ਗੁਰਦੁਆਰਾ ਸਾਹਿਬ ਜਾ ਰਹੇ 2 ਦੋਸਤਾਂ ਦੀ ਦਰੱਖਤ ਨਾਲ ਟਕਰਾਈ ਮੋਟਰਸਾਇਕਲ, ਇੱਕ ਦੀ ਮੌ+ਤ, ਦੂਜਾ ਲੜ ਰਿਹਾ ਜ਼ਿੰਦਗੀ ਲਈ ਜੰਗ

ਗੁਰਦੁਆਰਾ ਸਾਹਿਬ ਜਾ ਰਹੇ 2 ਦੋਸਤਾਂ ਦੀ ਦਰੱਖਤ ਨਾਲ ਟਕਰਾਈ ਮੋਟਰਸਾਇਕਲ, ਇੱਕ ਦੀ ਮੌ+ਤ, ਦੂਜਾ ਲੜ ਰਿਹਾ ਜ਼ਿੰਦਗੀ ਲਈ ਜੰਗ

ਵੀਓਪੀ ਬਿਊਰੋ – ਕਪੂਰਥਲਾ ਜ਼ਿਲ੍ਹੇ ਦੇ ਪਿੰਡ ਜੱਗਾ ਨੇੜੇ ਇੱਕ ਤੇਜ਼ ਰਫ਼ਤਾਰ ਬਾਈਕ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਬਾਈਕ ਸਵਾਰ ਦੋ ਨੌਜਵਾਨ ਜ਼ਖਮੀ ਹੋ ਗਏ। ਇਲਾਜ ਲਈ ਹਸਪਤਾਲ ਲਿਜਾਂਦੇ ਸਮੇਂ ਇਕ ਨੌਜਵਾਨ ਦੀ ਮੌਤ ਹੋ ਗਈ। ਦੂਜੇ ਨੌਜਵਾਨ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਨਡਾਲਾ ਖੇਤਰ ਦੇ ਪਿੰਡ ਘੁੱਗ ਦੇ ਵਾਸੀ ਕਿਸਾਨ ਹਰਬੰਸ ਸਿੰਘ ਦੇਰ ਸ਼ਾਮ ਜਸਕਰਨ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਘੁੱਗ ਦੇ ਪਿਛਲੇ ਪਾਸੇ ਬੈਠਾ ਪਿੰਡ ਜੱਗਾ ਦੇ ਸ੍ਰੀ ਗੁਰੂਦੁਆਰਾ ਸਾਹਿਬ ਨੂੰ ਜਾ ਰਿਹਾ ਸੀ। ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਠੀਕ ਪਹਿਲਾਂ ਮੋੜ ‘ਤੇ ਪਹੁੰਚਿਆ ਤਾਂ ਬਾਈਕ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ।

ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਨੇ ਬਾਈਕ ਸਵਾਰ ਦੋਵੇਂ ਜ਼ਖਮੀ ਨੌਜਵਾਨਾਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ। ਜਿੱਥੇ ਡਿਊਟੀ ‘ਤੇ ਮੌਜੂਦ ਡਾਕਟਰ ਨੇ ਬਾਈਕ ਸਵਾਰ ਜਸਕਰਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਪਿੱਛੇ ਬੈਠੇ ਜ਼ਖਮੀ ਨੌਜਵਾਨ ਦਾ ਇਲਾਜ ਕੀਤਾ ਜਾ ਰਿਹਾ ਹੈ।

error: Content is protected !!