9ਵੀਂ ‘ਚੋਂ ਫੇਲ੍ਹ ਹੋ ਕੇ JOB ਦੀ ਉਮੀਦ ਖਤਮ ਹੋਈ ਤਾਂ You Tube ਤੋਂ ਦੇਖ ਕੇ ਬਣਾਉਣ ਲੱਗਾ ਨਕਲੀ ਨੋਟ, ਪੁਲਿਸ ਨੇ ਚੁੱਕਿਆ

9ਵੀਂ ‘ਚੋਂ ਫੇਲ੍ਹ ਹੋ ਕੇ JOB ਦੀ ਉਮੀਦ ਖਤਮ ਹੋਈ ਤਾਂ You Tube ਤੋਂ ਦੇਖ ਕੇ ਬਣਾਉਣ ਲੱਗਾ ਨਕਲੀ ਨੋਟ, ਪੁਲਿਸ ਨੇ ਚੁੱਕਿਆ

ਵੀਓਪੀ ਬਿਊਰੋ- ਲੋਕ ਸ਼ਾਰਟ-ਕੱਟ ਤਰੀਕੇ ਦੇ ਨਾਲ ਪੈਸਾ ਕਮਾਉਣ ਲਈ ਕਈ ਹੱਥਕੰਢੇ ਅਪਨਾਉਂਦੇ ਹਨ। ਅਜਿਹੇ ਵਿੱਚ ਕਈ ਵਾਰ ਲੋਕ ਗਲਤ ਰਸਤੇ ਤੁਰ ਪੈਂਦੇ ਹਨ ਅਤੇ ਕਾਨੂੰਨ ਦੀ ਵੀ ਉਲੰਘਣਾ ਕਰਦੇ ਹਨ। ਅਜਿਹੇ ਹੀ ਇੱਕ ਮਾਮਲੇ ‘ਚ ਮੁੰਬਈ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ, ਪੁਲਿਸ ਨੇ ਇੱਕ ਵਿਅਕਤੀ ਅਤੇ ਉਸਦੇ ਸਾਥੀ ਨੂੰ ਨਕਲੀ ਨੋਟਾਂ ਸਮੇਤ ਕਾਬੂ ਕੀਤਾ ਹੈ।


ਨਵੀਂ ਮੁੰਬਈ ਕ੍ਰਾਈਮ ਬ੍ਰਾਂਚ ਦੇ ਸਹਾਇਕ ਪੁਲਿਸ ਕਮਿਸ਼ਨਰ ਅਜੈ ਲਾਂਗੇ ਨੇ ਦੱਸਿਆ ਕਿ ਦੋਸ਼ੀ 9ਵੀਂ ‘ਚ ਫੇਲ ਹੋ ਗਿਆ ਸੀ ਅਤੇ ਯੂ-ਟਿਊਬ ਦੇਖ ਕੇ ਨਕਲੀ ਨੋਟ ਬਣਾਉਣਾ ਸਿੱਖਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 2 ਲੱਖ ਰੁਪਏ ਤੋਂ ਵੱਧ ਦੇ ਜਾਅਲੀ ਨੋਟ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!