T-20 ਕ੍ਰਿਕਟ ਵਿਸ਼ਵ ਕੱਪ ‘ਚ ਪਾਕਿਸਤਾਨ ਦੀ ਥੂ-ਥੂ, ਪਹਿਲੀ ਵਾਰ ਟੂਰਨਾਮੈਂਟ ਖੇਡ ਰਹੀ ਅਮਰੀਕਾ ਕੋਲੋਂ ਹਾਰ ਗਈ ਆਪਣਾ ਪਹਿਲਾਂ ਮੈਚ

T-20 ਕ੍ਰਿਕਟ ਵਿਸ਼ਵ ਕੱਪ ‘ਚ ਪਾਕਿਸਤਾਨ ਦੀ ਥੂ-ਥੂ, ਪਹਿਲੀ ਵਾਰ ਟੂਰਨਾਮੈਂਟ ਖੇਡ ਰਹੀ ਅਮਰੀਕਾ ਕੋਲੋਂ ਹਾਰ ਗਈ ਆਪਣਾ ਪਹਿਲਾਂ ਮੈਚ

ਦਿੱਲੀ (ਵੀਓਪੀ ਡੈਸਕ) ਅਮਰੀਕਾ ਅਤੇ ਵੈਸਟ ਇੰਡੀਜ਼ ਵਿੱਚ ਸਾਂਝੇ ਤੌਰ ‘ਤੇ ਕਰਵਾਏ ਜਾ ਰਹੇ ਟੀ-20 ਵਿਸ਼ਵ ਕ੍ਰਿਕਟ ਕੱਪ ਵਿੱਚ ਜਿੱਥੇ ਭਾਰਤ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਆਇਰਲੈਂਡ ਨੂੰ ਹਰਾ ਕੇ ਪਹਿਲਾ ਮੈਚ ਜਿੱਤਿਆ ਹੈ। ਉਥੇ ਹੀ ਭਾਰਤ ਦੇ ਗੁਆਂਡੀ ਦੇਸ਼ ਪਾਕਿਸਤਾਨ ਦੀ ਵਿਸ਼ਵ ਕੱਪ ਵਿੱਚ ਸ਼ੁਰੂਆਤ ਬੇਹਦ ਮਾੜੀ ਰਹੀ ਹੈ।ਪਾਕਿਸਤਾਨ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ ਨੌ ਸਿੱਖੀਏ ਅਮਰੀਕਾ ਕੋਲੋਂ ਹਾਰ ਗਿਆ ਹੈ। ਅਮਰੀਕਾ ਦੀ ਟੀਮ ਨੇ ਜਿਸਦਾ ਕਿ ਇਹ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਹੈ ਪਾਕਿਸਤਾਨ ਨੂੰ ਸੁਪਰ ਓਵਰ ਵਿੱਚ ਦਰੜ ਕੇ ਰੱਖ ਦਿੱਤਾ ਹੈ। ਇਸ ਹਾਰ ਤੋਂ ਬਾਅਦ ਸਾਰੇ ਪਾਸੇ ਪਾਕਿਸਤਾਨੀ ਕ੍ਰਿਕਟ ਟੀਮ ਦੀ ਥੂ-ਥੂ ਹੋ ਰਹੀ ਹੈ।

ਅਮਰੀਕਾ ਨੇ ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਮੈਚ ਵਿੱਚ ਵੱਡਾ ਉਲਟਫੇਰ ਕੀਤਾ ਹੈ। ਉਨ੍ਹਾਂ ਨੇ ਗਰੁੱਪ ਏ ਦੇ ਮੈਚ ‘ਚ 2009 ਦੇ ਚੈਂਪੀਅਨ ਪਾਕਿਸਤਾਨ ਨੂੰ ਸੁਪਰ ਓਵਰ ‘ਚ ਹਰਾਇਆ ਹੈ। ਇਹ ਮੈਚ ਡੈਲਾਸ, ਟੈਕਸਾਸ ਦੇ ਗ੍ਰੈਂਡ ਪ੍ਰਾਇਰੀ ਸਟੇਡੀਅਮ ਵਿੱਚ ਖੇਡਿਆ ਗਿਆ। ਦਰਅਸਲ, ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 159 ਦੌੜਾਂ ਬਣਾਈਆਂ।

