ਜਲੰਧਰ ਵੈਸਟ ਸੀਟ ‘ਤੇ ਹੋਵੇਗੀ ਮੁੜ ਚੋਣ, ਭਾਜਪਾ ਵੱਲੋਂ ਰਿੰਕੂ ਜਾਂ ਅੰਗੂਰਾਲ ਕੌਣ ਹੋਵੇਗਾ ਉਮੀਦਵਾਰ ਫਸ ਸਕਦੈ ਪੇਚ

ਜਲੰਧਰ ਵੈਸਟ ਸੀਟ ‘ਤੇ ਹੋਵੇਗੀ ਮੁੜ ਚੋਣ, ਭਾਜਪਾ ਵੱਲੋਂ ਰਿੰਕੂ ਜਾਂ ਅੰਗੂਰਾਲ ਕੌਣ ਹੋਵੇਗਾ ਉਮੀਦਵਾਰ ਫਸ ਸਕਦੈ ਪੇਚ

ਚੰਡੀਗੜ੍ਹ, (ਵੀਓਪੀ ਬਿਊਰੋ) ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਜਾਣਕਾਰੀ ਦਿੱਤੀ ਹੈ ਕਿ ਜਲੰਧਰ ਪੱਛਮੀ (ਐਸ.ਸੀ) ਦੀ ਜ਼ਿਮਨੀ ਚੋਣ ਲਈ 10 ਜੁਲਾਈ ਨੂੰ ਵੋਟਾਂ ਪੈਣਗੀਆਂ। ਇਸ ਬਾਬਤ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ।

ਸਿਬਿਨ ਸੀ ਨੇ ਦੱਸਿਆ ਕਿ 10 ਜੂਨ (ਸ਼ੁੱਕਰਵਾਰ) ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 21 ਜੂਨ (ਸ਼ੁੱਕਰਵਾਰ) ਹੋਵੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 24 ਜੂਨ (ਸੋਮਵਾਰ) ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਅੰਤਿਮ ਤਾਰੀਖ 26 ਜੂਨ (ਬੁੱਧਵਾਰ) ਹੈ।

ਉਨ੍ਹਾਂ ਦੱਸਿਆ ਕਿ 10 ਜੁਲਾਈ (ਬੁੱਧਵਾਰ) ਨੂੰ ਵੋਟਾਂ ਪੈਣਗੀਆਂ ਅਤੇ 13 ਜੁਲਾਈ (ਸ਼ਨੀਵਾਰ) ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ।

ਸਿਬਿਨ ਸੀ ਨੇ ਦੱਸਿਆ ਕਿ ਜ਼ਿਮਨੀ ਚੋਣ ਦੇ ਐਲਾਨ ਦੇ ਨਾਲ ਹੀ ਅੱਜ ਤੋਂ ਯਾਨੀ ਕਿ ਸੋਮਵਾਰ ਤੋਂ ਜਲੰਧਰ ਜ਼ਿਲ੍ਹੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਹ ਜ਼ਾਬਤਾ 15 ਜੁਲਾਈ (ਸੋਮਵਾਰ) ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਲਾਗੂ ਰਹੇਗਾ। ਜ਼ਿਕਰਯੋਗ ਹੈ ਕਿ 34-ਜਲੰਧਰ ਪੱਛਮੀ (ਐਸ.ਸੀ) ਦੇ ਵਿਧਾਇਕ ਸ਼ੀਤਲ ਅੰਗੂਰਾਲ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ।

ਜਲੰਧਰ ਬੈਸਟ ਸੀਟ ਤੋਂ ਦੁਬਾਰਾ ਚੋਣ ਹੋਣ ਦੇ ਨਾਲ ਹੀ ਆਪ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਤਿਆਰੀ ਖਿੱਚ ਲਈ ਹੈ ਇਸ ਜਗ੍ਹਾ ਇਸ ਜਗ੍ਹਾ ਤੋਂ ਆਪਣਾ ਉਮੀਦਵਾਰ ਖੜਾ ਕਰਕੇ ਵਿਧਾਨ ਸਭਾ ਵਿੱਚ ਆਪਣੀ ਇੱਕ ਸੀਟ ਵਿੱਚ ਇਜਾਫਾ ਕਰਨ ਦੀ ਉੱਥੇ ਹੀ ਗੱਲ ਕੀਤੀ ਜਾਏ ਭਾਜਪਾ ਦੀ ਤਾਂ ਇਸੇ ਸੀਟ ਤੋਂ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਇਸ ਸਮੇਂ ਦੋਵੇਂ ਹੀ ਕਾਂਗਰਸ ਅਤੇ ਆਪ ਨੂੰ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੇ ਹਨ। ਅਜਿਹੇ ਵਿੱਚ ਇੱਕੋ ਸੀਟ ਤੋਂ ਦੋ ਸਟਰੋਂਗ ਉਮੀਦਵਾਰ ਹੋਣ ਦੇ ਨਾਲ ਭਾਜਪਾ ਲਈ ਦੁਜੀਤੀ ਰਹੇਗੀ ਕੀ ਇਸ ਸੀਟ ਤੋਂ ਕਿਸ ਨੂੰ ਆਪਣਾ ਉਮੀਦਵਾਰ ਬਣਾਉਂਦੇ ਹਨ ਹਾਲਾਂਕਿ ਸਾਰੀ ਪਾਰਟੀਆਂ ਦੀ ਇਹੀ ਤਮੰਨਾ ਹੋਵੇਗੀ ਕੀ ਉਹ ਜਲੰਧਰ ਵੈਸ ਸੀਟ ਜਿੱਤ ਕੇ ਵਿਧਾਨ ਸਭਾ ਵਿੱਚ ਆਪਣਾ ਉਮੀਦਵਾਰ ਭੇਜਣ ਤਾਂ ਜੋ ਪੰਜਾਬ ਵਿੱਚ ਉਹਨਾਂ ਦੀ ਪਾਰਟੀ ਮਜ਼ਬੂਤ ਹੋ ਸਕੇ।

error: Content is protected !!