Skip to content
Wednesday, January 8, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
June
9
ਅੱਜ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਲਈ ਸਹੁੰ ਚੁੱਕਣਗੇ ਨਰੇਂਦਰ ਮੋਦੀ, ਰਾਜ ਭਵਨ ‘ਚ ਤਿਆਰੀਆਂ ਫੁੱਲ
Delhi
Latest News
National
Politics
Punjab
ਅੱਜ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਲਈ ਸਹੁੰ ਚੁੱਕਣਗੇ ਨਰੇਂਦਰ ਮੋਦੀ, ਰਾਜ ਭਵਨ ‘ਚ ਤਿਆਰੀਆਂ ਫੁੱਲ
June 9, 2024
Voice of Punjab
ਅੱਜ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਲਈ ਸਹੁੰ ਚੁੱਕਣਗੇ ਨਰੇਂਦਰ ਮੋਦੀ, ਰਾਜ ਭਵਨ ‘ਚ ਤਿਆਰੀਆਂ ਫੁੱਲ
ਦਿੱਲੀ (ਵੀਓਪੀ ਬਿਊਰੋ) ਦੇਸ਼ ‘ਚ ਚੋਣਾਂ ਖਤਮ ਹੋ ਗਈਆਂ ਹਨ ਅਤੇ ਹੁਣ ਨਵੀਂ ਸਰਕਾਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਨਰਿੰਦਰ ਮੋਦੀ ਅੱਜ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਕੇ ਇਤਿਹਾਸ ਰਚਣਗੇ। ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਬਾਅਦ ਇਹ ਉਪਲਬਧੀ ਹਾਸਲ ਕਰਨ ਵਾਲੇ ਦੂਜੇ ਅਤੇ ਪਹਿਲੇ ਗੈਰ-ਕਾਂਗਰਸੀ ਨੇਤਾ ਹੋਣਗੇ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸ਼ਾਮ 7:15 ਵਜੇ ਰਾਸ਼ਟਰਪਤੀ ਭਵਨ ਵਿੱਚ ਇੱਕ ਸ਼ਾਨਦਾਰ ਸਮਾਰੋਹ ਵਿੱਚ ਮੋਦੀ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਉਣਗੇ। ਮੋਦੀ ਦੇ ਨਾਲ ਮੰਤਰੀ ਮੰਡਲ ਦੇ ਮੈਂਬਰ ਵੀ ਸਹੁੰ ਚੁੱਕਣਗੇ। ਸੱਤ ਦੇਸ਼ਾਂ ਦੇ ਸਰਕਾਰਾਂ ਦੇ ਮੁਖੀਆਂ, ਕਈ ਦੇਸ਼ਾਂ ਦੇ ਰਾਜਦੂਤਾਂ-ਹਾਈ ਕਮਿਸ਼ਨਰਾਂ, ਦੇਸ਼ ਦੇ ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਸ਼ਖਸੀਅਤਾਂ ਸਮੇਤ ਲਗਭਗ ਅੱਠ ਹਜ਼ਾਰ ਲੋਕ ਇਸ ਇਤਿਹਾਸਕ ਪਲ ਦੇ ਗਵਾਹ ਹੋਣਗੇ।
ਸਹੁੰ ਚੁੱਕ ਸਮਾਗਮ ਲਈ ਜੀ-20 ਸੰਮੇਲਨ ਵਰਗੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਦਿੱਲੀ ਐਤਵਾਰ ਨੂੰ ਹਾਈ ਅਲਰਟ ‘ਤੇ ਰਹੇਗੀ। ਰਾਸ਼ਟਰਪਤੀ ਭਵਨ ਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਸੁਰੱਖਿਆ ਲਈ ਅਰਧ ਸੈਨਿਕ ਬਲਾਂ ਅਤੇ ਦਿੱਲੀ ਹਥਿਆਰਬੰਦ ਪੁਲਿਸ ਦੀਆਂ ਪੰਜ ਕੰਪਨੀਆਂ ਸਮੇਤ 2500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਐਨਐਸਜੀ ਕਮਾਂਡੋਜ਼, ਡਰੋਨ ਅਤੇ ਸਨਾਈਪਰਾਂ ਨਾਲ ਬਹੁ-ਪੱਧਰੀ ਸੁਰੱਖਿਆ ਰਾਸ਼ਟਰਪਤੀ ਭਵਨ ਨੂੰ ਕਵਰ ਕਰੇਗੀ। ਦਿੱਲੀ ਨੂੰ ਪਹਿਲਾਂ ਹੀ 9 ਅਤੇ 10 ਜੂਨ ਲਈ ਨੋ ਫਲਾਈ ਜ਼ੋਨ ਘੋਸ਼ਿਤ ਕੀਤਾ ਗਿਆ ਸੀ।
Post navigation
ਕਿਉਂ ਬਲਜਿੰਦਰ ਨੂੰ ਮਿਲੀ ਦ+ ਰਦਨਾਕ ਮੌ+ਤ, ਕਿਸ ਕਾਰਨ ਪ੍ਰੇਮੀ ਬਣਿਆ ਹੈ+ ਵਾਨ!,ਕਿਸਨੇ ਘੜੀ ਸਾਜ਼ਿਸ਼
ਮੇਰੀ ਧੀ ਗਲਤੀ ਨਹੀਂ ਕਰ ਸਕਦੀ, ਜ਼ਰੂਰ ਕੰਗਨਾ ਨੇ ਭੜਕਾਇਆ ਹੋਣਾ, ਕੁਲਵਿੰਦਰ ਕੌਰ ਦੀ ਮਾਂ ਨੇ ਦੱਸੀ ਧੀ ਦੇ ਸੰਘਰਸ਼ ਤੇ ਨਿਮਰਤਾ ਦੀ ਕਹਾਣੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us