ਪਾਪੂਆ ਨਿਊ ਗਿਨੀ ਵਿਚ ਵੱਡੀ ਪੱਧਰ ਉਤੇ ਢਿੱਗਾਂ ਡਿੱਗਣ ਕਾਰਨ 670 ਵਿਅਕਤੀਆਂ ਦੀ ਮੌਤ ਹੋਣ ਦਾ ਖਦਸ਼ਾ

ਢਿੱਗਾਂ ਡਿੱਗਣ ਨਾਲ ਦੱਬੇ ਗਏ ਸਨ 60 ਮਕਾਨ, 670 ਲੋਕਾਂ ਦੀ ਮੌ+ਤ ਦੀ ਖਬਰ, ਕਈ ਹੋਏ ਜ਼ਖਮੀ ਪਾਪੂਆ ਨਿਊ ਗਿਨੀ ਵਿਚ ਵੱਡੀ ਪੱਧਰ ਉਤੇ ਢਿੱਗਾਂ ਡਿੱਗਣ ਕਾਰਨ 670 ਵਿਅਕਤੀਆਂ ਦੀ ਮੌਤ ਹੋਣ ਦਾ ਖਦਸ਼ਾਪ੍ਰਗਟਾਇਆ ਹੈ। ਇਸ ਤੋਂ ਪਹਿਲਾਂ ਸਥਾਨਕ ਅਧਿਕਾਰੀਆਂ ਨੇ ਦੱਸਿਆ ਸੀ ਕਿ ਢਿੱਗਾਂ ਡਿੱਗਣ ਕਾਰਨ 100 ਵਿਅਕਤੀਆਂ ਦੀ ਮੌਤ ਹੋਣ ਦਾ ਅਨੁਮਾਨ ਹੈ।

ਸੰਯੁਕਤ ਰਾਸ਼ਟਰ ਪਰਵਾਸ ਏਜੰਸੀ ਦੇ ਮਿਸ਼ਨ ਮੁਖੀ ਸੇਰਹਾਨ ਐਕਟੋਪ੍ਰਾਕ ਨੇ ਕਿਹਾ ਕਿ ਮੌਤਾਂ ਦਾ ਸੋਧਿਆ ਹੋਇਆ ਅੰਕੜਾ ਯਮਬਲੀ ਪਿੰਡ ਅਤੇ ਐਂਗਾ ਪ੍ਰਾਂਤ ਦੇ ਅਧਿਕਾਰੀਆਂ ਦੀ ਗਿਣਤੀ ਉਤੇ ਆਧਾਰਿਤ ਹੈ।

ਸ਼ੁੱਕਰਵਾਰ ਨੂੰ ਢਿੱਗਾਂ ਡਿੱਗਣ ਕਾਰਨ 150 ਤੋਂ ਵੱਧ ਮਕਾਨ ਦੱਬ ਗਏ ਸਨ ਜਦਕਿ ਪਹਿਲਾਂ 60 ਮਕਾਨ ਦੱਬਣ ਦਾ ਅਨੁਮਾਨ ਲਗਾਇਆ ਗਿਆ ਸੀ।

ਪਾਪੂਆ ਨਿਊ ਗਿਨੀ ਵਿੱਚ ਰਾਹਤ ਕਾਰਜ ਜਾਰੀ ਹਨ ਅਤੇ ਬਚਾਅ ਦਲ ਦੇ ਕਰਮਚਾਰੀ ਜਿਊਂਦੇ ਬਚੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਲਿਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਹਾਇਤਾ ਕਰਮੀਆਂ ਨੇ ਛੇ ਤੋਂ ਅੱਠ ਮੀਟਰ (20 ਤੋਂ 26 ਫੁੱਟ) ਡੂੰਘਾਈ ਵਿਚ ਜ਼ਮੀਨ ਤੇ ਮਲਬੇ ਹੇਠ ਦੱਬੇ ਲੋਕਾਂ ਦੇ ਜਿਊਂਦੇ ਮਿਲਣ ਦੀ ਆਸ ਛੱਡ ਦਿੱਤੀ ਹੈ।

error: Content is protected !!