ਭਾਰਤ ਦੀ ਯੰਗ ਬ੍ਰਿਗੇਡ ਨੇ ਅਮਰੀਕਾ ਨੂੰ ਪੜ੍ਹਾਇਆ ਕ੍ਰਿਕਟ ਦਾ ਪਾਠ, ਪੰਜਾਬ ਦੇ ਸ਼ੇਰ ਅਰਸ਼ਦੀਪ ਸਿੰਘ ਨੇ ਲੁੱਟ ਲਈ ਮਹਿਫਿਲ

ਭਾਰਤ ਦੀ ਯੰਗ ਬ੍ਰਿਗੇਡ ਨੇ ਅਮਰੀਕਾ ਨੂੰ ਪੜ੍ਹਾਇਆ ਕ੍ਰਿਕਟ ਦਾ ਪਾਠ, ਪੰਜਾਬ ਦੇ ਸ਼ੇਰ ਅਰਸ਼ਦੀਪ ਸਿੰਘ ਨੇ ਲੁੱਟ ਲਈ ਮਹਿਫਿਲ

 

ਦਿੱਲੀ/ਨਿਊਯਾਰਕ (ਵੀਓਪੀ ਬਿਊਰੋ) ਅਮਰੀਕਾ ਤੇ ਵੈਸਟ ਇੰਡੀਜ਼ ‘ਚ ਖੇੇਡੇ ਜਾ ਰਹੇ ਟੀ-20 ਵਰਲਡ ਕੱਪ ਕ੍ਰਿਕਟ ਨੂੰ ਲੈ ਕੇ ਖੇਡ ਪ੍ਰੇਮੀਆਂ ਤੇ ਖਾਸ ਕਰ ਕੇ ਭਾਰਤੀਆਂ ਵਿੱਚ ਭਾਰੀ ਉਤਸ਼ਾਹ ਹੈ। ਭਾਰਤੀ ਸਮੇਂ ਮੁਤਾਬਕ ਬੀਤੀ ਸ਼ਾਮ ਭਾਰਤ ਨੇ ਟੀ-20 ਵਿਸ਼ਵ ਕੱਪ 2024 ਵਿੱਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ।

ਨਿਊਯਾਰਕ ‘ਚ ਖੇਡੇ ਗਏ ਇਸ ਮੈਚ ‘ਚ ਟੀਮ ਇੰਡੀਆ ਨੇ ਅਮਰੀਕਾ ਨੂੰ 7 ਵਿਕਟਾਂ ਨਾਲ ਹਰਾ ਕੇ ਸੁਪਰ-8 ‘ਚ ਜਗ੍ਹਾ ਬਣਾ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਮਰੀਕਾ ਨੇ ਭਾਰਤ ਨੂੰ 111 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਤੋਂ ਬਾਅਦ ਸੂਰਿਆਕੁਮਾਰ ਯਾਦਵ ਅਤੇ ਸ਼ਿਵਮ ਦੂਬੇ ਦੀ ਅਜੇਤੂ ਪਾਰੀ ਨੇ 19ਵੇਂ ਓਵਰ ਵਿੱਚ ਹੀ ਮੈਚ ਜਿੱਤ ਲਿਆ। ਸੂਰਿਆ ਨੇ ਵੀ ਅਰਧ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਕੁੱਲ 9 ਦੌੜਾਂ ਦੇ ਕੇ 4 ਵਿਕਟਾਂ ਲਈਆਂ।

ਭਾਰਤ ਨੇ ਅਮਰੀਕਾ ਨੂੰ 7 ਵਿਕਟਾਂ ਨਾਲ ਹਰਾਇਆ ਹੈ। ਭਾਰਤ ਨੂੰ ਜਿੱਤ ਲਈ 111 ਦੌੜਾਂ ਦਾ ਟੀਚਾ ਸੀ। ਸੂਰਿਆਕੁਮਾਰ ਯਾਦਵ ਅਤੇ ਸ਼ਿਵਮ ਦੂਬੇ ਨੇ ਅਜੇਤੂ ਪਾਰੀ ਖੇਡ ਕੇ ਭਾਰਤ ਨੂੰ ਇਹ ਜਿੱਤ ਦਿਵਾਈ ਹੈ।

ਸੂਰਿਆਕੁਮਾਰ ਯਾਦਵ ਨੇ ਆਪਣੀਆਂ 50 ਦੌੜਾਂ ਵੀ ਪੂਰੀਆਂ ਕੀਤੀਆਂ। ਹਾਲਾਂਕਿ ਭਾਰਤ ਦੀ ਸ਼ੁਰੂਆਤ ਨੌ-ਸਿੱਖੀਏ ਅਮਰੀਕਾ ਦੇ ਖਿਲਾਫ਼ ਵਧੀਆ ਨਹੀਂ ਰਹੀ ਅਤੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀਆਂ ਵਿਕਟਾਂ ਭਾਰਤ ਨੇ ਸਸਤੇ ਵਿੱਚ ਗੁਆ ਦਿੱਤੀਆਂ ਸਨ।

ਇਸ ਦੌਰਾਨ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਨਿਊਯਾਰਕ ਦੇ ਨਸਾਓ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਬੁੱਧਵਾਰ ਨੂੰ ਟੀ-20 ਵਿਸ਼ਵ ਕੱਪ ‘ਚ ਭਾਰਤ ਅਤੇ ਅਮਰੀਕਾ ਵਿਚਾਲੇ ਮੈਚ ਦੀ ਪਹਿਲੀ ਗੇਂਦ ਨਾਲ ਰਿਕਾਰਡ ਬੁੱਕ ‘ਚ ਆਪਣਾ ਨਾਂ ਦਰਜ ਕਰ ਲਿਆ। ਭਾਰਤ ਦੇ ਨਵੇਂ ਗੇਂਦਬਾਜ਼ ਰਹੇ ਅਰਸ਼ਦੀਪ ਨੇ ਇਕ ਵਾਰ ਫਿਰ ਸ਼ੁਰੂਆਤੀ ਵਿਕਟ ਲਈ ਅਤੇ ਮੈਚ ਦੀ ਪਹਿਲੀ ਹੀ ਗੇਂਦ ‘ਤੇ ਸਲਾਮੀ ਬੱਲੇਬਾਜ਼ ਸ਼ਯਾਨ ਜਹਾਂਗੀਰ ਨੂੰ ਆਊਟ ਕਰ ਦਿੱਤਾ।

ਕੱਲ ਦੇ ਮੈਚ ਵਿੱਚ ਅਰਸ਼ਦੀਪ ਸਿੰਘ ਨੇ ਚਾਰ ਓਵਰਾਂ ਵਿੱਚ ਸਿਰਫ 9 ਸਕੋਰ ਦੇ ਕੇ 4 ਵਿਕਟਾਂ ਹਾਸਿਲ ਕੀਤੀਆਂ ਤੇ ਮੈਨ ਆਫ ਦਾ ਮੈਚ ਬਣਿਆ।

error: Content is protected !!