ਕਸ਼ਮੀਰ ‘ਚ ਡਿਊਟੀ ‘ਤੇ ਤਾਇਨਾਤ ਪੰਜਾਬ ਦਾ ਜਵਾਨ ਦੇਸ਼ ਲਈ ਹੋਇਆ ਸ਼ਹੀਦ

ਕਸ਼ਮੀਰ ‘ਚ ਡਿਊਟੀ ‘ਤੇ ਤਾਇਨਾਤ ਪੰਜਾਬ ਦਾ ਜਵਾਨ ਦੇਸ਼ ਲਈ ਹੋਇਆ ਸ਼ਹੀਦ

ਵੀਓਪੀ ਬਿਊਰੋ- ਪੰਜਾਬ ਦੇ ਕਸਬਾ ਤਲਵਾੜਾ ਦੇ ਸੂਬੇਦਾਰ ਜਗਜੀਵਨ ਰਾਮ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਇੱਕ ਮੁਕਾਬਲੇ ਵਿੱਚ ਸ਼ਹੀਦ ਹੋ ਗਏ। ਪਿੰਡ ਭਵਨੌਰ ਦੇ ਸੂਬੇਦਾਰ ਜਗਜੀਵਨ ਰਾਮ ਜੰਮੂ-ਕਸ਼ਮੀਰ ਦੇ ਕੁਪਵਾੜਾ ਵਿੱਚ ਤਾਇਨਾਤ ਸਨ।

ਜਗਜੀਵਨ ਰਾਮ ਐਤਵਾਰ ਨੂੰ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ। ਜਾਣਕਾਰੀ ਮੁਤਾਬਕ ਸੂਬੇਦਾਰ ਜਗਜੀਵਨ ਰਾਮ ਭਾਰਤੀ ਫੌਜ ਦੀ 7 ਪੈਰਾ ਬਟਾਲੀਅਨ ਦਾ ਸਿਪਾਹੀ ਸੀ। ਐਤਵਾਰ ਨੂੰ ਸੂਬੇਦਾਰ ਦੇਸ਼ ਲਈ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋ ਗਏ।

ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਭਵਨੌਰ ਵਿਖੇ ਕੀਤਾ ਜਾਵੇਗਾ।

error: Content is protected !!