ਦਿੱਲੀ ‘ਚ 13 ਸਾਲ ਦੇ ਬੱਚੇ ਨੇ ਪੁਲਿਸ ਦੀ ਪਹੁੰਚ ਦੇਖਣ ਲਈ ਜਹਾਜ਼ ‘ਚ ਬੰਬ ਦੀ ਫੈਲਾਅ ਦਿੱਤੀ ਅਫਵਾਹ, ਹੁਣ ਘਰਦਿਆਂ ਤੱਕ ਨੂੰ ਪੈ ਗਈ ਹੱਥਾਂ-ਪੈਰਾਂ ਦੀ

ਦਿੱਲੀ ‘ਚ 13 ਸਾਲ ਦੇ ਬੱਚੇ ਨੇ ਪੁਲਿਸ ਦੀ ਪਹੁੰਚ ਦੇਖਣ ਲਈ ਜਹਾਜ਼ ‘ਚ ਬੰਬ ਦੀ ਫੈਲਾਅ ਦਿੱਤੀ ਅਫਵਾਹ, ਹੁਣ ਘਰਦਿਆਂ ਤੱਕ ਨੂੰ ਪੈ ਗਈ ਹੱਥਾਂ-ਪੈਰਾਂ ਦੀ

 

ਦਿੱਲੀ (ਵੀਓਪੀ ਬਿਊਰੋ) ਟੈਕਨੋਲੋਜੀ ਜਿੱਥੇ ਅੱਜ ਦੀ ਦੁਨੀਆਂ ਵਿੱਚ ਕਈ ਕੰਮ ਆਸਾਨ ਕਰ ਰਹੀ ਹੈ, ਉੱਥੇ ਹੀ ਕਈ ਜਗਹਾ ਟੈਕਨੋਲਜੀ ਖਤਰਨਾਕ ਸਿੱਧ ਹੋ ਰਹੀ ਹੈ। ਗੱਲ ਕਰੀਏ ਬੱਚਿਆਂ ਦੀ ਤਾਂ ਬੱਚਿਆਂ ਦੇ ਹੱਥ ਵਿੱਚ ਮੋਬਾਇਲ ਫੜੇ ਹੋਏ ਹਨ ਅਤੇ ਕਈ ਵਾਰ ਬੱਚੇ ਇਸ ਤਰਾਂ ਦੀ ਟੈਕਨੋਲਜੀ ਦਾ ਇਸ ਤਰਹਾਂ ਗਲਤ ਇਸਤੇਮਾਲ ਕਰਦੇ ਹਨ ਕਿ ਉਹਨਾਂ ਦੇ ਘਰਦਿਆਂ ਤੱਕ ਨੂੰ ਮੁਸੀਬਤ ਝੱਲਣੀ ਪੈਂਦੀ ਹੈ।

ਇਕ ਛੋਟਾ ਜਿਹਾ ਕਲਿੱਕ ਹੀ ਤੁਹਾਡੀ ਜਿੰਦਗੀ ਬਦਲ ਸਕਦਾ ਤੁਹਾਨੂੰ ਜੇ ਟੈਕਨੋਲਜੀ ਫਰਜ ਤੋਂ ਅਰਸ਼ ਤੱਕ ਪਹੁੰਚਾ ਸਕਦੀ ਹੈ ਤਾਂ ਇਹ ਵੀ ਨਾ ਭੁੱਲੋ ਕਿ ਇਹ ਟੈਕਨੋਲਜੀ ਤੁਹਾਨੂੰ ਅਰਸ਼ ਤੋਂ ਫਰਸ਼ ‘ਤੇ ਗਿਰਾ ਵੀ ਸਕਦ ਸਕਦੀ ਹੈ। ਅਜਿਹਾ ਹੀ ਇੱਕ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ 13 ਸਾਲ ਦੇ ਬੱਚੇ ਨੇ ਅਜਿਹੀ ਗਲਤੀ ਕੀਤੀ ਕਿ ਪੂਰੇ ਪੁਲਿਸ ਪ੍ਰਸ਼ਾਸਨ ਲਈ ਭਾਰੀ ਪੈ ਗਈ।


ਆਈਜੀਆਈ ਏਅਰਪੋਰਟ ਪੁਲਿਸ ਨੇ ਇੱਕ 13 ਸਾਲਾ ਨੌਜਵਾਨ ਨੂੰ ਬੰਬ ਬਾਰੇ ਝੂਠੀ ਜਾਣਕਾਰੀ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਨੌਜਵਾਨ ਦੇਖਣਾ ਚਾਹੁੰਦਾ ਸੀ ਕਿ ਇਸ ਮਾਮਲੇ ‘ਚ ਪੁਲਿਸ ਉਸ ਨੂੰ ਫੜ ਸਕਦੀ ਹੈ ਜਾਂ ਨਹੀਂ। ਮੁਲਜ਼ਮਾਂ ਨੇ ਦਿੱਲੀ ਤੋਂ ਟੋਰਾਂਟੋ ਜਾਣ ਵਾਲੀ ਫਲਾਈਟ ਵਿੱਚ ਬੰਬ ਦੀ ਮੌਜੂਦਗੀ ਬਾਰੇ ਗਲਤ ਜਾਣਕਾਰੀ ਦੇਣ ਵਾਲੀ ਮੇਲ ਭੇਜੀ ਸੀ। ਨਾਬਾਲਗ ਨੂੰ ਬਾਲ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਉਸ ਦੀ ਕਸਟਡੀ ਉਸ ਦੇ ਮਾਪਿਆਂ ਹਵਾਲੇ ਕਰ ਦਿੱਤੀ ਗਈ।


5 ਜੂਨ ਨੂੰ ਟੋਰਾਂਟੋ ਜਾਣ ਵਾਲੀ ਏਅਰ ਕੈਨੇਡਾ ਦੀ ਫਲਾਈਟ ‘ਤੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਏਅਰਪੋਰਟ ‘ਤੇ ਇਕ ਈਮੇਲ ਮਿਲੀ। ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਜਹਾਜ਼ ਵਿੱਚ ਬੰਬ ਲਾਇਆ ਗਿਆ ਸੀ। ਜਾਂਚ ਕਰਨ ‘ਤੇ ਫਲਾਈਟ ‘ਚ ਕੁਝ ਵੀ ਸ਼ੱਕੀ ਨਹੀਂ ਮਿਲਿਆ।

ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (DIAL) ਦੇ ਦਫਤਰ ਨੂੰ ਮੰਗਲਵਾਰ ਰਾਤ 10.50 ਵਜੇ ਇਕ ਈਮੇਲ ਮਿਲੀ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਦਿੱਲੀ-ਟੋਰਾਂਟੋ ਏਅਰ ਕੈਨੇਡਾ ਦੀ ਉਡਾਣ ਵਿੱਚ ਬੰਬ ਲਾਇਆ ਗਿਆ ਸੀ। ਜਿਸ ਤੋਂ ਬਾਅਦ ਫਲਾਈਟ ਨੂੰ ਤੁਰੰਤ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਪੁਲਿਸ ਨੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਉਡਾਣ ਦੀ ਜਾਂਚ ਕੀਤੀ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।

error: Content is protected !!