ਪੰਜਾਬ ਤੋਂ ਬਾਹਰਲਿਆਂ ਨੂੰ ਪੰਜਾਬ ‘ਚ ਜ਼ਮੀਨਾਂ ਨਾ ਦੇਣ ‘ਤੇ ਭਾਜਪਾ ਦੇ ਸੁਨੀਲ ਜਾਖੜ ਤੇ ਬਿੱਟੂ ਨੇ ਕਾਂਗਰਸ ਦੀ ਲਾਈ ਕਲਾਸ, ਕਿਹਾ- ਕਿਉਂ ਪੰਜਾਬ ਇਕੱਲਾ ਤੁਹਾਡਾ ਆ

ਪੰਜਾਬ ਤੋਂ ਬਾਹਰਲਿਆਂ ਨੂੰ ਪੰਜਾਬ ‘ਚ ਜ਼ਮੀਨਾਂ ਨਾ ਦੇਣ ‘ਤੇ ਭਾਜਪਾ ਦੇ ਸੁਨੀਲ ਜਾਖੜ ਤੇ ਬਿੱਟੂ ਨੇ ਕਾਂਗਰਸ ਦੀ ਲਾਈ ਕਲਾਸ, ਕਿਹਾ- ਕਿਉਂ ਪੰਜਾਬ ਇਕੱਲਾ ਤੁਹਾਡਾ ਆ

ਵੀਓਪੀ ਬਿਊਰੋ- ਸੁਖਪਾਲ ਖਹਿਰਾ ਵੱਲੋਂ ਗੈਰ-ਪੰਜਾਬੀਆਂ ਬਾਰੇ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਭਾਜਪਾ ਨੇ ਸੁਖਪਾਲ ਖਹਿਰਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਸੁਖਪਾਲ ਖਹਿਰਾ ਅਤੇ ਕਾਂਗਰਸ ਕਾਫੀ ਨਿਸ਼ਾਨੇ ਸਾਧੇ ਹਨ।

ਇਸ ਮਾਮਲੇ ਸੰਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਵਿਰੋਧੀ ਆਗੂ ਤੇ ਰਾਹੁਲ ਗਾਂਧੀ ਨੂੰ ਮੁਆਫੀ ਮੰਗਣ ਲਈ ਕਿਹਾ ਹੈ। ਗੇੈਰ-ਪੰਜਾਬੀ ਬਾਰੇ ਦਿੱਤੇ ਬਿਆਨ ‘ਤੇ ਸਿਆਸਤ ਭਖਣ ਤੋਂ ਬਾਅਦ ਸੁਖਪਾਲ ਖਹਿਰਾ ਨੇ ਵੀ ਸਫਾਈ ਪੇਸ਼ ਕੀਤੀ ਹੈ। ਉਸਨੇ ਕਿਹਾ ਕਿ ਮੈਂ ਯੂਪੀ ਬਿਹਾਰ ਦੇ ਲੋਕਾਂ ਬਾਰੇ ਕੁਝ ਨਹੀਂ ਕਿਹਾ ਮੈਂ ਸਿਰਫ ਗੈਰ ਪੰਜਾਬੀਆਂ ਦੀ ਪੰਜਾਬ ਦੇ ਹਿੱਸੇਦਾਰੀ ਨੂੰ ਲੈ ਕੇ ਸਵਾਲ ਕੀਤੇ ਸਨ।

ਹਾਲਾਂਕਿ ਮਾਮਲਾ ਜੋ ਵੀ ਹੋਵੇ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਗੈਰ ਪੰਜਾਬੀਆਂ ਬਾਰੇ ਆਪਣੇ ਚੋਣ ਮੈਨੀਫੈਸਟੋ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਤੋਂ ਬਾਹਰੀ ਬੰਦਿਆਂ ਨੂੰ ਪੰਜਾਬ ਵਿੱਚ ਖੇਤੀ ਦੀ ਜ਼ਮੀਨ ਖਰੀਦਣ ਲਈ ਅਸੀਂ ਨਾ ਖਰੀਦਣ ਲਈ ਅਸੀਂ ਨਵਾਂ ਕਾਨੂੰਨ ਬਣਾਵਾਂਗੇ ਤਾਂ ਜੋ ਪੰਜਾਬ ਪੰਜਾਬੀ ਅਤੇ ਪੰਜਾਬ ਦੇ ਲੋਕਾਂ ਦੀ ਰਾਖੀ ਕੀਤੀ ਜਾ ਸਕੇ।

error: Content is protected !!