ਬਾਹਰਲੇ ਸੂਬਿਆਂ ਤੋਂ ਪੰਜਾਬ ਆ ਕੇ ਕੰਮ ਕਰਨ ਵਾਲਿਆਂ ਬਾਰੇ ਦਿੱਤੇ ਬਿਆਨ ‘ਤੇ ਖਹਿਰਾ ਨੂੰ PM ਮੋਦੀ ਦਾ ਕਰਾਰਾ ਜਵਾਬ- ਕਾਂਗਰਸ ਖਤਮ ਕਰਨਾ ਚਾਹੁੰਦੀ ਹੈ ਬਿਹਾਰ ਦੇ ਲੋਕਾਂ ਨੂੰ

ਬਾਹਰਲੇ ਸੂਬਿਆਂ ਤੋਂ ਪੰਜਾਬ ਆ ਕੇ ਕੰਮ ਕਰਨ ਵਾਲਿਆਂ ਬਾਰੇ ਦਿੱਤੇ ਬਿਆਨ ‘ਤੇ ਖਹਿਰਾ ਨੂੰ PM ਮੋਦੀ ਦਾ ਕਰਾਰਾ ਜਵਾਬ- ਕਾਂਗਰਸ ਖਤਮ ਕਰਨਾ ਚਾਹੁੰਦੀ ਹੈ ਬਿਹਾਰ ਦੇ ਲੋਕਾਂ ਨੂੰ

ਵੀਓਪੀ ਬਿਊਰੋ- ਸੰਗਰੂਰ ਤੋਂ ਕਾਂਗਰਸ ਦੇ ਲੋਕ ਸਭਾ ਚੋਣਾਂ ਲਈ ਖੜੇ ਕੀਤੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਬੀਤੇ ਦਿਨੀ ਗੈਰ ਪੰਜਾਬੀਆਂ ਦੀ ਪੰਜਾਬ ਵਿੱਚ ਹਿੱਸੇਦਾਰੀ ਨੂੰ ਲੈ ਕੇ ਬਿਆਨ ਦਿੱਤਾ ਸੀ। ਸੁਖਪਾਲ ਖਹਿਰਾ ਨੇ ਇੱਕ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ 70 ਲੱਖ ਦੇ ਕਰੀਬ ਪੰਜਾਬੀ ਇਸ ਸਮੇਂ ਵਿਦੇਸ਼ਾਂ ਵਿੱਚ ਜਾ ਚੁੱਕੇ ਹਨ। ਅਤੇ ਜੋ ਪੰਜਾਬੀ ਇੱਥੇ ਬਚੇ ਹਨ ਉਹ ਵੀ ਆਪਣੀ ਜਮੀਨ ਅਤੇ ਕਾਰੋਬਾਰ ਛੱਡ ਕੇ ਵਿਦੇਸ਼ਾਂ ਵਿੱਚ ਸ਼ਿਫਟ ਹੋ ਰਹੇ ਹਨ।

ਅਜਿਹੇ ਵਿੱਚ ਗੈਰ ਪੰਜਾਬੀ ਜੋ ਕਿ ਪੰਜਾਬ ਦੇ ਰਹਿਣ ਵਾਲੇ ਨਹੀਂ ਹਨ ਤੇ ਬਾਹਰੀ ਸੂਬਿਆਂ ਤੋਂ ਆਏ ਹੋਏ ਹਨ, ਉਹ ਪੰਜਾਬ ਵਿਚ ਜ਼ਮੀਨ ਖਰੀਦ ਕੇ ਆਪਣੇ ਮਕਾਨ ਬਣਾ ਰਹੇ ਹਨ ਅਤੇ ਇੱਥੇ ਵੱਡੀ ਗਿਣਤੀ ਵਿੱਚ ਰਹਿ ਰਹੇ ਹਨ। ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਸੀ ਕਿ ਇਸ ਨਾਲ ਗੈਰ ਪੰਜਾਬੀਆ ਦੇ ਪੰਜਾਬ ਵਿੱਚ ਆਉਣ ਨਾਲ ਪੰਜਾਬ ਵਿੱਚ ਪੰਜਾਬੀ ਖਤਮ ਹੋ ਰਹੀ ਹੈ ਅਤੇ ਪੰਜਾਬੀਆਂ ਨੂੰ ਕਾਫੀ ਨੁਕਸਾਨ ਹੋ ਰਿਹਾ।

