ਪਾਕਿਸਤਾਨ ਜਾ ਰਹੇ ਨਿਹੰਗ ਸਿੰਘ ਨਾਲ ਪਾਕਿਸਤਾਨੀ ਅਧਿਕਾਰੀਆਂ ਨੇ ਕੀਤੀ ਬਦਸਲੂਕੀ, ਕਿਹਾ-ਪਾਣੀ ਤੋਂ ਬਿਨਾਂ ਬਿਠਾਈ ਰੱਖਿਆ 8 ਘੰਟੇ ਤੇ… 

ਪਾਕਿਸਤਾਨ ਜਾ ਰਹੇ ਨਿਹੰਗ ਸਿੰਘ ਨਾਲ ਪਾਕਿਸਤਾਨੀ ਅਧਿਕਾਰੀਆਂ ਨੇ ਕੀਤੀ ਬਦਸਲੂਕੀ, ਕਿਹਾ-ਪਾਣੀ ਤੋਂ ਬਿਨਾਂ ਬਿਠਾਈ ਰੱਖਿਆ 8 ਘੰਟੇ ਤੇ…

ਅੰਮ੍ਰਿਤਸਰ/ਨੂਰਪੁਰ ਬੇਦੀ (ਵੀਓਪੀ ਬਿਊਰੋ) ਪਾਕਿਸਤਾਨ ਵਿੱਚ ਸਿੱਖ ਧਰਮ ਨਾਲ ਸਬੰਧਤ ਕਈ ਪਵਿੱਤਰ ਧਾਰਮਿਕ ਸਥਾਨ ਹਨ। ਇਸ ਲਈ ਭਾਰਤ ਤੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦੀ ਰਹਿੰਦੀ ਹੈ। ਬੀਤੇ ਦਿਨਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪਾਕਿਸਤਾਨ ਪਹੁੰਚੀ ਹੈ।

ਇਸ ਸਭ ਦੌਰਾਨ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਇੱਕ ਨਿਹੰਗ ਸਿੰਘ ਦੇ ਨਾਲ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਵਿਖੇ ਸ਼ਹੀਦੀ ਦਿਹਾੜਾ ਮਨਾਉਣ ਗਏ ਨਿਹੰਗ ਸਿੰਘ ਨਾਲ ਉਥੋਂ ਦੇ ਅਧਿਕਾਰੀਆਂ ਨੇ ਦੁਰਵਿਵਹਾਰ ਕੀਤਾ। ਨਿਹੰਗ ਸਿੰਘ ਨੂੰ ਵੀਜ਼ਾ ਹੋਣ ਦੇ ਬਾਵਜੂਦ ਗੁਰੂ ਘਰਾਂ ਦੇ ਦਰਸ਼ਨ ਨਹੀਂ ਕਰਨ ਦਿੱਤੇ ਗਏ ਅਤੇ ਉਸ ਨੂੰ ਵਾਪਸ ਭੇਜ ਦਿੱਤਾ।

ਨੁਰਪੂਰ ਬੇਦੀ ਦਾ ਰਹਿਣ ਵਾਲਾ ਵਸਨੀਕ ਨਿਹੰਗ ਮਨਦੀਪ ਸਿੰਘ ਨੂੰ ਪਾਕਿਸਤਾਨੀ ਅੰਬੈਂਸੀ ਵਿੱਚ ਰੋਕ ਕੇ ਰੱਖਿਆ ਗਿਆ ਅਤੇ ਇਸ ਦੌਰਾਨ ਨਿਹੰਗ ਸਿੰਘ ਵੱਲੋਂ ਧਾਰਨ ਕੀਤੇ ਸ਼ਸਤਰਾਂ ਨੂੰ ਲੈ ਕੇ 8 ਘੰਟੇ ਪੁਛਗਿਛ ਕੀਤੀ ਅਤੇ ਇਸ ਦੌਰਾਨ ਉਸ ਨੂੰ ਬਿਨਾਂ ਪਾਣੀ ਤੇ ਪੱਖੇ ਤੋਂਂ ਬਿਠਾਈ ਰੱਖਿਆ। ਉਸ ਦੇ ਨਿਹੰਗ ਬਾਣੇ ਅਤੇ ਸ਼ਸਤਰਾਂ ਕਾਰਨ ਉਸ ਨੂੰ ਪਾਕਿਸਤਾਨ ਦੇ ਗੁਰੂ ਘਰਾਂ ਵਿੱਚ ਜਾਣ ਨਹੀਂ ਦਿੱਤਾ।

ਨਿਹੰਗ ਸਿੰਘ ਮਨਦੀਪ ਸਿੰਘ ਨੇ SGPC ਤੇ ਭਾਰਤ ਸਰਕਾਰ ਤੋਂ ਮਾਮਲੇ ‘ਚ ਦਖਲ ਦੇ ਨਾਲ ਪਾਕਿਸਤਾਨੀ ਦੂਤਾਵਾਸ ਦੇ ਰਵੱਈਏ ਨੂੰ ਲੈ ਕੇ ਜਾਂਚ ਦੀ ਮੰਗ ਕੀਤੀ ਹੈ।

error: Content is protected !!