ਅੱਧੀ ਰਾਤ ਨੂੰ ਆਪਣੇ ਆਪ ਸਟਾਰਟ ਹੋੋਇਆ ਟਰੈਕਟਰ, ਵਿਹੜੇ ਚ ਸੁੱਤੇ ਪਏ ਪਰਿਵਾਰ ਨੂੰ ਦਿੱਤਾ ਦਰੜ,ਖੌਫਨਾਕ ਘਟਨਾ ਤੋਂ ਡਰਿਆ ਪਿੰਡ

ਅਕਸਰ ਸਾਡੇ ਨਾਲ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਔਖਾ ਲੱਗਦਾ ਹੈ ਪਰ ਉਹ ਤਾਂ ਸੁਣਿਆ ਹੋਣਾ ਕਿ ਮੌਤ ਕਿਸੇ ਦੀ ਸਗੀ ਨਹੀਂ ਕਦੇ ਵੀ ਕਿਸੇ ਵੀ ਥਾਂ ਤੇ ਮੌਤ ਆਦਮੀ ਨੂੰ ਆਪਣਾ ਸ਼ਿਕਾਰ ਬਣਾ ਸਕਦੀ ਹੈ।ਪੰਜਾਬ ਵਿਚ ਇੱਕ ਅਜਿਹੀ ਹੀ ਘਟਨਾ ਵਾਪਰੀ ਹੈ ਜੋ ਹੈਰਾਨ ਕਰਨ ਵਾਲੀ ਹੈ ਇਸ ਘਟਨਾ ਤੇ ਕੋਈ ਵੀ ਵਿਸ਼ਵਾਸ ਨਹੀਂ ਕਰ ਪਾ ਰਿਹਾ ਕਿ ਕਿਵੇਂ ਇੱਕ ਟਰੈਕਟਰ ਮੌਤ ਦਾ ਕਾਲ ਬਣਕੇ ਪਰਿਵਾਰ ਤੇ ਚੜ੍ਹ ਆਇਆਂ

ਦਰਅਸਲ ਘਟਨਾ ਵਾਪਰੀ ਹੈ ਜਦੋਂਂ ਪਰਿਵਾਰ ਅੱਧੀ ਰਾਤ ਨੂੰ ਸੁੱਤਾ ਪਿਆ ਸੀ ਤਾਂ ਵਿਹੜੇ ਚ ਖੜਾ ਟਰੈਕਟਰ ਆਪਣੇ ਆਪ ਸਟਾਰਟ ਹੋ ਗਿਆ ਅਤੇ ਮੌਤ ਬਣ ਗਿਆ ਸੁਣਨ ਵਿਚ ਇਹ ਬਹੁਤ ਜਿਆਂਦਾ ਖੌਫਨਾਕ ਵੀ ਲੱਗਦਾ ਹੈ ਮੋਗਾ ਦੇ ਪਿੰਡ ਲੁਹਾਰਾ ਵਿਖੇ ਇਕ ਬਹੁਤ ਹੀ ਹੈਰਾਨ ਕਰ ਦੇਣ ਅਤੇ ਦੁੱਖਦਾਈ ਘਟਨਾ ਵਾਪਰੀ ਹੈ। ਜਿਥੇ ਇਕ ਵਿਹੜੇ ਵਿੱਚ ਸੁੱਤੇ ਪਏ ਇੱਕ ਪਰਿਵਾਰ ‘ਤੇ ਟਰੈਕਟਰ ਚੜ੍ਹ ਗਿਆ, ਜਿਸ ਕਾਰਨ ਪਰਿਵਾਰ ਦੀ ਇੱਕ ਔਰਤ ਦੀ ਮੌਤ ਹੋ ਗਈ ਹੈ।ਘਟਨਾ ਅੱਧੀ ਰਾਤ ਨੂੰ ਵਾਪਰੀ ਜਦੋਂ ਪਰਿਵਾਰ ਸੁੱਤਾ ਪਿਆ ਸੀ। ਜਾਣਕਾਰੀ ਅਨੁਸਾਰ ਘਰ ਵਿੱਚ ਇੱਕ ਟਰੈਕਟਰ ਖੜਾ ਹੋਇਆ ਸੀ, ਜੋ ਅੱਧੀ ਰਾਤ ਨੂੰ ਖੁਦ ਹੀ ਅਚਾਨਕ ਸਟਾਰਟ ਹੋ ਗਿਆ ਅਤੇ ਸੁੱਤੇ ਪਏ ਪਰਿਵਾਰ ਨੂੰ ਦਰੜ ਦਿੱਤਾ। ਨਤੀਜੇ ਵਜੋਂ ਮਨਜੀਤ ਕੌਰ ਨਾਮ ਦੀ ਔਰਤ ਦੀ ਮੌਤ ਹੋ ਗਈ। ਜਦਕਿ ਉਸ ਦੀ ਕੁੜੀ ਤੇ ਪਤੀ ਦਾ ਬਚਾਅ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਹ ਗਰੀਬ ਮਜਦੂਰ ਪਰਿਵਾਰ ਹੈ, ਜੋ ਇੱਟਾਂ ਵਾਲੇ ਭੱਠੇ ‘ਤੇ ਕੰਮ ਕਰਦਾ ਹੈ। ਬੀਤੀ ਰਾਤ ਵੀ ਜਦੋਂ ਮਨਜੀਤ ਕੌਰ ਦਾ ਘਰਵਾਲਾ ਭੱਠੇ ‘ਤੇ ਕੰਮ ਕਰਕੇ ਵਾਪਸ ਆਇਆ ਤਾਂ ਸਾਰਾ ਪਰਿਵਾਰ ਰੋਜ਼ਾਨਾ ਦੀ ਤਰ੍ਹਾਂ ਵਿਹੜੇ ਵਿੱਚ ਸੋ ਗਿਆ। ਟਰੈਕਟਰ ਵਿੱਚ ਸਾਹਮਣੇ ਹੀ ਖੜਾ ਸੀ ਕਿ ਇਹ ਘਟਨਾ ਵਾਪਰ ਗਈ। ਘਟਨਾ ਵਿੱਚ ਮਨਜੀਤ ਕੌਰ ਦੀ ਕੁੜੀ ਵੀ ਜ਼ਖ਼ਮੀ ਹੋ ਗਈ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪਰਿਵਾਰ ਵੱਲੋਂ ਮੰਨਿਆ ਜਾ ਰਿਹਾ ਹੈ ਕਿ ਗਰਮੀ ਕਾਰਨ ਹੋ ਸਕਦਾ ਹੈ ਕਿ ਟਰੈਕਟਰ ਦੀਆਂ ਤਾਰਾਂ ਵਿੱਚ ਖਰਾਬੀ ਆ ਗਈ ਹੋਵੇ, ਜਿਸ ਕਾਰਨ ਇਹ ਦੁਖਦਾਈ ਘਟਨਾ ਵਾਪਰ ਗਈ।

error: Content is protected !!