ਨਰੇਂਦਰ ਮੋਦੀ ਨੇ ਸਵ. ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਯਾਦ, ਕਿਹਾ- ਸਾਨੂੰ ਇੱਥੇ ਤੱਕ ਲਿਆਉਣ ਲਈ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ

ਨਰੇਂਦਰ ਮੋਦੀ ਨੇ ਸਵ. ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਯਾਦ, ਕਿਹਾ- ਸਾਨੂੰ ਇੱਥੇ ਤੱਕ ਲਿਆਉਣ ਲਈ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ

ਦਿੱਲੀ (ਵੀਓਪੀ ਬਿਊਰੋ) ਅੱਜ ਦਿੱਲੀ ‘ਚ NDA ਦੀ ਮੀਟਿੰਗ ਹੋਈ, ਜਿਸ ਵਿੱਚ ਸਮੂਹ ਭਾਜਪਾ ਦੀਆਂ ਸਮੂਹ ਗਠਜੋੜ ਪਾਰਟੀਆਂ ਸ਼ਾਮਲ ਹੋਈਆਂ। ਇਸ ਦੌਰਾਨ ਨਰੇਂਦਰ ਮੋਦੀ ਦਾ ਸ਼ਾਨਦਾਰ ਤਰੀਕੇ ਦੇ ਨਾਲ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਰਾਜਨਾਥ ਸਿੰਘ ਨੇ ਨਰੇਂਦਰ ਮੋਦੀ ਨੂੰ ਭਾਜਪਾ ਦਾ ਸੰਸਦੀ ਨੇਤਾ ਚੁਣਨ ਦਾ ਪ੍ਰਸਤਾਵ ਪੇਸ਼ ਕੀਤਾ ਅਤੇ ਇਸ ਤੋਂ ਬਾਅਦ ਅਮਿਤ ਸ਼ਾਹ ਅਤੇ ਨਿਤਿਨ ਗਡਕਰੀ ਨੇ ਇਸ ਪ੍ਰਸਤਾਵ ਦੀ ਹਮਾਇਤ ਕੀਤੀ।

ਇਸ ਤੋਂ ਬਾਅਦ ਸਹਿਯੋਗੀ ਪਾਰਟੀਆਂ ਦੇ ਆਗੂ ਨਿਤਿਸ਼ ਕੁਮਾਰ ਤੇ ਚੰਦਰ ਬਾਬੂ ਨਾਇਡੂ ਨੇ ਵੀ ਨਰੇਂਦਰ ਮੋਦੀ ਨੂੰ NDA ਵੱਲੋਂ ਪ੍ਰਧਾਨ ਮੰਤਰੀ ਚਿਹਰੇ ਦੇ ਲਈ ਚੁਣਿਆ। ਇਸ ਤੋਂ ਬਾਅਦ ਨਰੇਂਦਰ ਮੋਦੀ ਨੇ ਭਾਸ਼ਣ ਦਿੱਤਾ ਅਤੇ ਭਾਜਪਾ ਤੇ NDA ਨੂੰ ਖੜ੍ਹਾ ਕਰਨ ਵਾਲੇ ਨੇਤਾਵਾਂ ਨੂੰ ਵੀ ਯਾਦ ਕੀਤਾ।

ਐਨਡੀਏ ਸੰਸਦੀ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕੀਤਾ ਅਤੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਐਨ.ਡੀ.ਏ ਵਿੱਚ ਯੋਗਦਾਨ ਬਹੁਤ ਮਹੱਤਵਪੂਰਨ ਰਿਹਾ ਹੈ। ਹਾਲਾਂਕਿ ਕਿਸਾਨਾਂ ਦੇ ਅੰਦੋਲਨ ਕਾਰਨ ਗਠਜੋੜ ਟੁੱਟ ਗਿਆ।ਉਨ੍ਹਾਂ ਕਿਹਾ ਕਿ ਐਨਡੀਏ ਦਾ ਮਤਲਬ ਹੈ ਚੰਗਾ ਸ਼ਾਸਨ- ਅਤੇ ਐਨਡੀਏ ਪਹਿਲਾਂ ਦੇਸ਼ ਲਈ ਵਚਨਬੱਧ ਹੈ ਅਤੇ ਜਦੋਂ 4 ਜੂਨ ਨੂੰ ਨਤੀਜੇ ਆ ਰਹੇ ਸਨ ਤਾਂ ਮੈਂ ਰੁੱਝਿਆ ਹੋਇਆ ਸੀ।

ਉਨ੍ਹਾਂ ਕਿਹਾ ਕਿ ਮੈਨੂੰ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ – ਮੈਂ ਪੁੱਛਿਆ ਕਿ ਨੰਬਰ ਸਹੀ ਹੈ ਤਾਂ ਦੱਸੋ ਕਿ ਈਵੀਐਮ ਜ਼ਿੰਦਾ ਹੈ ਜਾਂ ਨਹੀਂ।ਉਨ੍ਹਾਂ ਨੇ ਵਿਰੋਧੀ ਪਾਰਟੀਆਂ ‘ਤੇ ਵੀ ਨਿਸ਼ਾਨਾ ਸਾਧਿਆ।ਉਨ੍ਹਾਂ ਅੱਗੇ ਕਿਹਾ ਕਿ ਜਦੋਂ ਅਸੀਂ 2029 ਵਿੱਚ ਜਾਵਾਂਗੇ ਤਾਂ ਸ਼ਾਇਦ ਅਸੀਂ ਦੁਬਾਰਾ ਈਵੀਐਮ ਦੀ ਗੱਲ ਕਰਾਂਗੇ ਪਰ ਦੇਸ਼ ਵਿਰੋਧੀ ਧਿਰ ਨੂੰ ਮੁਆਫ ਨਹੀਂ ਕਰੇਗਾ।

error: Content is protected !!