ਇਸ ਵਿੱਚ ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਸਭ ਤੋਂ ਵੱਧ 44 ਦੌੜਾਂ ਬਣਾਈਆਂ। ਜਵਾਬ ਵਿੱਚ ਅਮਰੀਕਾ ਦੀ ਟੀਮ ਵੀ 20 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ 159 ਦੌੜਾਂ ਹੀ ਬਣਾ ਸਕੀ। ਅਮਰੀਕਾ ਦੇ ਕਪਤਾਨ ਮੋਨੰਕ ਪਟੇਲ ਨੇ ਸਭ ਤੋਂ ਵੱਧ 50 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੈਚ ਸੁਪਰ ਓਵਰ ਤੱਕ ਪਹੁੰਚ ਗਿਆ।


ਸੁਪਰ ਓਵਰ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਮਰੀਕਾ ਨੇ 18 ਦੌੜਾਂ ਬਣਾਈਆਂ। ਜਵਾਬ ‘ਚ ਪਾਕਿਸਤਾਨ ਦੀ ਟੀਮ ਛੇ ਗੇਂਦਾਂ ‘ਤੇ 13 ਦੌੜਾਂ ਹੀ ਬਣਾ ਸਕੀ। ਮੋਨੰਕ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਟੀ-20 ਵਿਸ਼ਵ ਕੱਪ 2024 ‘ਚ ਪਾਕਿਸਤਾਨ ਦਾ ਇਹ ਪਹਿਲਾ ਮੈਚ ਸੀ ਅਤੇ ਇਸ ‘ਚ ਉਸ ਨੂੰ ਅਮਰੀਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜੋ ਉਸ ਤੋਂ ਕਾਫੀ ਕਮਜ਼ੋਰ ਸੀ।

 

ਇਸ ਜਿੱਤ ਨਾਲ ਅਮਰੀਕਾ ਦੀ ਟੀਮ ਦੋ ਜਿੱਤਾਂ ਅਤੇ ਚਾਰ ਅੰਕਾਂ ਨਾਲ ਗਰੁੱਪ-ਏ ਵਿੱਚ ਸਿਖਰ ’ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਭਾਰਤ ਇਕ ਮੈਚ ਤੋਂ ਬਾਅਦ ਦੋ ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਪਾਕਿਸਤਾਨ ਦਾ ਅਗਲਾ ਮੈਚ 9 ਜੂਨ ਨੂੰ ਭਾਰਤ ਨਾਲ ਹੈ। ਇਸ ਦੇ ਨਾਲ ਹੀ ਅਮਰੀਕਾ ਦੀ ਟੀਮ ਹੁਣ 12 ਜੂਨ ਨੂੰ ਭਾਰਤ ਨਾਲ ਭਿੜੇਗੀ।

 

ਅਮਰੀਕਾ ਦੀ ਜਿੱਤ ਵਿੱਚ ਕਪਤਾਨ ਮੋਨੰਕ ਪਟੇਲ ਅਤੇ ਸੌਰਭ ਨੇਤਰਾਵਲਕਰ ਦਾ ਅਹਿਮ ਯੋਗਦਾਨ ਰਿਹਾ। ਅਮਰੀਕਾ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਮੋਨੰਕ ਨੇ 50 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਸੌਰਭ ਨੇ ਸੁਪਰ ਓਵਰ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 19 ਦੌੜਾਂ ਨਹੀਂ ਬਣਨ ਦਿੱਤੀਆਂ। ਦੱਸ ਦੇਈਏ ਕਿ ਅਮਰੀਕਾ ਦੀ ਟੀਮ ‘ਚ ਜ਼ਿਆਦਾਤਰ ਖਿਡਾਰੀ ਭਾਰਤ ਦੇ ਹੀ ਖੇਡ ਰਹੇ ਹਨ, ਜੋ ਕਿ ਹੁਣ ਅਮਰੀਕਾ ਸ਼ਿਫਟ ਹੋ ਚੁੱਕੇ ਹਨ।

error: Content is protected !!