ਬੰਦ ਕਮਰੇ ਚੋਂ ਮਿੱਲੀ ਮਹਿਲਾ ਡਾਕਟਰ ਦੀ ਲਾ+ਸ਼, ਮਾਸੂਮ ਬੱਚੀਆਂ ਵੀ ਰਹੀਆਂ ਮਾਂ ਦੀ ਲਾ+ਸ਼ ਨਾਲ ਕਮਰੇ ਚ ਬੰਦ

ਮਲੇਰਕੋਟਲਾ ‘ਚ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਇਥੇ ਕਿਰਾਏ ‘ਤੇ ਰਹਿੰਦੀ ਇੱਕ ਮਹਿਲਾ ਡਾਕਟਰ ਦੀ ਬੰਦ ਕਮਰੇ ਵਿੱਚੋਂ ਭੇਤ ਭਰੀ ਹਾਲਤ ਵਿਚੋਂ ਲਾਸ਼ ਮਿਲੀ ਹੈ। ਮਹਿਲਾ ਦੀ ਲਾਸ਼ ਵਾਲੇ ਕਮਰੇ ਵਿਚੋਂ ਉਸ ਦੀਆਂ ਦੋ ਨਿੱਕੀਆਂ ਬੱਚੀਆਂ ਵੀ ਮਿਲੀਆਂ, ਜੋ ਕਿ ਬੁਰੀ ਹਾਲਤ ਵਿੱਚ ਸਨ। ਦੋਵਾਂ ਬੱਚੀਆਂ ਨੂੰ ਪੁਲਿਸ ਨੇ ਡਾਕਟਰੀ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹੈ। ਇਲਾਕੇ ਵਿੱਚ ਅਜਿਹੀ ਘਟਨਾ ਸਾਹਮਣੇ ਆਉਣ ਕਾਰਨ ਲੋਕਾਂ ‘ਚ ਸਨਸਨੀ ਫੈਲ ਗਈ ਹੈ।

ਪੁਲਿਸ ਜਾਣਕਾਰੀ ਅਨੁਸਾਰ ਮਹਿਲਾ ਡਾਕਟਰ ਦਾ ਨਾਂ ਚੰਦਰਮਾ ਚੌਧਰੀ ਹੈ, ਜੋ ਆਪਣੀਆਂ ਦੋ ਧੀਆਂ 3 ਅਤੇ 5 ਸਾਲ ਨਾਲ ਇਥੇ ਸ਼ਹਿਰ ਦੇ ਕੋਟੀ ਰੋਡ ‘ਤੇ ਨੂਰ ਬਸਤੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਉਹ ਇਥੇ ਕਈ ਸਾਲਾਂ ਤੋਂ ਰਹਿ ਰਹੀ ਸੀ ਅਤੇ ਆਨਲਾਈਨ ਹੀ ਖਾਣ-ਪੀਣ ਦਾ ਸਾਮਾਨ ਮੰਗਵਾਇਆ ਕਰਦੀ ਸੀ, ਪਰ 3 ਦਿਨ ਤੋਂ ਲਗਾਤਾਰ ਡਿਲੀਵਰੀ ਕਰਨ ਵਾਲੇ ਗੇਟ ਅੱਗਿਓਂ ਮੁੜ ਰਹੇ ਸਨ।

ਪੁਲਿਸ ਅਧਿਕਾਰੀ ਡੀਐਸਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਮਹਿਲਾ ਡਾਕਟਰ ਚੰਦਰਮਾ ਚੌਧਰੀ, ਸਾਈਕਟਰਿਸ ਮਾਹਰ ਸੀ ਅਤੇ ਨਸ਼ਾ ਛੁਡਾਓ ਕੇਂਦਰ ਵਿੱਚ ਕੰਮ ਕਰਦੀ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਮੌਤ ਦੇ ਕਾਰਨਾਂ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਮੌਤ ਨੂੰ ਲੈ ਕੇ ਕੋਈ ਘਟਨਾ ਵਾਪਰਨ ਬਾਰੇ ਸੁਰਾਗ ਲੱਗਿਆ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ, ਜਿਸ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਬਾਰੇ ਸਪੱਸ਼ਟ ਹੋ ਸਕੇਗਾ।

ਉਧਰ, ਮੁੱਹਲੇ ਵਾਲਿਆਂ ਮੁਤਾਬਕ ਪਿਛਲੇ ਤਿੰਨ ਦਿਨਾਂ ਤੋਂ ਡਾਕਟਰ ਚੰਦਰਮਾ ਚੌਧਰੀ, ਜਿਸ ਦੀਆਂ ਦੋ ਛੋਟੀਆਂ ਬੱਚੀਆਂ ਹਨ ਨਾਲ ਅੰਦਰੋਂ ਬੰਦ ਕੀਤੇ ਕਮਰੇ ਤੋਂ ਬਾਹਰ ਨਹੀਂ ਨਿਕਲੀ ਸੀ। ਅੱਜ ਜਦੋਂ ਕਮਰੇ ‘ਚੋਂ ਬਦਬੂ ਆਈ ਤਾਂ ਮੁੱਹਲੇ ਵਾਲਿਆਂ ਨੇ ਕੌਂਸਲਰ ਨੂੰ ਬੁਲਾ ਕੇ ਦੱਸਿਆ। ਕੌਂਸਲਰ ਨੇ ਪੁਲਿਸ ਨੂੰ ਬੁਲਾ ਕੇ ਜਦੋਂ ਕਮਰਾ ਤੋੜ ਕੇ ਖੋਲ੍ਹਿਆ ਤਾਂ ਅੰਦਰੋਂ ਮਹਿਲਾ ਡਾਕਟਰ ਦੀ ਫੁੱਲੀ ਹੋਈ ਲਾਸ਼ ਮਿਲੀ ਤੇ ਦੋਵੇਂ ਬੱਚੀਆਂ ਦਾ ਵੀ ਬੁਰਾ ਹਾਲ ਸੀ।

error: Content is protected !!