Skip to content
Sunday, December 29, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
June
7
ਫੋਲੋਅਰਸ ਵਧਾਉਂਣ ਲਈ 19 ਸਾਲ ਦੇ ਪੋਤੇ ਨੇ ਆਪਣੀ ਹੀ ਦਾਦੀ ਨੂੰ ਦੱਸਿਆ ਪ੍ਰੇਮਿਕਾ, ਕਹਿੰਦਾ ਮਾਂ ਬਣਨ ਵਾਲੀ
international
Latest News
National
Politics
ਫੋਲੋਅਰਸ ਵਧਾਉਂਣ ਲਈ 19 ਸਾਲ ਦੇ ਪੋਤੇ ਨੇ ਆਪਣੀ ਹੀ ਦਾਦੀ ਨੂੰ ਦੱਸਿਆ ਪ੍ਰੇਮਿਕਾ, ਕਹਿੰਦਾ ਮਾਂ ਬਣਨ ਵਾਲੀ
June 7, 2024
Voice of Punjab
ਅਕਸਰ ਲੋਕ ਪ੍ਰਸਿੱਧ ਹੋਣ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਨਾਉਂਦੇ ਨੇ ਕਈ ਵਾਰ ਲੋਕ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਨੇ ਇਸੇ ਤਰ੍ਹਾਂ ਦੀ ਘਟਨਾ ਹੋਈ ਹੈ ਜਿਥੇ 19 ਸਾਲ ਦੇ ਪੋਤੇ ਨੇ ਆਪਣੀ ਦਾਦੀ ਨਾਲ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅੱਜਕਲ੍ਹ ਲੋਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲਈ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ। ਅਸੀਂ ਅਜਿਹਾ ਇਸ ਲਈ ਕਿਹਾ ਹੈ ਕਿਉਂਕਿ ਇਟਲੀ ਦੇ ਇੱਕ 19 ਸਾਲਾ ਮੁੰਡੇ ਨੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਕਿ ਮੈਂ ਅਤੇ ਮੇਰੀ 76 ਸਾਲਾ ਦੀ ਦਾਦੀ ਦੋਵੇਂ ਅਸਲ ‘ਚ ਬੁਆਏਫ੍ਰੈਂਡ-ਗਰਲਫਰੈਂਡ ਹਾਂ ਅਤੇ ਅਸੀਂ ਇੱਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ। ਨਾਲ ਹੀ ਦੋਵਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਬੱਚਾ ਹੋਣ ਵਾਲਾ ਹੈ। ਔਰਤਾਂ ਦਾ ਅਲਟਰਾਸਾਊਂਡ ਕਰਾਉਣ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਮੁੰਡੇ ਨੇ ਇੱਕ ਇੰਟਰਵਿਊ ‘ਚ ਇਸ ਰਿਸ਼ਤੇ ਦੀ ਅਸਲ ਸੱਚਾਈ ਦਾ ਖੁਲਾਸਾ ਕੀਤਾ, ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ।
