Skip to content
Tuesday, November 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
May
22
ਅਰਵਿੰਦ ਕੇਜਰੀਵਾਲ ਨੂੰ ਧਮਕੀ ਭਰੇ ਮੈਸੇਜ਼ ਭੇਜਣ ਵਾਲੇ ਬਾਰੇ ਵੱਡਾ ਖੁਲਾਸਾ, ਕਰਦਾ ਬੈਂਕ ਵਿੱਚ ਕੰੰਮ
Crime
Latest News
National
Politics
Punjab
ਅਰਵਿੰਦ ਕੇਜਰੀਵਾਲ ਨੂੰ ਧਮਕੀ ਭਰੇ ਮੈਸੇਜ਼ ਭੇਜਣ ਵਾਲੇ ਬਾਰੇ ਵੱਡਾ ਖੁਲਾਸਾ, ਕਰਦਾ ਬੈਂਕ ਵਿੱਚ ਕੰੰਮ
May 22, 2024
Voice of Punjab
ਲੋਕਸਭਾ ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਨੇ ਕਮਰ ਕਸ ਲਈ ਅਜਿਹੇ ਵਿਚ ਦਿਲ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਕੇ ਚੋਣ ਰੈਲੀਆਂ ਕਰ ਰਹੇ ਨੇ ਅਜਿਹੇ ਵਿਚ ਉਹਨਾਂ ਨੂੰ ਇਕ ਧਮਕੀ ਭਰਿਆ ਮੈਸਜ ਕੀਤਾ ਗਿਆ ਸੀ ਦਿੱਲੀ ਮੈਟਰੋ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਧਮਕੀ ਭਰੇ ਸੰਦੇਸ਼ ਲਿਖਣ ਵਾਲੇ ਮੁਲਜ਼ਮ ਨੂੰ ਦਿੱਲੀ ਪੁਲਿਸ ਨੇ ਬੁਧਵਾਰ 22 ਮਈ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਅੰਕਿਤ ਗੋਇਲ ਵਜੋਂ ਦੱਸੀ ਜਾ ਰਹੀ ਹੈ।
ਮੁਲਜ਼ਮ ਉੱਚ ਪੜ੍ਹਿਆ ਲਿਖਿਆ ਹੈ ਅਤੇ ਇੱਕ ਨਾਮੀ ਬੈਂਕ ਵਿੱਚ ਕੰਮ ਕਰਦਾ ਹੈ। ਪੁਲਿਸ ਸੂਤਰਾਂ ਅਨੁਸਾਰ ਅਜਿਹਾ ਲੱਗਦਾ ਹੈ ਕਿ ਮੁਲਜ਼ਮ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ, ਹਾਲਾਂਕਿ ਇਸ ਗੱਲ ਦੀ ਪੁਸ਼ਟੀ ਡਾਕਟਰੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ।
ਦੱਸ ਦੇਈਏ ਕਿ 19 ਮਈ ਨੂੰ ਪਟੇਲ ਨਗਰ ਅਤੇ ਰਾਜੀਵ ਚੌਕ ਮੈਟਰੋ ਸਟੇਸ਼ਨਾਂ ‘ਤੇ ਕੇਜਰੀਵਾਲ ਖਿਲਾਫ ਅੰਗਰੇਜ਼ੀ ‘ਚ ਧਮਕੀ ਭਰਿਆ ਸੰਦੇਸ਼ ਲਿਖਿਆ ਗਿਆ ਸੀ। ਆਮ ਆਦਮੀ ਪਾਰਟੀ ਨੇ ਇਸ ਮਾਮਲੇ ‘ਤੇ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ਅਤੇ ਪੀ.ਐੱਮ.ਓ. ‘ਤੇ ਦੋਸ਼ ਲਗਾਏ ਸਨ। ਫਿਲਹਾਲ ਦਿੱਲੀ ਪੁਲਿਸ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੇ ਮੈਸੇਜ ਲਿਖਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ ਮੁਲਜ਼ਮ ਬੁਲੰਦਸ਼ਹਿਰ ਦਾ ਰਹਿਣ ਵਾਲਾ ਹੈ। ਮੁਲਜ਼ਮ ਗ੍ਰੇਟਰ ਨੋਇਡਾ ਵਿੱਚ ਜਾਇਦਾਦ ਦੀ ਰਜਿਸਟਰੀ ਕਰਵਾਉਣ ਆਇਆ ਸੀ। ਉਹ ਇੱਕ ਫਾਈਵ ਸਟਾਰ ਹੋਟਲ ਵਿੱਚ ਠਹਿਰਿਆ ਹੋਇਆ ਸੀ। ਇਸ ਦੌਰਾਨ ਉਸ ਨੇ 19 ਮਈ ਨੂੰ ਦਿੱਲੀ ਮੈਟਰੋ ਤੇ ਸੁਨੇਹਾ ਲਿਖਿਆ ਅਤੇ ਵਾਪਸ ਚਲਾ ਗਿਆ। ਮੁਲਜ਼ਮ ਦੀ ਮਾਨਸਿਕ ਸਥਿਤੀ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।
Post navigation
ਦਿਨ ਦਿਹਾੜੇ ਸਨਸਨੀਖੇਜ਼ ਵਾਰਦਾਤ, ਸਕੂਲ਼ ਜਾਂਦੀ ਅਧਿਆਪਕਾਂ ਨੂੰ ਚਾ+ਕੂ+ਆਂ ਨਾਲ ਮਾਰਕੇ ਜ਼ਿੰ+ਦਾ ਸਾੜਿਆ, ਪਤੀ ਨੂੰ ਗੁਆਂਢੀ ਤੇ ਸ਼ੱਕ
ਡੇਰੇ ਵਾਲੇ ਲਾਡੀ ਸ਼ਾਹ ਨੂੰ ਦੱਸਿਆ ਸੀ ਸ਼੍ਰੀ ਗੁਰੂ ਅਮਰਦਾਸਦਾ ਵੰਸ਼ਜ਼, ਹੁਣ ਗੁਰਦਾਸ ਮਾਨ ਤੇ ਡਿੱਗੀ ਗਾਜ਼
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us