ਬਾਦਲਾਂ ਦਾ ਗੜ੍ਹ ਰਿਹਾ ਬਠਿੰਡਾ ਬਣਿਆ ਹਰਸਿਮਰਤ ਕੌਰ ਬਾਦਲ ਲਈ ਚੁਣੌਤੀ, ਭਾਜਪਾ ਨੇ ਟਕਸਾਲੀ ਅਕਾਲੀ ਆਗੂ ਦੀ ਨੂੰਹ ਖੜ੍ਹੀ ਕੀਤੀ ਤਾਂ ਲੱਖਾ ਸਿਧਾਣਾ ਵੀ ਮੈਦਾਨ ‘ਚ, ਕਾਂਗਰਸ ਤੇ AAP ਨੇ ਵੀ ਖੜ੍ਹੇ ਕੀਤੇ ਖੁੰਢ

ਬਾਦਲਾਂ ਦਾ ਗੜ੍ਹ ਰਿਹਾ ਬਠਿੰਡਾ ਬਣਿਆ ਹਰਸਿਮਰਤ ਕੌਰ ਬਾਦਲ ਲਈ ਚੁਣੌਤੀ, ਭਾਜਪਾ ਨੇ ਟਕਸਾਲੀ ਅਕਾਲੀ ਆਗੂ ਦੀ ਨੂੰਹ ਖੜ੍ਹੀ ਕੀਤੀ ਤਾਂ ਲੱਖਾ ਸਿਧਾਣਾ ਵੀ ਮੈਦਾਨ ‘ਚ, ਕਾਂਗਰਸ ਤੇ AAP ਨੇ ਵੀ ਖੜ੍ਹੇ ਕੀਤੇ ਖੁੰਢ

ਬਠਿੰਡਾ (ਸੁੱਖ ਸੰਧੂ) ਸੰਗਰੂਰ, ਬਠਿੰਡਾ ਅਤੇ ਖਡੂਰ ਸਾਹਿਬ ਇਹ ਤਿੰਨਾਂ ਸੀਟਾਂ ਉੱਪਰ ਇਸ ਵਾਰ ਮੁਕਾਬਲਾ ਹੋਰ ਵੀ ਸਖਤ ਹੋ ਗਿਆ ਹੈ। ਕਾਰਨ ਸਾਫ ਹੈ ਸੰਗਰੂਰ ਸੀਟ ਤੋਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ (ਜੋ ਕਿ ਪਿੱਛਲੀ ਜਿਮਨੀ ਚੋਣ ਜਿੱਤ ਚੁੱਕੇ ਹਨ) ਇਸ ਵਾਰ ਫਿਰ ਤੋਂ ਆਪਣੇ ਕਿਸਮਤ ਅਜਮਾ ਰਹੇ ਹਨ, ਉੱਥੇ ਹੀ ਬਠਿੰਡਾ ਸੀਟ ਤੋਂ ਉਨ੍ਹਾਂ ਦੀ ਹੀ ਪਾਰਟੀ ਵੱਲੋਂ ਸਮਾਜ ਸੇਵੀ ਲੱਖਾ ਸਿਧਾਣਾ ਨੂੰ ਟਿਕਟ ਦਿੱਤੀ ਗਈ ਹੈ।

ਗੱਲ ਕਰੀਏ ਸ਼੍ਰੀ ਖਡੂਰ ਸਾਹਿਬ ਦੀ ਤਾਂ ਸ਼੍ਰੀ ਖਡੂਰ ਸਾਹਿਬ ਤੋਂ ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਜ਼ਾਦ ਉਮੀਦਵਾਰ ਵੱਲੋਂ ਆਪਣੀ ਕਿਸਮਤ ਅਜਮਾ ਰਹੇ ਹਨ। ਐਨਐਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਖਡੂਰ ਸਾਹਿਬ ਤੋਂ ਖੜ੍ਹੇ ਹੋਏ ਹਨ।

ਜੇਕਰ ਇਹਨਾਂ ਸੀਟਾਂ ਉੱਤੇ ਬਾਕੀ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਬਠਿੰਡਾ ਹਾਟ ਸੀਟ ਦੀ, ਬਠਿੰਡਾ ਹਾਟ ਸੀਟ ਇਸ ਲਈ ਵੀ ਕਿਹਾ ਜਾਂਦਾ ਹੈ ਕਿਉਂਕਿ ਬਠਿੰਡਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰਵਾਇਤੀ ਅਤੇ ਪਰਿਵਾਰਿਕ ਸੀਟ ਹੈ। ਲੰਬੀ ਹਲਕਾ ਇਸੇ ਸੀਟ ਅਧੀਨ ਆਉਂਦਾ ਹੈ ਅਤੇ ਲੰਬੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜੱਦੀ ਪਿੰਡ ਵੀ ਰਿਹਾ ਹੈ।

