ਕਾਂਗਰਸ ਦਾ ਦਾਅਵਾ, ਕਿਹਾ- ਅਸੀ 295 ਸੀਟਾਂ ਜਿੱਤ ਕੇ ਬਣਾਵਾਂਗੇ ਸਰਕਾਰ

ਕਾਂਗਰਸ ਦਾ ਦਾਅਵਾ, ਕਿਹਾ- ਅਸੀ 295 ਸੀਟਾਂ ਜਿੱਤ ਕੇ ਬਣਾਵਾਂਗੇ ਸਰਕਾਰ

ਦਿੱਲੀ (ਵੀਓਰੀ ਬਿਊਰੋ) ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ਤੋਂ ਪਹਿਲਾਂ ਕਾਂਗਰਸ ਨੇ I.N.D.I.A. ਨੂੰ ਘੱਟੋ-ਘੱਟ 295 ਸੀਟਾਂ ਮਿਲਣ ਦਾ ਦਾਅਵਾ ਕੀਤਾ ਹੈ। ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਦੀਆਂ ਪਾਰਟੀਆਂ ਦੇ ਨੇਤਾਵਾਂ ਨੇ ਸ਼ਨੀਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ‘ਤੇ ਗੈਰ ਰਸਮੀ ਬੈਠਕ ਕੀਤੀ ਅਤੇ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਨਾਲ ਜੁੜੀਆਂ ਤਿਆਰੀਆਂ ਅਤੇ ਰਣਨੀਤੀ ‘ਤੇ ਚਰਚਾ ਕੀਤੀ।

ਤ੍ਰਿਣਮੂਲ ਕਾਂਗਰਸ ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਇਸ ਬੈਠਕ ਤੋਂ ਬਾਅਦ ਮਲਿਕਾਰਜੁਨ ਖੜਗੇ ਨੇ ਦਾਅਵਾ ਕੀਤਾ ਕਿ ਇੰਡੀਆ ਅਲਾਇੰਸ 295 ਤੋਂ ਜ਼ਿਆਦਾ ਸੀਟਾਂ ਜਿੱਤਣ ਜਾ ਰਿਹਾ ਹੈ। ਦੱਸਣਯੋਗ ਹੈ ਕਿ ਅੱਜ ਸੱਤਵੇਂ ਪੜਾਅ ਦੀ ਵੋਟਿੰਗ ਹੋ ਰਹੀ ਹੈ ਅਤੇ ਐਗਜ਼ਿਟ ਪੋਲ ਦੇ ਨਤੀਜੇ ਸ਼ਾਮ 6.30 ਵਜੇ ਤੋਂ ਬਾਅਦ ਆਉਣੇ ਸ਼ੁਰੂ ਹੋ ਜਾਣਗੇ।

ਉਨ੍ਹਾਂ ਦੱਸਿਆ ਕਿ ਅਸੀਂ ਚੋਣਾਂ ਦੌਰਾਨ ਕਮਜ਼ੋਰੀਆਂ ਅਤੇ ਖੂਬੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ I.N.D.I.A ਗਠਜੋੜ ਨੂੰ 295 ਅਤੇ ਇਸ ਤੋਂ ਵੱਧ ਸੀਟਾਂ ਮਿਲਣਗੀਆਂ। ਅਸੀਂ ਅੰਦਾਜ਼ਾ ਲਗਾਇਆ ਹੈ ਕਿ ਇਹ ਇਸ ਤੋਂ ਘੱਟ ਨਹੀਂ ਹੋਵੇਗਾ।

error: Content is protected !!