ਅੱਜ ਬਿਹਾਰ ਵਿੱਚ ਚੋਣ ਪ੍ਰਚਾਰ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਖਪਾਲ ਸਿੰਘ ਖਹਿਰਾ ਦੇ ਇਸੇ ਬਿਆਨ ਦਾ ਜ਼ਿਕਰ ਕਰਕੇ ਕਾਂਗਰਸ ਨੂੰ ਲੰਬੇ ਹੱਥੀ ਲਿਆ ਹੈ। ਆਪਣੇ ਭਾਸ਼ਣ ਦੌਰਾਨ ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਪੰਜਾਬ ਦੇ ਕਾਂਗਰਸੀ ਆਗੂ ਜੋ ਕਿ ਸ਼ਾਹੀ ਪਰਿਵਾਰ ਮਤਲਬ ਕੀ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੇ ਕਾਫੀ ਕਰੀਬੀ ਹੈ, ਨੇ ਇੱਕ ਬਿਆਨ ਦਿੱਤਾ ਹੈ ਕਿ ਬਿਹਾਰ ਦੇ ਲੋਕ ਪੰਜਾਬ ਵਿੱਚ ਆ ਕੇ ਕੰਮ ਨਹੀਂ ਕਰ ਸਕਦੇ। ਕਾਂਗਰਸ ਬਿਹਾਰ ਦੇ ਲੋਕਾਂ ਨੂੰ ਪੰਜਾਬ ਵਿੱਚ ਕਿਸੇ ਵੀ ਤਰਹਾਂ ਦੇ ਅਧਿਕਾਰ ਤੋਂ ਵਾਂਝਾ ਕਰੇਗੀ। ਨਰਿੰਦਰ ਮੋਦੀ ਨੇ ਇਸ ਬਿਆਨ ਤੋਂ ਬਾਅਦ ਕਾਫੀ ਸਿਆਸਤ ਭੱਖ ਗਈ ਹੈ।

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਕਾਨੂੰਨ ਬਣਾਇਆ ਗਿਆ ਹੈ ਕਿ ਬਾਹਰੋਂ ਆ ਕੇ ਕੋਈ ਇੱਥੇ ਜਮੀਨ ਨਹੀਂ ਲੈ ਸਕਦਾ ਜਾਂ ਹੋਰ ਕੋਈ ਕਾਰਨ ਹੋ ਸਕਦਾ ਹੈ, ਇਸ ਲਈ ਇਸ ਇਸ ਲਈ ਇਸ ਤਰ੍ਹਾਂ ਦੀ ਕੋਈ ਕਾਨੂੰਨੀ ਪ੍ਰਕਿਰਿਆ ਪੰਜਾਬ ਵਿੱਚ ਵੀ ਚਾਹੀਦੀ ਹੈ ਜਿਸ ਨਾਲ ਕੋਈ ਗੈਰ ਪੰਜਾਬੀ ਪੰਜਾਬ ਵਿੱਚ ਜਮੀਨ ਨਾ ਖਰੀਦ ਸਕੇ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਆ ਕੇ ਕੋਈ ਵਾਲ ਆ ਬੰਦਾ ਕੰਮ ਕਰ ਸਕਦਾ ਹੈ ਪੈਸੇ ਕਮਾ ਸਕਦਾ ਹੈ ਪਰ ਜ਼ਮੀਨ ਲੈ ਕੇ ਇੱਥੇ ਰਹਿਣ ਦਾ ਅਧਿਕਾਰ ਉਸਨੂੰ ਨਹੀਂ ਦੇਣਾ ਚਾਹੀਦਾ ਤਾਂ ਜੋ ਸਾਡੀ ਪੰਜਾਬੀ ਬਚੀ ਰਹੇ

ਲੋਕ ਨਰਿੰਦਰ ਮੋਦੀ ਦੀ 23 ਤਰੀਕ ਨੂੰ ਪਟਿਆਲਾ ਵਿੱਚ ਹੋ ਰਹੀ ਰੈਲੀ ਤੋਂ ਪਹਿਲਾਂ ਇਸ ਤਰ੍ਹਾਂ ਦੇ ਬਿਆਨ ਨੂੰ ਲੈ ਕੇ ਕਾਫੀ ਕਿਆਸ ਲਗਾ ਰਹੇ ਹਨ ਕਿ ਭਾਜਪਾ ਨੇ ਪੰਜਾਬ ਵਿੱਚ ਆਪਣਾ ਇੱਕ ਟਰੈਂਡ ਸੈਟ ਕਰ ਲਿਆ ਹੈ ਜੋ ਇਸੇ ਬਿਆਨ ਨੂੰ ਲੈਕੇ ਭਾਜਪਾ ਦੇ ਹੱਕ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕਰੇਗੀ। ਆਉਣ ਵਾਲਾ ਹੀ ਸਮਾਂ ਹੀ ਦੱਸੇਗਾ ਕਿ ਲੋਕ ਕੀ ਚਾਹੁੰਦੇ ਨੇ ਪਰ ਇਸ ਬਿਆਨ ਨੇ ਕਾਫੀ ਸਿਆਸਤ ਭਖਾ ਦਿੱਤੀ ਹੈ, ਜਿਸ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਪਿਆ ਹੈ।

error: Content is protected !!