ਕੇਜਰੀਵਾਲ ਦੀ ਸਲਾਹਕਾਰ ਰਹੀ ਸਵਾਤੀ ਮਾਲੀਵਾਲ ਨਾਲ CM ਹਾਊਸ ‘ਚ ਕੇਜਰੀਵਾਲ ਦੇ ਪੀਏ ਵੱਲੋਂ ਕੁੱਟਮਾਰ, ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ

ਕੇਜਰੀਵਾਲ ਦੀ ਸਲਾਹਕਾਰ ਰਹੀ ਸਵਾਤੀ ਮਾਲੀਵਾਲ ਨਾਲ CM ਹਾਊਸ ‘ਚ ਕੇਜਰੀਵਾਲ ਦੇ ਪੀਏ ਵੱਲੋਂ ਕੁੱਟਮਾਰ, ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ

ਵੀਓਪੀ ਬਿਊਰੋ- ਦਿੱਲੀ ਤੋਂ ਇਸ ਵੇਲੇ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਖਾਸ ਅਤੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਦੋਸ਼ ਲਾਇਆ ਹੈ ਕਿ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਅੱਜ ਦਿੱਲੀ ਦੀ ਸਿਵਲ ਲਾਈਨ ਪੁਲਿਸ ਨੇ ਕਾਰਵਾਈ ਕਰਦੇ ਹੋਏ ਸੀਐਮ ਰਿਹਾਇਸ਼ ‘ਤੇ ਜਾ ਕੇ ਵਿਬਭ ਕੁਮਾਰ ਕੋਲੋਂ ਪੁੱਛਗਿੱਛ ਕੀਤੀ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।

ਸਵਾਤੀ ਮਾਲੀਵਾਲ ਨੇ ਦੋਸ਼ ਲਾਇਆ ਹੈ ਕਿ ਉਹ ਕਿਸੇ ਕੰਮ ਲਈ ਕੇਜਰੀਵਾਲ ਦੇ ਸੀਐਮ ਹਾਈਸ ਵਿਖੇ ਗਈ ਸੀ। ਇਸ ਦੌਰਾਨ ਵਿਬਭ ਕੁਮਾਰ ਅਤੇ ਉਸਦੇ ਸਿਕਿਉਰਟੀ ਗਾਰਡਾਂ ਨੇ ਉਸ ਨਾਲ ਹੱਥੋਪਾਈ ਕਰਦੇ ਹੋਏ ਉਸ ਨਾਲ ਕੁੱਟਮਾਰ ਕੀਤੀ ਅਤੇ ਉਸਦੇ ਪੰਜ ਸੱਤ ਥੱਪੜ ਮਾਰ ਦਿੱਤੇ, ਕਈ ਦਿਨਾਂ ਤੋਂ ਇਹ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਅਤੇ ਵਿਰੋਧੀ ਧਿਰ ਭਾਜਪਾ ਵੀ ਇਸ ਮਾਮਲੇ ‘ਤੇ ਕਾਫੀ ਸਿਆਸਤ ਗਰਮਾ ਰਹੀ ਹੈ।

