ਵੋਟ ਪਾਓ ਤੇ ਗੋਲ-ਗੱਪੇ ਖਾਓ… ਵੋਟਰਾਂ ਲਈ ਪੋਲਿੰਗ ਬੂਥ ‘ਤੇ ਲਾਈ ਗੋਲ-ਗੱਪਿਆਂ ਦੀ ਰੇਹੜੀ, ਦਿੱਤੇ ਗੁਲਾਬ ਦੇ ਫੁੱਲ

ਵੋਟ ਪਾਓ ਤੇ ਗੋਲ-ਗੱਪੇ ਖਾਓ… ਵੋਟਰਾਂ ਲਈ ਪੋਲਿੰਗ ਬੂਥ ‘ਤੇ ਲਾਈ ਗੋਲ-ਗੱਪਿਆਂ ਦੀ ਰੇਹੜੀ

ਅੰਮ੍ਰਿਤਸਰ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਰਾਂ ‘ਚ ਕਾਫੀ ਉਤਸ਼ਾਹ ਹੈ। ਇਸੇ ਲਈ ਕਈ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਲਈ ਵੀ ਖਾਸ ਪ੍ਰਬੰਧ ਕੀਤੇ ਗਏ ਹਨ। ਪਾਣੀ ਤੇ ਖਾਣ ਦੀ ਵੀ ਸਹੂਲਤ ਵੋਟਰਾਂ ਲਈ ਪ੍ਰਬੰਧ ਕਰਵਾਈ ਗਈ ਹੈ।

ਵੋਟਿੰਗ ਦੇ ਨਾਲ-ਨਾਲ ਲੋਕਾਂ ਨੇ ਐਸ.ਐਲ.ਭੁਵਨ ਸਕੂਲ, ਅੰਮ੍ਰਿਤਸਰ ਦੇ ਮਾਡਲ ਚੋਣ ਕੇਂਦਰ ਵਿੱਚ ਖਾਣ-ਪੀਣ ਦਾ ਆਨੰਦ ਮਾਣਿਆ। ਇਸ ਦੌਰਾਨ ਇੱਥੇ ਗੋਲ ਗੱਪਿਆਂ ਦਾ ਸਟਾਲ ਲਾਇਆ ਗਿਆ ਅਤੇ ਵੋਟਰਾਂ ਨੇ ਗੋਲਗੱਪੇ ਖਾਦੇ।

ਬਰਨਾਲਾ ‘ਚ ਪਹਿਲੇ ਵੋਟਰ ਨੂੰ ਗੁਲਾਬੀ ਬੂਥ ‘ਤੇ ਗੁਲਾਬ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |

error: Content is protected !!