Exit Poll…ਪੰਜਾਬ ‘ਚ ਭਾਜਪਾ ਕਰ ਸਕਦੀ ਹੈ ਸਭ ਨੂੰ ਹੈਰਾਨ, ਕਾਂਗਰਸ-AAP ਵਿਚਾਲੇ ਮੁਕਾਬਲਾ ਸਖਤ ਰਹਿਣ ਦੀ ਸੰਭਾਵਨਾ

Exit Poll…ਪੰਜਾਬ ‘ਚ ਭਾਜਪਾ ਕਰ ਸਕਦੀ ਹੈ ਸਭ ਨੂੰ ਹੈਰਾਨ, ਕਾਂਗਰਸ-AAP ਵਿਚਾਲੇ ਮੁਕਾਬਲਾ ਸਖਤ ਰਹਿਣ ਦੀ ਸੰਭਾਵਨਾ

ਚੰਡੀਗੜ੍ਹ (ਵੀਓਪੀ ਬਿਊਰੋ)- ਲੋਕ ਸਭਾ ਚੋਣਾਂ ਦੀ ਸਮਾਪਤੀ ਹੋ ਚੁੱਕੀ ਹੈ। ਇਸ ਦੌਰਾਨ ਹੁਣ ਐਗਜ਼ਿਟ ਪੋਲ ਦੇ ਜ਼ਰੀਏ ਕਿਸ ਦੀ ਸਰਕਾਰ ਆਵੇਗੀ ਅਤੇ ਕਿਸ ਪਾਰਟੀ ਨੂੰ ਬਹੁਮਤ ਤੇ ਕਿੰਨੀਆਂ ਸੀਟਾਂ ਮਿਲ ਰਹੀਆਂ ਹਨ, ਇਸ ਬਾਰੇ ਕਿਆਸ ਅਰਾਈਆਂ ਲਗਾਈਆਂ ਦਾ ਰਹੀਆਂ ਹਨ।

ਵੱਖੋ-ਵੱਖ ਚੈਨਲ ਆਪਣੇ ਤੌਰ ‘ਤੇ ਸਾਰੀਆਂ ਪਾਰਟੀਆਂ ਨੂੰ ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀਆਂ ਹਨ। ਇਸ ਦੌਰਾਨ ਸਭ ਤੋਂ ਚੌਕੰਣਾ ਹੈ ਕਿ ਸਾਰੇ ਚੈਨਲ ਭਾਜਪਾ ਨੂੰ ਪੰਜਾਬ ਵਿੱਚ 2-3 ਸੀਟਾਂ ਮਿਲਣ ਦਾ ਦਾਅਵਾ ਕਰ ਰਹੇ ਹਨ, ਜੋ ਕਿ ਸਭ ਤੋਂ ਹੈਰਾਨ ਕਰਨ ਵਾਲਾ ਹੈ।

ਇਸੇ ਦੇ ਨਾਲ ਹੀ ਕਾਂਗਰਸ ਤੇ AAP ਨੂੰ ਮਿਲਿਆ ਜੁਲਿਆ ਹੁੰਗਾਰਾ ਸਾਰੇ ਚੈਨਲਾਂ ਵੱਲੋਂ ਮਿਲੀ ਰਿਹਾ ਹੈ। ਉੱਥੇ ਹੀ ਬਸਪਾ ਨੂੰ ਜ਼ੀਰੋ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਜ਼ੀਰੋ ਤੇ ਕੋਈ 1-2 ਸੀਟਾਂ ਦਾ ਦਾਅਵਾ ਕਰ ਰਿਹਾ ਹੈ।

ਅੰਤ ਜੋ ਵੀ ਹੋਵੇ ਉਹ ਤਾਂ 4 ਜੂਨ ਨੂੰ ਚੋਣਾਂ ਦਾ ਨਤੀਜਾ ਆਉਣ ਤੋਂ ਬਾਅਦ ਸਪੱਸ਼ਟ ਹੋ ਜਾਵੇਗਾ।

error: Content is protected !!