ਭਾਜਪਾ ਨੇ ਦੋਸ਼ ਲਾਇਆ ਹੈ ਕਿ ਅਰਵਿੰਦ ਕੇਜਰੀਵਾਲ ਇੰਨਾ ਵੱਡਾ ਮਸਲਾ ਹੋਣ ਤੋਂ ਬਾਅਦ ਵੀ ਅਜੇ ਤੱਕ ਚੁੱਪ ਕਿਉਂ ਹਨ ਅਤੇ ਉਹ ਕਿਉਂ ਨਹੀਂ ਬੋਲ ਰਹੇ ਹਨ ਹਾਲਾਂਕਿ ਅੱਜ ਪੁਲਿਸ ਦੀ ਕਾਰਵਾਈ ਤੋਂ ਬਾਅਦ ਇਹ ਮਾਮਲਾ ਹੋਰ ਭੱਖ ਗਿਆ ਹੈ ਅਤੇ ਭਾਜਪਾ ਨੇ ਮੰਗ ਕੀਤੀ ਹੈ ਕਿ ਕੇਜਰੀਵਾਲ ਦੀ ਵੀ ਇਸ ਮਾਮਲੇ ਵਿੱਚ ਭੂਮਿਕਾ ਦੀ ਜਾਂਚ ਹੋਵੇ ਕਿਉਂਕਿ ਭਾਜਪਾ ਵੱਲੋਂ ਲਗਾਤਾਰ ਦੋਸ਼ ਲਾਇਆ ਜਾ ਰਿਹਾ ਹੈ ਕਿ ਸਵਾਤੀ ਮਾਲੀਵਾਲ ਦੀ ਕੁੱਟਮਾਰ ਕੇਜਰੀਵਾਲ ਦੇ ਕਹਿਣ ‘ਤੇ ਉਸਦੇ ਪੀਏ ਨੇ ਕੀਤੀ ਹੈ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦਾ ਮਾਮਲਾ ਜਦ ਤੂਲ ਫੜ ਰਿਹਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਮੰਗਣ ਵਿੱਚ ਹੋਰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿੱਥੇ ਪਹਿਲਾ ਹੀ ਸ਼ਰਾਬ ਘੁਟਾਲੇ ਵਿੱਚ ਉਹਨਾਂ ਦੇ ਇੱਕ-ਇੱਕ ਕਰਕੇ ਕਈ ਨੇਤਾ ਜੇਲ ਵਿੱਚ ਜਾ ਚੁੱਕੇ ਹਨ, ਅਜਿਹੇ ਵਿੱਚ ਇੱਕ ਔਰਤ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਜਦੋਂ ਉਹਨਾਂ ਦੇ ਪੀਏ ਅਤੇ ਅਰਵਿੰਦ ਕੇਜਰੀਵਾਲ ਦੇ ਖਾਸਮ ਖਾਸ ਉੱਤੇ ਕਾਰਵਾਈ ਹੋ ਰਹੀ ਹੈ ਤਾਂ ਇਸ ਦਾ ਸਿੱਧਾ ਸਿੱਧਾ ਅਸਰ ਲੋਕ ਸਭਾ ਚੋਣਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਇਸ ਦਾ ਕਾਫੀ ਅਸਰ ਅਤੇ ਕਾਫੀ ਨੁਕਸਾਨ ਝੱਲਣਾ ਪਵੇਗਾ।

ਉੱਥੇ ਹੀ ਦੂਜੇ ਪਾਸੇ ਸਵਾਤੀ ਮਾਲੀਵਾਲ ਨੇ ਜਿਸ ਸ਼ਖਸ ਉੱਤੇ ਕੁੱਟਮਾਰ ਦੋਸ਼ ਲਾਏ ਹਨ ਉਸਨੇ ਕੁਝ ਸਮਾਂ ਪਹਿਲਾਂ ਹੀ ਦਿੱਲੀ ਪੁਲਿਸ ਨੂੰ ਇੱਕ ਈਮੇਲ ਜਰੀਏ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਤੇ ਕਿਹਾ ਹੈ ਕਿ ਉਹ ਇਸ ਮਾਮਲੇ ਸੰਬਧੀ ਕੋਈ ਵੀ ਜਾਂਚ ਤਾਂ ਹਿੱਸਾ ਬਣਨ ਲਈ ਤਿਆਰ ਹਨ ਅਤੇ ਪੁਲਿਸ ਦਾ ਸਾਥ ਦੇਣਗੇ।

ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਮਾਲੀਵਾਲ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਨਿਰਾਧਾ ਦੱਸਿਆ ਹੈ ਅਤੇ ਕਿਹਾ ਹੈ ਕਿ ਸਵਾਤੀ ਮਾਲੀਵਾਲ ਇਹ ਸਭ ਭਾਜਪਾ ਦੇ ਇਸ਼ਾਰੇ ‘ਤੇ ਕਰ ਰਹੀ ਹੈ। ਸਵਾਤੀ ਮਾਲੀਵਾਲ ਇਸ ਲਈ ਕਰ ਰਹੀ ਹੈ ਕਿਉਂਕਿ ਭਾਜਪਾ ਉਹਨਾਂ ਨੂੰ ਇਸ ਲਈ ਇਸ ਮਾਮਲੇ ਨੂੰ ਵਧਾਉਣ ਲਈ ਕਹਿ ਰਹੀ ਹੈ ਤਾਂ ਜੋ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਅਕਸ ਖਰਾਬ ਹੋਵੇ ਪਰ ਉਹਨਾਂ ਨੇ ਕਿਹਾ ਕਿ ਅਸੀਂ ਕਾਨੂੰਨ ਦਾ ਸਹਾਰਾ ਲੈ ਕੇ ਇਸ ਮਾਮਲੇ ਤੋਂ ਪਰਦਾ ਚੁੱਕਾਂਗੇ।

error: Content is protected !!