ਮੁਕਤਸਰ ‘ਚ ਢਾਬੇ ‘ਤੇ ਚਾਹ ਪੀ ਰਹੇ ਨੌਜਵਾਨ ਦਾ ਸਿਰ ਧੜ ਤੋਂ ਵੱਖ ਕਰ ਗਏ ਨਸ਼ੇੜੀ, ਮਾਮੂਲੀ ਗੱਲੋਂ ਮਾਰ’ਤਾ ਨੌਜਵਾਨ

ਮੁਕਤਸਰ ‘ਚ ਢਾਬੇ ‘ਤੇ ਚਾਹ ਪੀ ਰਹੇ ਨੌਜਵਾਨ ਦਾ ਸਿਰ ਧੜ ਤੋਂ ਵੱਖ ਕਰ ਗਏ ਨਸ਼ੇੜੀ, ਮਾਮੂਲੀ ਗੱਲੋਂ ਮਾਰ’ਤਾ ਨੌਜਵਾਨ

ਵੀਓਪੀ ਬਿਊਰੋ- ਲੋਕ ਸਭਾ ਚੋਣਾਂ ਦੋ ਦਿਨ ਪਹਿਲਾਂ ਪੰਜਾਬ ਦੇ ਮੁਕਤਸਰ ਸਾਹਿਬ ਵਿੱਚ ਕਤਲ ਦੀ ਵਾਰਤਾਦ ਸਾਹਮਣੇ ਆਈ ਹੈ। ਕਤਲ ਦੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਅੱਜ ਚੋਣ ਪ੍ਰਚਾਰ ਦਾ ਆਖੀਰੀ ਦਿਨ ਹੈ ਅਤੇ ਪੰਜਾਬ ਪੁਲਿਸ ਵੀ ਮੁਸਤੈਦੀ ਦੇ ਨਾਲ ਤਾਇਨਾਤ ਹੈ। ਇਨ੍ਹਾਂ ਹਾਲਾਤਾਂ ਵਿੱਚ ਕਤਲ ਹੋਣਾ ਇੱਕ ਵੱਡੀ ਲਾਪਰਵਾਹੀ ਪ੍ਰਸ਼ਾਸਨ ਦੀ ਸਾਹਮਣੇ ਆ ਰਹੀ।

ਮੁਕਤਸਰ ਦੇ ਪਿੰਡ ਰਹੂੜੀਆਂਵਾਲੀ ਵਿੱਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹਨ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਸਦਰ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੁਕਤਸਰ ਵਿਖੇ ਰਖਵਾਇਆ।

ਮ੍ਰਿਤਕ ਦੇ ਚਾਚਾ ਸ਼ਮਸ਼ੇਰ ਸਿੰਘ ਵਾਸੀ ਰਹੂੜੀਆਂਵਾਲੀ ਨੇ ਦੱਸਿਆ ਕਿ ਹਰਪ੍ਰੀਤ ਸਿੰਘ (22) ਪੱਥਰ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਸੀ। ਬੁੱਧਵਾਰ ਦੇਰ ਸ਼ਾਮ ਕਰੀਬ ਸੱਤ ਵਜੇ ਉਹ ਰੋਜ਼ਾਨਾ ਦੀ ਤਰ੍ਹਾਂ ਪਿੰਡ ਵਿੱਚ ਆਪਣੇ ਚਾਚੇ ਦੀ ਦੁਕਾਨ ’ਤੇ ਬੈਠ ਕੇ ਪਕੌੜੇ ਖਾ ਰਿਹਾ ਸੀ। ਇਸ ਦੌਰਾਨ ਉਸੇ ਪਿੰਡ ਦੇ ਕੁਝ ਨੌਜਵਾਨ ਆਏ ਅਤੇ ਬਿਨਾਂ ਕਿਸੇ ਕਾਰਨ ਹਰਪ੍ਰੀਤ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਥਿਆਰ ਉਸ ਦੀ ਗਰਦਨ ‘ਤੇ ਵੱਜਿਆ ਅਤੇ ਗਰਦਨ ਕੱਟਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।

ਸ਼ਮਸ਼ੇਰ ਸਿੰਘ ਅਨੁਸਾਰ ਮੁਲਜ਼ਮ ਨਸ਼ੇ ਦੇ ਆਦੀ ਹਨ। ਮੁਲਜ਼ਮ ਨੇ ਨਸ਼ੇ ਵਿੱਚ ਧੁੱਤ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਹਰਪ੍ਰੀਤ ਸਿੰਘ ਅਜੇ ਕੁਆਰਾ ਸੀ। ਥਾਣਾ ਸਦਰ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!