ਹਾਰ ਮਿਲਦੇ ਹੀ ਨੀਟੂ ਸ਼ਟਰਾਵਾਲੇ ਦਾ ਹੋਇਆ ਬੁਰਾ ਹਾਲ, ਚੋਣਾਂ ਲੜਨ ਤੋਂ ਕੀਤੀ ਤੋਬਾ, ਚੱਲਿਆ ਕੰਮ ਦੀ ਭਾਲ ਚ

ਜਲੰਧਰ ਦੀ ਲੋਕ ਸਭਾ ਸੀਟ ਨੀਟੂ ਸ਼ਟਰਾਂ ਵਾਲੇ ਕਾਰਨ ਵੀ ਚਰਚਾ ’ਚ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਜ਼ਾਦ ਉਮੀਦਵਾਰਾਂ ’ਚ ਨੀਟੂ ਸ਼ਟਰਾਂ ਵਾਲੇ ਨੂੰ ਸਭ ਤੋਂ ਵੱਧ ਵੋਟਾਂ ਹਾਸਲ ਹੋਈਆਂ ਹਨ। ਚੋਣਾਂ ਦੌਰਾਨ ਆਪਣੇ ਵੱਖਰੇ ਵੱਖਰੇ ਅੰਦਾਜ ’ਚ ਚੋਣ ਪ੍ਰਚਾਰ ਕਰਨ ਨਾਲ ਨੀਟੂ ਸ਼ਟਰਾਂ ਵਾਲੇ ਨੇ ਖ਼ੂਬ ਸੁਰਖੀਆਂ ਬਟੋਰੀਆਂ।

ਪਰ ਹੁਣ ਨਤੀਜੇ ਆਉਣ ਤੋਂ ਬਾਅਦ ਉਸਨੇ ਕਿਹਾ ਹੈ ਕਿ ਉਹ ਭਵਿੱਖ ’ਚ ਚੋਣ ਨਹੀਂ ਲੜੇਗਾ।

ਕੁਝ ਦਿਨ ਪਹਿਲਾਂ ਉਸਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਵੀ ਕੀਤੀ ਸੀ, ਇਸ ਮੌਕੇ ਉਸਨੇ ਕਿਹਾ ਸੀ ਕਿ ਉਹ ਕਾਂਗਰਸ ਦੇ ਕੰਮਾਂ ਤੋਂ ਬੇਹੱਦ ਪ੍ਰਭਾਵਿਤ ਹੋਇਆ ਹੈ।

ਅਸਲ ਜਿੰਦਗੀ ’ਚ ਉਹ ਲੋਹੇ ਦਾ ਕੰਮ ਕਰਨ ਵਾਲਾ ਕਾਰੀਗਰ ਹੈ ਅਤੇ ਸ਼ਟਰ ਬਣਾਉਣ ਦਾ ਕੰਮ ਕਰਦਾ ਹੈ। ਦੱਸ ਦੇਈਏ ਕਿ ਨੀਟੂ ਸ਼ਟਰਾਂ ਵਾਲੇ ਨੇ ਸਾਲ 2019 ’ਚ ਜਲੰਧਰ ਤੋਂ ਪਹਿਲੀ ਵਾਰ ਲੋਕ ਸਭਾ ਚੋਣ ਲੜੀ ਸੀ ਤੇ ਉਸਨੂੰ ਪਰਿਵਾਰ ਦੇ 9 ਮੈਬਰਾਂ ’ਚੋਂ 5 ਜਣਿਆਂ ਨੇ ਹੀ ਵੋਟਾਂ ਪਾਈਆਂ ਸਨ, ਜਿਸ ਤੋਂ ਬਾਅਦ ਉਹ ਸੁਰਖੀਆਂ ’ਚ ਆਇਆ ਸੀ।

error: Content is protected !!