ਇਟਲੀ ਦੇ ਰਹਿਣ ਵਾਲੇ ਜੂਸੇਪ ਡੀ’ਆਨਾ ਨਾਮ ਦੇ ਮੁੰਡੇ ਦੀ ਉਮਰ 21 ਸਾਲ ਹੈ, ਪਰ ਜਦੋਂ ਉਹ 19 ਸਾਲ ਦਾ ਸੀ ਤਾਂ ਉਹ ਮਈ 2022 ‘ਚ ਅਚਾਨਕ ਆਪਣੀਆਂ ਵੀਡੀਓਜ਼ ਕਾਰਨ ਵਾਇਰਲ ਹੋ ਗਿਆ ਸੀ, ਜਿਸ ‘ਚ ਉਸਨੇ ਦਾਅਵਾ ਕੀਤਾ ਸੀ ਕਿ ਉਸ ਦੀ ਉਸਤੋਂ 56 ਸਾਲ ਵੱਡੀ ਪ੍ਰੇਮਿਕਾ ਹੈ। ਉਸ ਨੇ 76 ਸਾਲਾ ਔਰਤ ਮਿਲਿਨਾ ਨੂੰ ਆਪਣੀ ਪ੍ਰੇਮਿਕਾ ਦੱਸਿਆ ਹੈ। ਉਸ ਦੇ ਇਸ ਦਾਅਵੇ ਕਾਰਨ ਲੋਕਾਂ ਨੇ ਉਸ ਨੂੰ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਟ੍ਰੋਲ ਕੀਤਾ ਅਤੇ ਇਸ ਰਿਸ਼ਤੇ ‘ਤੇ ਕਈ ਸਵਾਲ ਵੀ ਖੜ੍ਹੇ ਕੀਤੇ।
ਮਿਰਰ
ਦੀ ਫਰਵਰੀ 2023 ਦੀ ਰਿਪੋਰਟ ਮੁਤਾਬਕ, ਜੋੜੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਇੱਕ ਬੱਚਾ ਵੀ ਹੋਣ ਵਾਲਾ ਹੈ। ਔਰਤ ਨੇ ਅਲਟਰਾਸਾਊਂਡ ਕਰਵਾਉਂਦੇ ਹੋਏ ਇੱਕ ਵੀਡੀਓ ਵੀ ਪੋਸਟ ਕੀਤਾ ਸੀ। ਇਸਤੋਂ ਬਾਅਦ ਇੱਕ ਵੀਡੀਓ ‘ਚ ਉਹ ਇੱਕ ਔਰਤ ਨੂੰ ਵਿਆਹ ਦੀ ਪੇਸ਼ਕਸ਼ ਕਰਦਾ ਵੀ ਨਜ਼ਰ ਆਇਆ। ਲੋਕਾਂ ਨੇ ਦਾਅਵਾ ਕੀਤਾ ਸੀ ਕਿ ਇਹ ਸੰਭਵ ਨਹੀਂ ਹੈ, ਇੰਨੀ ਵੱਡੀ ਉਮਰ ‘ਚ ਔਰਤ ਗਰਭਵਤੀ ਨਹੀਂ ਹੋ ਸਕਦੀ। ਲੋਕਾਂ ਨੇ ਦੋਵਾਂ ਦਾ ਮਜ਼ਾਕ ਵੀ ਉਡਾਇਆ।
ਇਹ ਸਾਲ 2023 ਦੀ ਗੱਲ ਹੈ, ਜਦੋਂ ਜੋੜੇ ਨੇ ਆਪਣੇ ਰਿਸ਼ਤੇ ਦੀ ਸੱਚਾਈ ਦਾ ਖੁਲਾਸਾ ਕੀਤਾ।
ਮਿਰਰ ਵੈੱਬਸਾਈਟ
ਦੇ ਮੁਤਾਬਕ,
ਜੈਮ ਪ੍ਰੈੱਸ
ਮੀਡੀਆ ਨੂੰ ਦਿੱਤੇ ਇੰਟਰਵਿਊ ‘ਚ ਜੂਸੇਪ ਨੇ ਦੱਸਿਆ ਕਿ ਇਹ ਪੂਰਾ ਰਿਸ਼ਤਾ ਅਤੇ ਇਸ ਨਾਲ ਜੁੜੀ ਪੂਰੀ ਕਹਾਣੀ ਝੂਠੀ ਸੀ। ਦਸ ਦਈਏ ਕਿ ਉਹ ਅਜਿਹਾ ਸਿਰਫ ਆਪਣੇ ਫੋਲੋਅਰ ਵਧਾਉਣ ਲਈ ਕਰ ਰਿਹਾ ਸੀ। ਅਸਲ ‘ਚ ਮਿਲੇਨਾ ਉਸ ਦੀ ਦਾਦੀ ਹੈ ਅਤੇ ਦੋਹਾਂ ਨੇ ਇਹ ਝੂਠ ਜਾਣਬੁੱਝ ਕੇ ਰਚਿਆ ਸੀ। ਵੈਸੇ ਤਾਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋਵੇਂ ਅਜੇ ਵੀ ਆਪਣੀਆਂ ਵੀਡੀਓਜ਼ ਪੋਸਟ ਕਰਦੇ ਰਹਿੰਦੇ ਹਨ, ਜਿਸ ‘ਤੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।
Post navigation
ਨਰੇਂਦਰ ਮੋਦੀ ਨੇ ਸਵ. ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਯਾਦ, ਕਿਹਾ- ਸਾਨੂੰ ਇੱਥੇ ਤੱਕ ਲਿਆਉਣ ਲਈ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ
ਜਲਦ ਅਮੀਰ ਬਣਨ ਦਾ ਸੁਪਨਾ… ਬਠਿੰਡਾ ‘ਚ ਆਪਣੇ ਮਾਲਕ ਨੂੰ ਖਾਲਿ+ਸਤਾਨੀ ਬਣ ਕੇ ਧਮਕੀਆਂ ਦੇਣ ਲੱਗਾ ਨੌਕਰ, ਮੰਗੇ ਲੱਖਾਂ ਰੁਪਏ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us