10ਵੀਂ ਕਲਾਸ ‘ਚੋਂ ਪੂਰੇ ਸੂਬੇ ‘ਚ TOP ਕਰਨ ਵਾਲੀ ਕੁੜੀ ਦੀ ਰਿਜ਼ਲਟ ਤੋਂ 5ਵੇਂ ਦਿਨ ਹੋਈ ਮੌ+ਤ

10ਵੀਂ ਕਲਾਸ ‘ਚੋਂ ਪੂਰੇ ਸੂਬੇ ‘ਚ TOP ਕਰਨ ਵਾਲੀ ਕੁੜੀ ਦੀ ਰਿਜ਼ਲਟ ਤੋਂ 5ਵੇਂ ਦਿਨ ਹੋਈ ਮੌ+ਤ

ਵੀਓਪੀ ਬਿਊਰੋ -ਗੁਜਰਾਤ ਬੋਰਡ ਦੀ 10ਵੀਂ ਜਮਾਤ ਦੀ ਟਾਪਰ ਹੀਰ ਦੀ ਬਰੇਨ ਹੈਮਰੇਜ ਕਾਰਨ ਮੌਤ ਹੋ ਗਈ ਹੈ। ਹੀਰ ਨੇ 11 ਮਈ ਨੂੰ ਐਲਾਨੇ ਗਏ 10ਵੀਂ ਬੋਰਡ ਦੇ ਨਤੀਜਿਆਂ ‘ਚ 99.70 ਫੀਸਦੀ ਅੰਕ ਹਾਸਲ ਕੀਤੇ ਸਨ। ਨਤੀਜੇ ਆਉਣ ਤੋਂ 5 ਦਿਨ ਬਾਅਦ ਹੀ ਉਸ ਦੀ ਮੌਤ ਹੋ ਗਈ।

ਹੀਰ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੇ ਇਕ ਮਿਸਾਲ ਕਾਇਮ ਕਰਦਿਆਂ ਉਸ ਦੀਆਂ ਅੱਖਾਂ ਸਮੇਤ ਉਸ ਦਾ ਸਰੀਰ ਦਾਨ ਕਰਨ ਦਾ ਫੈਸਲਾ ਕੀਤਾ ਹੈ। 16 ਸਾਲ ਦੀ ਹੀਰ ਡਾਕਟਰ ਬਣ ਕੇ ਸਮਾਜ ਲਈ ਕੁਝ ਕਰਨਾ ਚਾਹੁੰਦੀ ਸੀ। ਉਸਨੇ ਗੁਜਰਾਤ 10ਵੀਂ ਬੋਰਡ ਦੀ ਪ੍ਰੀਖਿਆ ਵਿੱਚ ਗਣਿਤ ਵਿੱਚ 100 ਅਤੇ ਸਾਇੰਸ ਵਿੱਚ 94 ਅੰਕ ਪ੍ਰਾਪਤ ਕੀਤੇ ਸਨ।

ਹੀਰ ਗੁਜਰਾਤ ਦੇ ਰਾਜਕੋਟ ਦੀ ਰਹਿਣ ਵਾਲੀ ਸੀ। ਉਸਦੇ ਪਿਤਾ ਦਾ ਨਾਮ ਪ੍ਰਫੁੱਲਭਾਈ ਘੇਟੀਆ ਹੈ। ਨਤੀਜੇ ਆਉਣ ਤੋਂ ਕੁਝ ਦਿਨ ਪਹਿਲਾਂ ਉਸ ਨੂੰ ਬ੍ਰੇਨ ਹੈਮਰੇਜ ਹੋ ਗਿਆ ਸੀ। ਉਹ ਇਸ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਇਸ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।

ਪਰਿਵਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਉਸ ਦੇ ਮਾਤਾ-ਪਿਤਾ ਹੀਰ ਨੂੰ ਛੁੱਟੀ ਦਿਵਾ ਕੇ ਘਰ ਲੈ ਆਏ ਸਨ, ਪਰ ਕੁਝ ਦਿਨਾਂ ਬਾਅਦ ਉਸਨੂੰ ਇਕ ਵਾਰ ਫਿਰ ਸਾਹ ਲੈਣ ਵਿਚ ਤਕਲੀਫ ਹੋਣ ਲੱਗੀ। ਇਸ ਤੋਂ ਬਾਅਦ ਪਿਤਾ ਨੇ ਉਸ ਨੂੰ ਰਾਜਕੋਟ ਦੇ ਟਰੱਸਟ ਦੁਆਰਾ ਚਲਾਏ ਜਾ ਰਹੇ ਬੀਟੀ ਸਵਾਨੀ ਹਸਪਤਾਲ ਵਿੱਚ ਦਾਖਲ ਕਰਵਾਇਆ।

ਹਸਪਤਾਲ ਵਿੱਚ ਐਮਆਰਆਈ ਕਰਵਾਉਣ ਤੋਂ ਬਾਅਦ ਸਾਹਮਣੇ ਆਇਆ ਕਿ ਹੀਰ ਦਾ 80 ਤੋਂ 90 ਫੀਸਦੀ ਦਿਮਾਗ ਕੰਮ ਨਹੀਂ ਕਰ ਰਿਹਾ ਸੀ। ਇਸ ਤੋਂ ਬਾਅਦ ਹੀਰ ਨੂੰ ਸੀ.ਸੀ.ਯੂ. ਵਿੱਚ ਸੀ। ਹਾਲਾਂਕਿ ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਹੀਰ ਦੀ 15 ਮਈ ਨੂੰ ਮੌਤ ਹੋ ਗਈ। ਹੀਰ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਇਕ ਮਿਸਾਲ ਕਾਇਮ ਕੀਤੀ ਅਤੇ ਉਸ ਦੀਆਂ ਅੱਖਾਂ ਅਤੇ ਸਰੀਰ ਦਾਨ ਕਰਨ ਦਾ ਫੈਸਲਾ ਕੀਤਾ।

error: Content is protected !!