ਪੇਂਡੂਆਂ ਨੇ ਪੰਜਾਬ ਚ ਹੀ ਬਣਾਇਆ ਸਟੈਚੂ ਆਫ ਲਿਬਰਟੀ, ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨੇ ਮਚਾਈ ਹਲਚਲ

ਇੰਟਰਨੈੱਟ ਦੇਖਦੇ ਹੋਏ ਤੁਸੀਂ ਕਦੇ ਵੀ ਬੋਰੀਅਤ ਮਹਿਸੂਸ ਨਹੀਂ ਕਰੋਗੇ। ਹਰ ਵੇਲੇ ਕੁਝ ਨਾ ਕੁਝ ਵਾਇਰਲ ਜਾਂ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਭਾਵੇਂ ਉਹ ਰਾਜਨੀਤੀ, ਬਿਊਟੀ, ਡਾਂਸ ਜਾਂ ਕੋਈ ਹਾਸੇ ਵਾਲਾ ਕੰਟੈਂਟ ਹੀ ਕਿਉਂ ਨਾ ਹੋਵੇ। ਲੋਕਾਂ ਕੋਲ ਬਹੁਤ ਤਰ੍ਹਾਂ ਦੇ ਆਪਸ਼ਨ ਮੌਜੂਦ ਹੁੰਦੇ ਹਨ। ਜਿਸ ਨੂੰ ਲੋਕ ਆਪਣੇ ਹਿਸਾਬ ਨਾਲ ਇਸਤੇਮਾਲ ਕਰਦੇ ਹਨ ਅਤੇ ਆਪਣਾ ਐਂਨਟਰਟੇਂਨਮੈਂਟ ਕਰਦੇ ਹਨ। ਅਜਿਹੀ ਹੀ ਚਰਚਾ ਪੰਜਾਬ ਵਿੱਚ ਬਣੇ ਇਕ ਬੁੱਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਛਿੜ ਗਈ ਹੈ। ਤੁਸੀਂ ਵੀ ਇਹ ਸੁਣਿਆ ਹੋਣਾ ਕਿ ਪੰਜਾਬ ਦੇ ਲੋਕ ਆਪਣੇ ਘਰਾਂ ਦੀ ਛੱਤਾਂ ‘ਤੇ ਵੱਖ-ਵੱਖ ਤਰ੍ਹਾਂ ਦੇ ਅਕਾਰ ਦੀਆਂ ਪਾਣੀ ਵਾਲੀ ਟੈਂਕੀਆਂ ਬਣਵਾਉਂਦੇ ਹਨ।

ਹਾਲ ਹੀ ਵਿੱਚ ਇਸ ਨੂੰ ਲੈ ਕੇ ਇਕ ਹੋਰ ਖ਼ਬਰ ਕਾਫੀ ਚਰਚਾ ਵਿੱਚ ਹੈ। ਖ਼ਬਰ ਤਰਨਤਾਰਨ ਦੀ ਹੈ। ਜਿੱਥੋਂ ਇਕ ਨਿਰਮਾਣ ਅਧੀਨ ਬਿਲਡਿੰਗ ਦੀ ਵੀਡੀਓ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

ਸੋਸ਼ਲ ਮੀਡੀਆ ‘ਤੇ ਛਾਈ ਵੀਡੀਓ ਵਿਚ ਸਥਾਨਕ ਲੋਕ ਨਿਊਯਾਰਕ ਸਿਟੀ ਦੇ ਸਟੈਚੂ ਆਫ ਲਿਬਰਟੀ ਦਾ ਪ੍ਰਤੀਰੂਪ ਬਿਲਡਿੰਗ ‘ਤੇ ਰੱਖਦੇ ਹੋਏ ਨਜ਼ਰ ਆ ਰਹੇ ਹਨ। ਲੋਕਾਂ ਵੱਲੋਂ ਇਸ ਸਟੈਚੂ ਨੂੰ ਇਕ ਨਿਰਮਾਣ ਅਧੀਨ ਬਿਲਡਿੰਗ ‘ਤੇ ਕ੍ਰੇਨ ਦੀ ਮਦਦ ਨਾਲ ਰੱਖਿਆ ਜਾ ਰਿਹਾ ਹੈ।

ਵੀਡੀਓ ਨੂੰ ਐਕਸ ਯੂਜ਼ਰ ਆਲੋਕ ਜੈਨ ਨੇ ਸ਼ੇਅਰ ਕੀਤਾ ਹੈ। ਜਿਸ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ ਹੈ- ਪੰਜਾਬ ਦੇ ਕਿਸੇ ਹਿੱਸੇ ਵਿੱਚ ਤੀਜ਼ਾ ਸਟੈਚੂ ਆਫ ਲਿਬਰਟੀ। ਖ਼ਬਰ ਲਿਖੇ ਜਾਣ ਤੱਕ ਵੀਡੀਓ ਨੂੰ 3,16,000 ਤੋਂ ਵੱਧ ਵਿਊਜ਼, 2,300 ਲਾਈਕਸ ਅਤੇ ਕਈ ਰੀਟਵੀਟਸ ਅਤੇ ਕਮੈਂਟ ਮਿਲ ਚੁੱਕੀਆਂ ਹਨ। ਕਲਿੱਪ ਨੇ ਯੂਜ਼ਰਸ ਨੂੰ ਖੁਸ਼ ਕਰ ਦਿੱਤਾ ਹੈ ਜਿਨ੍ਹਾਂ ਨੇ ਕਮੈਂਟ ਬੋਕਸ ਵਿੱਚ ਕਈ ਤਰ੍ਹਾਂ ਦੇ ਮਜ਼ੇਦਾਰ ਕਮੈਂਟ ਵੀ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ, ”ਇਹ ਜ਼ਰੂਰ ਇਕ ਪਾਣੀ ਦੀ ਟੈਂਕੀ ਹੈ। ਤੁਹਾਨੂੰ ਪੰਜਾਬ ਵਿੱਚ ਹਵਾਈ ਜਹਾਜ਼, ਐਸਯੂਵੀ ਦੇ ਅਕਾਰ ਵਿੱਚ ਬਣੀ ਪਾਣੀ ਦੀਆਂ ਟੈਂਕੀਆਂ ਮਿਲ ਜਾਣਗੀਆਂ।” ਇੱਕ ਹੋਰ ਵਿਅਕਤੀ ਨੇ ਕਮੈਂਟ ਕੀਤਾ, ”ਜਦੋਂ ਤੁਹਾਨੂੰ ਆਪਣੇ ਮਨਚਾਹੇ ਵਿਦੇਸ਼ ਦਾ ਵੀਜ਼ਾ ਨਹੀਂ ਮਿਲਦਾ ਤਾਂ ਇਹ ਕੁਝ ਹੀ ਹੁੰਦਾ ਹੈ।”

error: Content is protected !!