ਅਯੁੱਧਿਆ ਗਏ ਲਾਪਤਾ ਬੱਚਿਆਂ ਦੀਆਂ ਮਿਲੀਆਂ ਲਾ+ਸ਼ਾਂ, ਪਰਿਵਾਰ ਦਾ ਰੋ-ਰੋ ਬੁਰਾ ਹਾਲ, ਦਰਿਆ ਲਾਗੇ ਤੋਂ ਮਿਲੇ ਕੱਪੜੇ

ਅਯੁੱਧਿਆ ਵਿਖੇ ਰਾਮ ਲੱਲਾ ਦੇ ਦਰਸ਼ਨ ਕਰਨ ਲਈ ਗਏ ਪਟਿਆਲਾ ਦੇ ਦੋ ਬੱਚੇ ਲਾਪਤਾ ਹੋ ਗਏ ਸਨ। ਇਸੇ ਦਰਮਿਆਨ ਹੁਣ ਦੋਵੇਂ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਹਨ। ਦੋਵਾਂ ਦੀਆਂ ਲਾਸ਼ਾਂ ਸਰਯੂ ਨਦੀ ’ਚੋਂ ਮਿਲੀਆਂ । ਪਰਿਵਾਰ ਵਾਲਿਆਂ ਨੂੰ ਨਦੀ ਕਿਨਾਰਿਓਂ ਬੱਚਿਆਂ ਦੇ ਕੱਪੜੇ ਮਿਲੇ ਸਨ। ਮ੍ਰਿਤਕ ਬੱਚਿਆਂ ਦੀ ਪਛਾਣ ਪ੍ਰਿੰਸ ਤੇ ਕਾਰਤਿਕ ਵਜੋਂ ਹੋਈ ਹੈ।

ਦੱਸ ਦੇਈਏ ਕਿ ਪਟਿਆਲਾ ਦੀ ਤੇਜਬਾਗ ਕਾਲੋਨੀ ਤੋਂ 17 ਮਈ ਨੂੰ ਬੱਸ ਅਯੁੱਧਿਆ ਵਿਖੇ ਰਾਮ ਲੱਲਾ ਦੇ ਦਰਸ਼ਨ ਲਈ ਗਈ ਸੀ ਵਿਚ ਪਟਿਆਲਾ ਦੇ ਦੋਵੇਂ ਬੱਚੇ ਪ੍ਰਿੰਸ ਤੇ ਕਾਰਤਿਕ ਵੀ ਸਨ।

18 ਮਈ ਤੋਂ ਦੋਵੇਂ ਬੱਚੇ ਲਾਪਤਾ ਹੋ ਗਏ ਸਨ, ਜਿਨ੍ਹਾਂ ਦੀਆਂ ਦੇਹਾਂ ਬੀਤੇ ਦਿਨੀਂ ਸਰਯੂ ਨਦੀ ਤੋਂ ਬਰਾਮਦ ਹੋਈਆਂ ਹਨ, ਜਿਨ੍ਹਾਂ ਨੂੰ ਬੀਤੇ ਦਿਨੀਂ ਪਟਿਆਲਾ ਵਿਖੇ ਲਿਆਂਦਾ ਗਿਆ ਤੇ ਇਸ ਤੋਂ ਬਾਅਦ ਉਨ੍ਹਾਂ ਦਾ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਸਸਕਾਰ ਕੀਤਾ ਗਿਆ।

 ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਦੇ ਬੱਚੇ ਆਖਰ ਗਏ ਕਿੱਥਰ ਹਨ। ਪਰਿਵਾਰਕ ਮੈਂਬਰ ਨੇ ਕਿਹਾ ਕਿ 17 ਮਈ ਨੂੰ ਪਟਿਆਲਾ ਤੋਂ ਰਾਮ ਮੰਦਿਰ ਦਰਸ਼ਨ ਕਰਨ ਲਈ ਇੱਕ ਬੱਸ ਗਈ ਸੀ ਅਤੇ 20 ਮਈ ਨੂੰ ਬੱਸ ਨੇ ਵਾਪਿਸ ਆਉਣਾ ਸੀ। ਇਸ ਦੌਰਾਨ ਬੱਸ ਵਾਪਿਸ ਆ ਗਈ ਹੈ ਪਰ ਉਹ ਦੋਵੇਂ ਬੱਚੇ ਵਾਪਸ ਨਹੀਂ ਆਏ।

error: Content is protected !!