ਵਾਰਾਣਸੀ ਤੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਪਿੱਛੇ, ਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ ਨੂੰ ਮਿਲੀ ਲੀਡ, ਹਰਸਿਮਰਤ ਬਾਦਲ ਵੀ ਅੱਗੇ

ਖੰਡੂਰ ਸਾਹਿਬ ਲੋਕ ਸਭਾ ਸੀਟ ਤੋਂ ਇਸ ਵੇਲੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅੱਗੇ ਚਲ ਰਹੇ ਹਨ। ਇਸ ਸੀਟ ’ਤੇ ਪੰਜ ਕੋਣਾ ਮੁਕਾਬਲਾ ਹੈ ਜਿਥੇ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ, ਕਾਂਗਰਸ ਤੋਂ ਕੁਲਬੀਰ ਜ਼ੀਰਾ ਤੇ ਆਮ ਆਦਮੀ ਪਾਰਟੀ ਤੋਂ ਮੰਤਰੀ ਲਾਲਜੀਤ ਸਿੰਘ ਭੁੱਲਰ ਚੋਣ ਮੈਦਾਨ ਵਿਚ ਹਨ।

4 ਬਠਿੰਡਾ ਸੀਟ ਦੇ ਸ਼ੁਰੂਆਤੀ ਰੁਝਾਨਾਂ ਵਿਚ ਤਿੰਨ ਵਾਰ ਐਮ ਪੀ ਰਹੇ ਹਰਸਿਮਰਤ ਕੌਰ ਬਾਦਲ ਪਿੱਛੇ ਚਲ ਰਹੇ ਹਨ ਜਦੋਂ ਕਿ ਆਮ ਆਦਮੀ ਪਾਰਟੀ (ਆਪ) ਦੇ ਗੁਰਮੀਤ ਸਿੰਘ ਖੁੱਡੀਆਂ ਅੱਗੇ ਚਲ ਰਹੇ ਹਨ।

ਪਟਿਆਲਾ ਲੋਕ ਸਭਾ ਹਲਕੇ ਵਿਚ ਪਟਿਆਲਾ ਸ਼ਹਿਰੀ ਹਲਕੇ ਦੇ ਪ੍ਰਾਪਤ ਹੋਏ ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਦੇ ਪ੍ਰਨੀਤ ਕੌਰ ਮੋਹਰੀ ਹਨ।


ਪਟਿਆਲਾ ਸ਼ਹਿਰੀ ਦੇ ਪਹਿਲੇ ਰਾਉਂਡ ਵਿਚ ਪ੍ਰਨੀਤ ਕੌਰ ਨੂੰ 3089, ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੂੰ 2097, ਆਪ ਦੇ ਡਾ. ਬਲਬੀਰ ਸਿੰਘ ਨੂੰ 2015 ਅਤੇ ਅਕਾਲੀ ਦਲ ਦੇ ਐਨ ਕੇ ਸ਼ਰਮਾ ਨੂੰ 589 ਵੋਟਾਂ ਪਈਆਂ ਹਨ।

error: Content is protected !!