ਮੁੜ ਤਿਹਾੜ ਪਹੁੰਚੇ ਅਰਵਿੰਦ ਕੇਜਰੀਵਾਲ, ਹਨੂਮਾਨ ਮੰਦਿਰ ਮੱਥਾ ਟੇਕ ਕੇ ਰੱਖਿਆ ਜੇਲ੍ਹ ‘ਚ ਕਦਮ

ਮੁੜ ਤਿਹਾੜ ਪਹੁੰਚੇ ਅਰਵਿੰਦ ਕੇਜਰੀਵਾਲ, ਹਨੂਮਾਨ ਮੰਦਿਰ ਮੱਥਾ ਟੇਕ ਕੇ ਰੱਖਿਆ ਜੇਲ੍ਹ ‘ਚ ਕਦਮ

ਵੀਓਪੀ ਬਿਊਰੋ – ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਜ਼ਮਾਨਤ ਪੂਰੀ ਹੋਣ ਤੋਂ ਬਾਅਦ ਤਿਹਾੜ ਜੇਲ੍ਹ ਵਿੱਚ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਆਤਮ ਸਮਰਪਣ ਕਰਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਰਾਜਘਾਟ ਅਤੇ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ਗਏ।


ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਟਤਿਹਾੜ ਵਿੱਚ ਆਤਮ ਸਮਰਪਣ ਕਰਨ ਤੋਂ ਪਹਿਲਾਂ ਦਿੱਲੀ ਦੇ ਲੋਕਾਂ ਨੂੰ ਸੰਬੋਧਨ ਕੀਤਾ। ਪਾਰਟੀ ਦਫ਼ਤਰ ਵਿੱਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਪਣੇ ਵਰਕਰਾਂ ਨੂੰ ਈ.ਵੀ.ਐਮ ਦੀ ਸਾਰੀ ਖੇਡ ਸਮਝਾਈ। ਉਨ੍ਹਾਂ ਦੱਸਿਆ ਕਿ ਭਾਵੇਂ ਤੁਹਾਡੇ ਉਮੀਦਵਾਰ ਹਾਰ ਰਹੇ ਹਨ, ਤੁਸੀਂ ਜਗ੍ਹਾ ਨਹੀਂ ਛੱਡਣੀ ਚਾਹੀਦੀ ਸਗੋਂ ਅੰਤ ਤੱਕ ਡਟੇ ਰਹਿਣਾ ਚਾਹੀਦਾ ਹੈ।


ਕੇਜਰੀਵਾਲ ਨੇ ਕਿਹਾ ਕਿ ਗਿਣਤੀ ਤੋਂ ਪਹਿਲਾਂ ਫਰਜ਼ੀ ਐਗਜ਼ਿਟ ਪੋਲ ਕਰਵਾਉਣ ਦੀ ਕਾਹਦੀ ਕਾਹਲੀ? ਇਸ ਨੂੰ ਸਮਝਣ ਦੀ ਲੋੜ ਹੈ। ਮੈਨੂੰ ਵੀ ਸਮਝ ਨਾ ਆਈ। ਕਈ ਲੋਕਾਂ ਦੇ ਮਨਾਂ ਵਿੱਚ ਕਈ ਗੱਲਾਂ ਚੱਲ ਰਹੀਆਂ ਹਨ। ਇੱਕ ਥਿਊਰੀ ਘੁੰਮ ਰਹੀ ਹੈ ਕਿ ਉਨ੍ਹਾਂ ਨੇ ਮਸ਼ੀਨਾਂ ਨਾਲ ਘਪਲੇ ਕੀਤੇ। ਕੇਜਰੀਵਾਲ ਨੇ ਕਿਹਾ ਕਿ ਮੈਂ ਸੰਦੀਪ ਪਾਠਕ ਨੂੰ ਕਿਹਾ ਹੈ ਅਤੇ ਇੰਡੀਆ ਅਲਾਇੰਸ ਦੇ ਨੇਤਾਵਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣੇ-ਆਪਣੇ ਕਾਊਂਟਿੰਗ ਏਜੰਟਾਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ। ਭਾਵੇਂ ਤੁਸੀਂ ਅੰਤ ਤੱਕ ਹਾਰ ਰਹੇ ਹੋ, ਫਿਰ ਵੀ ਉੱਠੋ ਨਹੀਂ। ਕਈ ਵਾਰ ਇੱਕ-ਦੋ ਗੇੜੇ ਹਾਰ ਕੇ ਉੱਠ ਕੇ ਚਲੇ ਜਾਂਦੇ ਹਨ। ਉੱਠ ਕੇ ਨਾ ਜਾਓ।

error: Content is protected !!