ਪਾਨ ਵਾਲੇ ਨੂੰ ਸਿਗਰਟ ਵੇਚਣਾ ਪਿਆ ਮਹਿੰਗਾ, ਹੋਈ 3 ਸਾਲ ਦੀ ਕੈਦ 1 ਲੱਖ 25 ਹਜ਼ਾਰ ਜ਼ੁਰਮਾਨਾ, ਜਾਣੋਂ ਕੀ ਹੈ ਮਾਮਲਾ

ਮੋਗਾ ਵਿੱਚ ਅੱਜ ਈ-ਸਿਗਰੇਟ ਵੇਚਣ ਵਾਲੇ ਇੱਕ ਦੁਕਾਨਦਾਰ ਨੂੰ ਸਜ਼ਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਨਯੋਗ ਅਦਾਲਤ ਨੇ ਪਾਨ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਨੂੰ ਈ-ਸਿਗਰੇਟ ਵੇਚਣ ਦਾ ਦੋਸ਼ੀ ਪਾਏ ਜਾਣ ‘ਤੇ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ, ਇਸ ਦੇ ਨਾਲ ਹੀ 1 ਲੱਖ 25 ਹਜ਼ਾਰ ਰੁਪਏ ਦਾ ਭਾਰੀ ਜੁਰਮਾਨੇ ਦੀ ਲਗਾਇਆ ਹੈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਡਰੱਗ ਇੰਸਪੈਕਟ ਨਵਦੀਪ ਸਿੰਘ ਸੰਧੂ ਨੇ ਦੱਸਿਆ ਕਿ ਸਾਡੇ ਵਿਭਾਗ ਵੱਲੋਂ ਜਨਵਰੀ 2023 ‘ਚ ਮੁਹਿੰਮ ਚਲਾਈ ਗਈ ਸੀ, ਜਿਸ ‘ਚ ਡਰੱਗ ਵਿਭਾਗ ਦੀ ਅਧਿਕਾਰੀ ਸੋਨੀਆ ਗੁਪਤਾ ਨੂੰ ਸੂਚਨਾ ਮਿਲੀ ਸੀ ਕਿ ਕੁਝ ਪਾਨ ਸਿਗਰੇਟ ਵੇਚਣ ਵਾਲੀ ਦੁਕਾਨਾਂ ਤੇ ਨਿਕੋਟੀਨ ਵਾਲੀ ਈ-ਸਿਗਰੇਟ ਵੇਚੀ ਜਾ ਰਹੀ ਹੈ, ਜੋ ਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਦੀ ਹੈ।

ਇਸ ਤੋਂ ਬਾਅਦ ਵਿਭਾਗ ਤੇ ਤੁਰੰਤ ਮੋਗਾ ਦੇ ਬਾਜ਼ਾਰ ਵਿੱਚ ਇੱਕ ਸਿਗਰੇਟ ਵੇਚਣ ਵਾਲੇ ਦੁਕਾਨ ਤੇ ਛਾਪੇਮਾਰੀ ਕੀਤੀ ਅਤੇ ਉੱਥੋਂ ਈ-ਸਿਗਰੇਟ ਦੇ ਸੈਂਪਲ ਲਏ।

ਸੈਂਪਲ ਨੂੰ ਲੈਬ ਵਿੱਚ ਟੈਸਟ ਲਈ ਭੇਜਿਆ ਗਿਆ। ਟੈਸਟ ਦੌਰਾਨ ਈ-ਸਿਗਰੇਟ ਵਿੱਚ ਨਿਕੋਟੀਨ ਜ਼ਿਆਦਾ ਮਾਤਰਾ ਪਾਈ ਗਈ। ਉੱਥੇ ਹੀ ਦੁਕਾਨਦਾਰ ਕੋਲ ਇਸ ਨੂੰ ਵੇਚਣ ਦਾ ਲਾਇਸੈਂਸ ਵੀ ਨਹੀਂ ਸੀ। ਰਿਪੋਰਟ ਆਉਣ ਤੋਂ ਬਾਅਦ ਦੁਕਾਨਦਾਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅੱਜ ਮਾਣਯੋਗ ਜੱਜ ਨੇ ਸੁਨੀਲ ਮੋਂਗਾ ਨੂੰ ਤਿੰਨ ਸਾਲ ਦੀ ਕੈਦ ਅਤੇ 1 ਲੱਖ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

error: Content is protected !!