ਪਤਨੀ ਦਾ ਕ+ਤ+ਲ ਕਰ ਕੇ ਲਾਸ਼ ਨੂੰ ਦੱਬ ਆਇਆ 300 ਕਿਲੋਮੀਟਰ ਦੂਰ, ਛੋਟੀ ਜਿਹੀ ਗਲਤੀ ਨਾਲ ਫੜਿਆ ਗਿਆ

ਪਤਨੀ ਦਾ ਕ+ਤ+ਲ ਕਰ ਕੇ ਲਾਸ਼ ਨੂੰ ਦੱਬ ਆਇਆ 300 ਕਿਲੋਮੀਟਰ ਦੂਰ, ਛੋਟੀ ਜਿਹੀ ਗਲਤੀ ਨਾਲ ਫੜਿਆ ਗਿਆ

ਵੀਓਪੀ ਬਿਊਰੋ- ਪਠਾਨਕੋਟ ਦੇ ਸੁਜਾਨਪੁਰ ਇਲਾਕੇ ਦੇ ਪਿੰਡ ਖਦਾਵਰ ਦੇ ਸ਼ਮਸ਼ਾਨਘਾਟ ਵਿੱਚ ਅੱਧੀ ਦੱਬੀ ਲਾਸ਼ ਦਾ ਭੇਤ ਪੁਲਿਸ ਨੇ ਸੁਲਝਾ ਲਿਆ ਹੈ। ਲਾਸ਼ ਇਕ ਔਰਤ ਦੀ ਹੈ ਅਤੇ ਉਸ ਦਾ ਕਤਲ ਉਸ ਦੇ ਪਤੀ ਨੇ ਕੀਤਾ ਸੀ।

ਪੁਲਿਸ ਨੇ ਔਰਤ ਦੇ ਪਤੀ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋ ਦੋਸ਼ੀਆਂ ਨੇ ਔਰਤ ਦੀ ਲਾਸ਼ ਨੂੰ ਦਫਨਾਉਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਮੁਲਜ਼ਮਾਂ ਤੋਂ ਅਜੇ ਪੁੱਛਗਿੱਛ ਕਰ ਰਹੀ ਹੈ। ਮੁਲਜ਼ਮ ਔਰਤ ਦੀ ਲਾਸ਼ ਨੂੰ ਦਫ਼ਨਾਉਣ ਲਈ ਲਹਿਰਾਗਾਗਾ ਤੋਂ ਪਠਾਨਕੋਟ ਆਏ ਸਨ।

ਮ੍ਰਿਤਕ ਔਰਤ ਦੋ ਬੱਚਿਆਂ ਦੀ ਮਾਂ ਹੈ ਅਤੇ ਮੁਲਜ਼ਮਾਂ ਨੇ ਉਸ ਦਾ ਚਾਕੂ ਨਾਲ ਕਤਲ ਕਰ ਦਿੱਤਾ ਸੀ। ਕਤਲ ਕਰਨ ਤੋਂ ਬਾਅਦ ਮੁਲਜ਼ਮ ਆਪਣੇ ਦੋ ਸਾਥੀਆਂ ਸਮੇਤ ਪਠਾਨਕੋਟ ਦੇ ਸੁਜਾਨਪੁਰ ਦੇ ਪਿੰਡ ਖਦਾਵਰ ਦੇ ਕਬਰਸਤਾਨ ਵਿੱਚ ਔਰਤ ਦੀ ਲਾਸ਼ ਨੂੰ ਡੇਢ ਫੁੱਟ ਡੂੰਘਾਈ ਵਿੱਚ ਦਫ਼ਨਾ ਕੇ ਫਰਾਰ ਹੋ ਗਿਆ ਸੀ। ਔਰਤ ਦੇ ਹੱਥ-ਪੈਰ ਬਾਹਰ ਹੀ ਰਹਿ ਗਏ ਅਤੇ ਉਥੋਂ ਹੀ ਸਾਰਾ ਮਾਮਲਾ ਸਾਹਮਣੇ ਆਇਆ।

ਥਾਣਾ ਸੁਜਾਨਪੁਰ ਦੇ ਇੰਚਾਰਜ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਮ੍ਰਿਤਕ ਔਰਤ ਦੇ ਪਤੀ ਅਤੇ ਉਸ ਦੇ ਦੋ ਦੋਸਤਾਂ ਨੂੰ ਪੁਲਿਸ ਨੇ ਦਬੋਚ ਲਿਆ। ਅਜਿਹੇ ‘ਚ ਪੁਲਿਸ ਨੇ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਉਕਤ ਰਿਮਾਂਡ ਦੌਰਾਨ ਔਰਤ ਦੇ ਪਤੀ ਨੇ ਦੱਸਿਆ ਕਿ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਬਾਕੀ ਦੋ ਜਣਿਆਂ ਨੇ ਔਰਤ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਸੀ।

ਦੋਸ਼ੀ ਨੇ ਦੱਸਿਆ ਕਿ ਔਰਤ ਨੂੰ ਸੁੰਨਸਾਨ ਜਗ੍ਹਾ ‘ਤੇ ਦਫਨਾਉਣ ਤੋਂ ਬਾਅਦ ਇਹ ਪਤਾ ਨਹੀਂ ਲੱਗ ਸਕੇਗਾ ਕਿ ਇਹ ਲਾਸ਼ ਕਿਸ ਦੀ ਹੈ। ਵੀਰਵਾਰ ਨੂੰ ਫਿਰ ਤੋਂ ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਗਈ ਹੈ ਅਤੇ ਉਨ੍ਹਾਂ ਦਾ ਰਿਮਾਂਡ ਹਾਸਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਮੁਲਜ਼ਮਾਂ ਨਾਲ ਕੋਈ ਹੋਰ ਵੀ ਸ਼ਾਮਲ ਹੈ ਜਾਂ ਨਹੀਂ।

error: Content is protected !!