ਅੰਮ੍ਰਿਤਪਾਲ ਦੀ ਜਿੱਤ ਹਾਰ ਤੇ ਪੁਲਿਸ ਵਾਲਿਆਂ ਨੇ ਲਾਈ ਸੀ ਸ਼ਰਤ, ਵੀਡੀਓ ਹੋਈ ਵਾਇਰਲ

ਪੰਜਾਬ ਦੀ ਸਭ ਤੋਂ ਦਿਲਚਸਪ ਸੀਟ ਵਜੋਂ ਉੱਭਰੀ ਖਡੂਰ ਸਾਹਿਬ ‘ਤੇ ਦੇਸ਼ ਤੇ ਦੁਨੀਆਂ ਦੀਆਂ ਨਜ਼ਰਾਂ ਸਨ। ਖਡੂਰ ਸਾਹਿਬ ਦੇ ਵੋਟਾਂ ਨੇ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਨਾਕਾਰ ਕੇ ਸਭ ਨੂੰ ਹੈਰਾਨ ਕੀਤਾ ਹੈ। ਖਡੂਰ ਸਾਹਿਬ ਤੋਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਜਿੱਤੇ ਹਨ। ਅੰਮ੍ਰਿਤਪਾਲ ਸਿੰਘ ਦੀ ਜਿੱਤ ਜਾਂ ਹਾਰ ਨੂੰ ਲੈ ਕੇ ਇੰਨਾ ਕ੍ਰੇਜ ਸੀ ਕਿ ਪੁਲਿਸ ਵਾਲਿਆਂ ਨੇ ਵੀ ਸ਼ਰਤਾਂ ਲਾਈਆਂ ਸੀ। ਇਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।

ਦਰਅਸਲ ਅੰਮ੍ਰਿਤਪਾਲ ਸਿੰਘ ਦੀ ਜਿੱਤ ਜਾਂ ਹਾਰ ਨੂੰ ਲੈ ਕੇ ਪੁਲਿਸ ਵਾਲਿਆਂ ਵਿਚਾਲੇ 10-10 ਹਜ਼ਾਰ ਦੀ ਸ਼ਰਤ ਲੱਗੀ ਸੀ। ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਪੁਲਿਸ ਵਾਲਿਆਂ ਵੱਲੋਂ ਸ਼ਰਤ ਦੇ ਜੇਤੂ ਨੂੰ ਪੈਸੇ ਦੇਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਉਪਰ ਕਈ ਤਰ੍ਹਾਂ ਦੇ ਕੁਮੈਂਟ ਆ ਰਹੇ ਹਨ।

ਦਰਅਸਲ ਵਾਇਰਲ ਵੀਡੀਓ ‘ਚ 7 ਤੋਂ 8 ਪੁਲਿਸ ਕਰਮਚਾਰੀ ਨਜ਼ਰ ਆ ਰਹੇ ਹਨ। ਪੈਸਿਆਂ ਦਾ ਲੈਣ-ਦੇਣ ਕਰਨ ਵਾਲੇ ਦੋਵੇਂ ਮੁਲਜ਼ਮ ਏਐਸਆਈ ਰੈਂਕ ਦੇ ਅਧਿਕਾਰੀ ਹਨ ਤੇ ਵੀਡੀਓ ਬਣਾਉਣ ਵਾਲੇ ਨੇ ਇਸ ਸ਼ਰਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਵੀਡੀਓ ਬਣਾਉਣ ਵਾਲੇ ਦਾ ਕਹਿਣਾ ਹੈ ਕਿ ਅੱਜ ਦਾ ਦਿਨ ਬਹੁਤ ਚੰਗਾ ਹੈ।

ਭੁਪਿੰਦਰ ਸਿੰਘ ਜੀ 10 ਹਜ਼ਾਰ ਰੁਪਏ ਦੇ ਜੇਤੂ ਰਹੇ ਹਨ। ਭਾਈ ਅੰਮ੍ਰਿਤਪਾਲ ਸਿੰਘ ਜੇਤੂ ਰਹੇ ਹਨ ਤੇ ਅੰਗਰੇਜ਼ ਸਿੰਘ ਬਹੁਤ ਬੁਰੀ ਤਰ੍ਹਾਂ ਹਾਰ ਕੇ 10 ਹਜ਼ਾਰ ਰੁਪਏ ਦੇ ਰਹੇ ਹਨ। ਅੰਤ ਵਿੱਚ ਸਾਰੇ ਬੋਲੇ ਸੌ ਨਿਹਾਲ ਦਾ ਜੈਕਾਰਾ ਵੀ ਛੱਡਦੇ ਹਨ।

error: Content is protected !!