਾ ਕਈ ਆਜ਼ਾਦ ਉਮੀਦਵਾਰ ਵੀ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਜਲੰਧਰ ਸੀਟ ਤੋਂ ਆਪਣੀ ਕਿਸਮਤ ਅਜਮਾ ਰਹੇ ਹਨ। ਅਜਿਹੇ ਵਿੱਚ ਫੈਸਲਾ ਜੋ ਵੀ ਆਵੇ ਜਿਸ ਤਰਹਾਂ ਦਾ ਵੀ ਆਵੇ ਅਸੀਂ ਅਪੀਲ ਕਰਦੇ ਹਾਂ ਕਿ ਲੋਕ ਸਭਾ ਚੋਣਾਂ ਸ਼ਾਂਤੀਮਈ ਤਰੀਕੇ ਦੇ ਨਾਲ ਹੋਣ।

 

ਆਖਿਰਕਾਰ ਕਿਸ ਦੀ ਜਿੱਤ ਹੋਵੇਗੀ ਇਹ ਤਾਂ 4 ਜੂਨ ਨੂੰ ਨਤੀਜੇ ਆਉਣ ਤੋਂ ਬਾਅਦ ਪਤਾ ਚੱਲ ਜਾਵੇਗਾ। ਪਰ ਵਾਈਸ ਆਫ ਪੰਜਾਬ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹੈ ਕਿ 1 ਜੂਨ ਨੂੰ ਵੋਟ ਜਰੂਰ ਪਾਓ ਜਿਸ ਵੀ ਉਮੀਦਵਾਰ ਨੂੰ ਪਾਓ ਜਿਸ ਵੀ ਪਾਰਟੀ ਨੂੰ ਪਾਓ ਤੁਸੀਂ ਸੋਚ ਸਮਝ ਕੇ ਵੋਟ ਜਰੂਰ ਪਾਓ ਵੋਟ ਪਾਉਣੀ ਬਹੁਤ ਜਰੂਰੀ ਹੈ।

error: Content is protected !!