ਚੌਧਰੀ ਪਰਿਵਾਰ, ਰਿੰਕੂ ਤੇ ਕੇਪੀ ਸਣੇ ਸਾਰੇ ਕਾਂਗਰਸ ਛੱਡ ਕੇ ਜਾਣ ਵਾਲਿਆਂ ਨੂੰ ਚੰਨੀ ਨੇ ਦਿਖਾਏ ਦਿਨ ‘ਚ ਤਾਰੇ, ਆਪਣੇ ਦਮ ‘ਤੇ ਕੀਤੇ ਵਿਰੋਧੀ ਚਿੱਤ

ਚੌਧਰੀ ਪਰਿਵਾਰ, ਰਿੰਕੂ ਤੇ ਕੇਪੀ ਸਣੇ ਸਾਰੇ ਕਾਂਗਰਸ ਛੱਡ ਕੇ ਜਾਣ ਵਾਲਿਆਂ ਨੂੰ ਚੰਨੀ ਨੇ ਦਿਖਾਏ ਦਿਨ ‘ਚ ਤਾਰੇ, ਆਪਣੇ ਦਮ ‘ਤੇ ਕੀਤੇ ਵਿਰੋਧੀ ਚਿੱਤ

ਵੀਓਪੀ ਬਿਊਰੋ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਜਲੰਧਰ ਲੋਕ ਸਭਾ ਸੀਟ ਤੋਂ ਰਿਕਾਰਡ ਨਾਲ ਜਿੱਤ ਗਏ ਹਨ। ਉਨ੍ਹਾਂ ਨੇ ਭਾਜਪਾ ਦੇ ਸੁਸ਼ੀਲ ਰਿੰਕੂ ਨੂੰ ਹਰਾਇਆ। ਚੰਨੀ ਨੂੰ 3,90,053 ਵੋਟਾਂ ਮਿਲੀਆਂ, ਜਦਕਿ ਭਾਜਪਾ ਦੇ ਸੁਸ਼ੀਲ ਰਿੰਕੂ ਨੂੰ 2,14,060 ਅਤੇ ‘ਆਪ’ ਨੂੰ 2,08,889 ਵੋਟਾਂ ਮਿਲੀਆਂ।

ਤੁਹਾਨੂੰ ਦੱਸ ਦੇਈਏ ਕਿ ਚੋਣਾਂ ਤੋਂ ਪਹਿਲਾਂ ਜਦ ਚੰਨੀ ਨੂੰ ਜਲੰਧਰ ਤੋਂ ਉਮੀਦਵਾਰ ਐਲਾਨਿਆ ਸੀ ਤਾਂ ਚੌਧਰੀ ਪਰਿਵਾਰ ਨੇ ਬਗਾਵਤ ਕਰ ਦਿੱਤੀ ਸੀ, ਇਸ ਦੌਰਾਨ ਕਰਮਜੀਤ ਕੌਰ ਨੇ ਭਾਜਪਾ ਜੁਆਇੰਨ ਕਰ ਲਈ ਸੀ, ਇਸ ਤੋਂ ਕਾਂਗਰਸ ਦਾ ਸੀਨੀਅਰ ਆਗੂ ਮਹਿੰਦਰ ਕੇਪੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਅਤੇ ਇਸ ਤੋਂ ਪਹਿਲਾਂ ਸੁਸ਼ੀਲ ਰਿੰਕੂ ਵੀ ਕਾਂਗਰਸ ਛੱਡ ਕੇ ਹੀ ਆਪ ਤੋਂ ਹੁੰਦਾ ਹੋਇਆ ਭਾਜਪਾ ਵਿੱਚ ਸ਼ਾਮਲ ਹੋਇਆ ਸੀ। ਇੰਨੇ ਨੁਕਸਾਨ ਤੋਂ ਬਾਅਦ ਵੀ ਚੰਨੀ ਨੇ ਕਾਂਗਰਸ ਦੀ ਝੋਲੀ ਜਿੱਤ ਪਾਈ ਹੈ।

ਜਿਵੇਂ ਹੀ ਸਵੇਰ ਦੇ ਰੁਝਾਨਾਂ ਵਿੱਚ ਕਾਂਗਰਸ ਨੂੰ ਲੀਡ ਮਿਲਦੀ ਦਿਖਾਈ ਦਿੱਤੀ ਤਾਂ ਗਿਣਤੀ ਵਾਲੀ ਥਾਂ ‘ਤੇ ਪਹੁੰਚੇ ਭਾਜਪਾ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਗਾਇਬ ਹੋ ਗਏ। ਇਨ੍ਹਾਂ ਪਾਰਟੀਆਂ ਦੇ ਉਮੀਦਵਾਰ ਵੀ ਗਿਣਤੀ ਵਾਲੀ ਥਾਂ ਤੱਕ ਨਹੀਂ ਪਹੁੰਚੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕਾਂਗਰਸ ਤੋਂ ਇਲਾਵਾ ਕਿਸੇ ਵੀ ਪਾਰਟੀ ਨੇ ਟੈਂਟ ਨਹੀਂ ਲਗਾਏ ਸਨ।

ਜਿੱਤ ਤੋਂ ਬਾਅਦ ਚੰਨੀ ਲੋਕਾਂ ਦਾ ਸ਼ੁਭਕਾਮਨਾਵਾਂ ਕਬੂਲਣ ਲਈ ਬਿਨਾਂ ਪੌੜੀ ਦੇ ਦੀਵਾਨ ਦੀ ਕੰਧ ਦੇ ਸਹਾਰੇ ਛੱਤ ‘ਤੇ ਚੜ੍ਹ ਗਿਆ। ਲੋਕਾਂ ਨੂੰ ਅਪੀਲ ਕਰਦਿਆਂ ਚੰਨੀ ਨੇ ਕਿਹਾ ਕਿ ਕੋਈ ਵੀ ਬੈਂਡ ਵਾਜੇ ਨਹੀਂ ਵਜਾਏਗਾ ਅਤੇ ਇੱਥੋਂ ਰਵਾਨਾ ਹੋ ਕੇ ਗੁਰਦੁਆਰਾ ਸਾਹਿਬ ਅਤੇ ਮੰਦਰ ਵਿਖੇ ਮੱਥਾ ਟੇਕ ਕੇ ਸੰਗਤਾਂ ਦਾ ਧੰਨਵਾਦ ਕਰਨਗੇ।

error: Content is protected !!