ਪੰਜਾਬ ‘ਚ PM ਮੋਦੀ ਦੀਆਂ ਰੈਲੀਆਂ ਲਈ ਗੁਜਰਾਤ ਤੇ ਰਾਜਸਥਾਨ ਦੀ ਪੁਲਿਸ ਤਾਇਨਾਤ, ਕਿਸਾਨਾਂ ਵੱਲੋਂ ਵਿਰੋਧ ਦੇ ਐਲਾਨ ਤੋਂ ਬਾਅਦ ਵਧੀ ਚੌਕਸੀ

ਪੰਜਾਬ ‘ਚ PM ਮੋਦੀ ਦੀਆਂ ਰੈਲੀਆਂ ਲਈ ਗੁਜਰਾਤ ਤੇ ਰਾਜਸਥਾਨ ਦੀ ਪੁਲਿਸ ਤਾਇਨਾਤ, ਕਿਸਾਨਾਂ ਵੱਲੋਂ ਵਿਰੋਧ ਦੇ ਐਲਾਨ ਤੋਂ ਬਾਅਦ ਵਧੀ ਚੌਕਸੀ

 

ਜਲੰਧਰ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਰੈਲੀਆਂ ਕਰਨ ਆ ਰਹੇ ਪੀਐੱਮ ਨਰੇਂਦਰ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਇਸ ਵਾਰ ਕਾਫੀ ਚੌਕਸੀ ਰੱਖੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦਾ ਵਿਰੋਧ ਕਰਨ ਲਈ ਕਿਸਾਨਾਂ ਨੇ ਯੋਜਨਾਵਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹੇ ਵਿੱਚ ਸੁਰੱਖਿਆ ‘ਤੇ ਵੀ ਪੂਰਾ ਜ਼ੋਰ ਦਿੱਤਾ ਜਾ ਰਿਹਾ ਹੈ।


ਇਸ ਵਾਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਸੁਰੱਖਿਆ ਏਜੰਸੀਆਂ ਇਸ ਵਾਰ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਉਠਾਉਣਾ ਚਾਹੁੰਦੀਆਂ।

ਪੰਜਾਬ ਪੁਲਿਸ ਤੋਂ ਇਲਾਵਾ ਗੁਜਰਾਤ, ਰਾਜਸਥਾਨ ਅਤੇ ਹੋਰ ਰਾਜਾਂ ਦੀ ਪੁਲਿਸ ਨੇ ਜਲੰਧਰ, ਪਟਿਆਲਾ, ਗੁਰਦਾਸਪੁਰ ਵਿੱਚ ਹੋਣ ਵਾਲੀਆਂ ਰੈਲੀਆਂ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲ ਲਿਆ ਹੈ। ਹੁਣ ਤੱਕ ਰਾਜ ਵਿੱਚ ਬੀਐਸਐਫ, ਸੀਆਰਪੀਐਫ, ਆਈਟੀਬੀਪੀ ਅਤੇ ਹੋਰ ਰਾਜਾਂ ਦੀ ਪੁਲਿਸ ਪਹੁੰਚ ਚੁੱਕੀ ਹੈ।

error: Content is protected !!