ਸਤਲੁਜ ‘ਚ ਨਹਾਉਣ ਗਏ 5 ਬੱਚੇ ਡੁੱਬੇ, ਹਾਲੇ ਤੱਕ ਨਹੀਂ ਮਿਲਿਆ ਕੋਈ ਸੁਰਾਗ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਸਤਲੁਜ ‘ਚ ਨਹਾਉਣ ਗਏ 5 ਬੱਚੇ ਡੁੱਬੇ, ਹਾਲੇ ਤੱਕ ਨਹੀਂ ਮਿਲਿਆ ਕੋਈ ਸੁਰਾਗ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਵੀਓਪੀ ਬਿਊਰੋ- ਲੁਧਿਆਣਾ ਤੋਂ ਇੱਕ ਬੇਹਦ ਦਰਦਨਾਕ ਤੇ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਨਾਲ ਲੱਗਦੇ ਸਤਲੁਜ ਦਰਿਆ ਵਿੱਚ 6 ਦੋਸਤ ਇਕੱਠੇ ਹੋ ਕੇ ਗਰਮੀ ਤੋਂ ਰਾਹਤ ਪਾਉਣ ਲਈ ਦਰਿਆ ‘ਚ ਨਹਾਉਣ ਚਲੇ ਗਏ ਪਰ ਉੱਥੇ ਜੋ ਭਾਣਾ ਵਰਤਿਆ, ਉਸ ਨੇ ਕਈ ਪਰਿਵਾਰਾਂ ਨੂੰ ਸਤਕੇ ‘ਚ ਪਾ ਦਿੱਤਾ। ਦਰਅਸਲ ਦਰਿਆ ‘ਚ ਨਹਾਉਣ ਗਏ 6 ਬੱਚਿਆਂ ‘ਚੋਂ 5 ਬੱਚੇ ਪਾਣੀ ਦੇ ਤੇਜ਼ ਵਹਾਅ ‘ਚ ਰੁੜ ਗਏ।

ਦਰਿਆ ‘ਚ ਰੁੜੇ ਬੱਚਿਆਂ ਨੂੰ ਬਚਾਉਣ ਦੇ ਲਈ ਨਾਲ ਨਹਾਉਣ ਗਏ ਦੋਸਤਾਂ ਨੇ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਉਹ ਚਾਰ ਬੱਚਿਆਂ ਨੂੰ ਬਚਾ ਨਹੀਂ ਸਕੇ। ਪੰਜ ਬੱਚਿਆਂ ਦੀ ਮੌਤ ਤੋਂ ਬਾਅਦ ਇਲਾਕੇ ‘ਚ ਸੋਗ ਦਾ ਮਾਹੌਲ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਮੁੱਢਲੀ ਜਾਣਕਾਰੀ ਦੇ ਮੁਤਾਬਕ ਸਤਲੁਜ ਦਰਿਆ ‘ਚ ਡੁੱਬੇ 5 ਬੱਚਿਆਂ ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਬੱਚਿਆਂ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਦੌਰਾਨ ਹੀ ਗੋਤਾਖੋਰਾਂ ਦੀ ਮਦਦ ਨਾਲ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ।

ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ‘ਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਦੀਆਂ ਹਨ ਕਿ ਨਹਿਰਾਂ-ਟੋਭਿਆਂ ‘ਚ ਨਹਾਉਣਾ ਨਹੀਂ ਚਾਹੀਦਾ ਅਤੇ ਬੱਚਿਆਂ ਨੂੰ ਇਸ ਤੋਂ ਦੂਰ ਰੱਖਣਾ ਚਾਹੀਦਾ ਹੈ। ਪਰ ਇਸ ਦੇ ਬਾਵਜੂਦ ਵੀ ਲੋਕ ਨਹੀਂ ਸੁਧਰ ਰਹੇ। ਇਸ ਦਾ ਹੀ ਨਤੀਜਾ ਹੈ ਕਿ ਆਏ ਦਿਨ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

error: Content is protected !!