ਕਬੱਡੀ ‘ਚ ਵਿਰੋਧੀਆਂ ਦੇ ਗੋਡੇ ਲਗਵਾਉਣ ਵਾਲੇ ਚੌਬਰ ਨਿਰਭੈ ਦਾ ਦੇਹਾਂਤ, ਹਾਰਟ ਅਟੈਕ ਕਾਰਨ ਤੋੜਿਆ ਦਮ

ਕਬੱਡੀ ‘ਚ ਵਿਰੋਧੀਆਂ ਦੇ ਗੋਡੇ ਲਗਵਾਉਣ ਵਾਲੇ ਚੌਬਰ ਨਿਰਭੈ ਦਾ ਦੇਹਾਂਤ, ਹਾਰਟ ਅਟੈਕ ਕਾਰਨ ਤੋੜਿਆ ਦਮ
ਵੀਓਪੀ ਬਿਊਰੋ- ਜਗਰਾਓਂ ਨੇੜਲੇ ਪਿੰਡ ਹਠੂਰ ਤੋਂ ਇੱਕ ਬੇਹੱਦ ਮਾੜੀ ਖਬਰ ਸਾਹਮਣੇ ਆਈ ਹੈ। ਇਸ ਪਿੰਡ ਵਿੱਚ ਸਾਈਲੈਂਟ ਅਟੈਕ ਕਾਰਨ ਇੱਕ ਕਬੱਡੀ ਖਿਡਾਰੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸੌਂਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।
ਸਵੇਰੇ ਜਦੋਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਜਗਾਉਣ ਆਏ ਤਾਂ ਉਹ ਬੇਹੋਸ਼ੀ ਦੀ ਹਾਲਤ ‘ਚ ਪਾਇਆ ਗਿਆ। ਜਦੋਂ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਖਿਡਾਰੀ ਦਾ ਨਾਂ ਨਿਰਭੈ ਹਥੂਵਾਲਾ ਹੈ। 2007 ਤੋਂ 2010 ਤੱਕ ਨਿਰਭੈ ਪੇਂਡੂ ਕਬੱਡੀ ਖੇਡਾਂ ਵਿੱਚ ਮਸ਼ਹੂਰ ਹੋਇਆ। ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਨਿਰਭੈ ‘ਤੇ ਆ ਗਈ। ਦੱਸ ਦੇਈਏ ਕਿ ਮ੍ਰਿਤਕ ਦੇ ਦੋ ਹੋਰ ਭਰਾ ਹਨ, ਜੋ ਕਿ ਕਬੱਡੀ ਦੇ ਖਿਡਾਰੀ ਵੀ ਹਨ।
error: Content is protected !!