ਇਸ ਵਾਰ ਪਹਿਲਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਜੋ ਕਿ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਨ ਬਠਿੰਡਾ ਸੀਟ ਤੋਂ ਹੀ ਆਪਣੀ ਕਿਸਮਤ ਅਜਮਾ ਰਹੇ ਹਨ। ਪਰ ਇਸ ਵਾਰ ਉਹਨਾਂ ਦਾ ਰਾਹ ਆਸਾਨ ਨਹੀਂ ਹੈ। ਉਨਾਂ ਦਾ ਰਾਹ ਆਸਾਨ ਨਾ ਹੋਣ ਦਾ ਕਾਰਨ ਹੈ ਕਿ ਪਿਛਲੀ ਵਾਰ ਦੀ ਤਰਾਂ ਬੀਜੇਪੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੋਕ ਸਭਾ ਚੋਣਾਂ ਨਹੀਂ ਲੜ ਰਹੀ ਹੈ ਭਾਵ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਇਸ ਵਾਰ ਪੰਜਾਬ ਵਿੱਚ ਵੱਖਰੇ ਵੱਖਰੇ ਤੌਰ ‘ਤੇ ਲੋਕ ਸਭਾ ਚੋਣਾਂ ਲੜ ਰਹੇ ਹਨ। ਅਜਿਹੇ ਵਿੱਚ ਬਠਿੰਡਾ ਸੀਟ ਕਾਫੀ ਹਾਟ ਹੋ ਗਈ ਹੈ ਅਤੇ ਉਮੀਦਵਾਰਾਂ ਦੇ ਚਾਂਸ ਕਾਫੀ ਵੱਧ ਗਏ ਹਨ।

ਹੁਣ ਗੱਲ ਕੀਤੀ ਜਾਵੇ ਤਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਬਣਾਇਆ ਗਿਆ ਹੈ, ਉਥੇ ਹੀ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੀ ਟਕਸਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਨੂੰ ਜੋ ਕਿ ਆਈਏਐਸ ਅਧਿਕਾਰੀ ਰਹਿ ਚੁੱਕੀ ਹੈ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਅਜਿਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਵੋਟ ਬੈਂਕ ਬਚਾਉਣ ਲਈ ਕਾਫੀ ਕੋਸ਼ਿਸ਼ ਕਰਨੀ ਪਵੇਗੀ।

ਉਥੇ ਹੀ ਦੂਜੇ ਪਾਸੇ ਗੱਲ ਕੀਤੀ ਜਾਵੇ ਕਾਂਗਰਸ ਦੀ ਤਾਂ ਕਾਂਗਰਸ ਨੇ ਇਸ ਵਾਰ ਬਠਿੰਡਾ ਸੀਟ ਤੋਂ ਜੀਤਮਹਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਐਲਾਨਿਆ ਹੈ। ਇਹਨਾਂ ਪਾਰਟੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਜੋ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੀ ਹੈ ਇਸ ਨੇ ਵੀ ਆਪਣੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆ ਨੂੰ ਬਠਿੰਡਾ ਸੀਟ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ ਹੈ। ਆਜ਼ਾਦ ਉਮੀਦਵਾਰ ਦੀ ਗੱਲ ਕੀਤੀ ਜਾਵੇ ਤਾਂ ਕਈ ਆਜ਼ਾਦ ਉਮੀਦਵਾਰ ਵੀ ਇੱਥੋਂ ਕਈ ਆਪਣੇ ਕਿਸਮਤ ਅਜਮਾ ਰਹੇ ਸਨ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਮਾਜ ਸੇਵੀ ਲੱਖਾ ਸਿਧਾਣਾ ਨੂੰ ਇਸ ਸੀਟ ਤੋਂ ਉਮੀਦਵਾਰ ਬਣਾਇਆ ਹੈ, ਅਜਿਹੇ ਵਿੱਚ ਮੌਜੂਦਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਲਈ ਇਹ ਸੀਟ ਨੂੰ ਬਚਾਉਣਾ ਅਤੇ ਆਪਣੇ ਗੜ੍ਹ ਨੂੰ ਬਚਾਉਣਾ ਬਹੁਤ ਮੁਸ਼ਕਿਲ ਜਾਪ ਰਿਹਾ ਹੈ। ਫਿਲਹਾਲ ਜੋ ਵੀ ਹੋਵੇ ਇਹ ਤਾਂ ਚਾਰ ਜੂਨ ਨੂੰ ਨਤੀਜੇ ਆਉਣ ‘ਤੇ ਹੀ ਪਤਾ ਚੱਲੇਗਾ।

error: Content is protected !!