47.5 ਡਿਗਰੀ ਤਾਪਮਾਨ ਨੇ ਛੱਲੀ ਵਾਂਗੂ ਭੁੰਨ’ਤੇ ਲੋਕ, ਬਾਰਿਸ਼ ਦੀ ਵੀ ਨਹੀਂ ਅਜੇ ਕੋਈ ਸੰਭਾਵਨਾ, ਲੂ ਹੋਰ ਤੇਜ਼ ਹੋਵੇਗੀ

47.5 ਡਿਗਰੀ ਤਾਪਮਾਨ ਨੇ ਛੱਲੀ ਵਾਂਗੂ ਭੁੰਨ’ਤੇ ਲੋਕ, ਬਾਰਿਸ਼ ਦੀ ਵੀ ਨਹੀਂ ਅਜੇ ਕੋਈ ਸੰਭਾਵਨਾ, ਲੂ ਹੋਰ ਤੇਜ਼ ਹੋਵੇਗੀ

ਜਲੰਧਰ (ਵੀਓਪੀ ਬਿਊਰੋ) ਜਿਵੇਂ-ਜਿਵੇਂ ਜੂਨ ਮਹੀਨਾ ਅੱਗੇ ਵਧ ਰਿਹਾ, ਉਸੇ ਦੇ ਨਾਲ ਹੀ ਗਰਮੀ ਦਾ ਪ੍ਰਕੋਪ ਵੀ ਤੇਜ਼ ਹੋ ਰਿਹਾ ਹੈ। ਪੰਜਾਬ ਵਿੱਚ ਇਹ ਹਾਲਾਤ ਹਨ ਕਿ ਦਿਨ ਦੇ ਸਮੇਂ 15 ਮਿੰਟ ਵੀ ਘਰ ਤੋਂ ਬਾਹਰ ਨਿਕਲਣਾ ਲੋਕਾਂ ਲਈ ਮੁਸ਼ਕਿਲ ਹੋ ਰਿਹਾ ਹੈ। 47 ਡਿਗਰੀ ਤੱਕ ਦਾ ਤਾਪਮਾਨ ਲੋਕਾਂ ਦੀ ਚਮੜੀ ਝੁਲਸਾ ਰਿਹਾ ਹੈ। ਅਜਿਹੇ ਵਿੱਚ ਸਿਹਤ ਵਿਭਾਗ ਵੱਲੋਂ ਗਰਮੀ ਤੋਂ ਬਚਾਅ ਲਈ ਕਈ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ।

ਖਾਸ ਕਰਕੇ ਇਸ ਤਰਾਂ ਦੀ ਤੇਜ਼ ਗਰਮੀ ਵਿੱਚ ਬੱਚੇ ਅਤੇ ਬਜ਼ੁਰਗਾਂ ਦਾ ਬਹੁਤ ਜਿਆਦਾ ਬੁਰਾ ਹਾਲ ਹੈ। ਸਿਹਤ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ 47 ਡਿਗਰੀ ਤਾਪਮਾਨ ਵਿੱਚ ਬੱਚਿਆਂ-ਬਜ਼ੁਰਗਾਂ ਦੇ ਨਾਲ ਨਾਲ ਮਰੀਜ਼ਾਂ ਦਾ ਖਾਸ ਤੌਰ ‘ਤੇ ਧਿਆਨ ਰੱਖਿਆ ਜਾਵੇ ਅਤੇ ਘਰੋਂ ਬਾਹਰ ਨਿਕਲਣ ਸਮੇਂ ਆਪਣੇ ਆਪ ਪੂਰੀ ਤਰਾਂ ਢੱਕ ਕੇ ਅਤੇ ਛੱਤਰੀ ਦਾ ਇਸਤੇਮਾਲ ਕਰਕੇ ਨਿਕਲਿਆ ਜਾਵੇ। ਜਿੰਨਾ ਹੋ ਸਕੇ ਪਾਣੀ ਦਾ ਸੇਵਨ ਕੀਤਾ ਜਾਵੇ ਅਤੇ ਤਰਲ ਪਦਾਰਥਾਂ ਦਾ ਵੀ ਵੱਧ ਤੋਂ ਵੱਧ ਸੇਵਨ ਕੀਤੇ ਜਾਣ। ਇਸ ਦੇ ਨਾਲ ਹੀ ਖਾਣ ਪੀਣ ਵੱਲ ਵਿਸ਼ੇਸ਼ ਤੌਰ ‘ਤੇ ਧਿਆਨ ਦਿੱਤਾ ਜਾਵੇ।

ਜੂਨ ਮਹੀਨੇ ਵਿੱਚ ਵੀ ਗਰਮੀ ਨੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ‘ਚ ਹੀਟ ਵੇਵ ਕਾਰਨ ਬੁੱਧਵਾਰ ਨੂੰ ਪਾਰਾ 47.5 ਡਿਗਰੀ ਤੱਕ ਪਹੁੰਚ ਗਿਆ। ਤਾਪਮਾਨ ‘ਚ 1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਇਹ ਹੁਣ ਆਮ ਨਾਲੋਂ 6.5 ਡਿਗਰੀ ਵੱਧ ਪਹੁੰਚ ਗਿਆ ਹੈ।

ਅੰਮ੍ਰਿਤਸਰ, ਪਠਾਨਕੋਟ, ਪਟਿਆਲਾ, ਬਠਿੰਡਾ ਅਤੇ ਗੁਰਦਾਸਪੁਰ ਵਿੱਚ ਗਰਮੀ ਦਾ ਕਹਿਰ ਜ਼ਿਆਦਾ ਰਿਹਾ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਲਈ ਹੀਟ ਵੇਵ ਅਲਰਟ ਵੀ ਜਾਰੀ ਕੀਤਾ ਹੈ। ਹਾਲਾਂਕਿ, ਸ਼ੁੱਕਰਵਾਰ ਨੂੰ ਇੱਕ ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ, ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏ.ਕੇ.ਸਿੰਘ ਮੁਤਾਬਕ ਇਹ ਪੱਛਮੀ ਗੜਬੜ ਬਹੁਤ ਕਮਜ਼ੋਰ ਹੈ, ਜਿਸ ਕਾਰਨ ਸ਼ੁੱਕਰਵਾਰ ਨੂੰ ਪਹਾੜਾਂ ਦੇ ਨਾਲ ਲੱਗਦੇ ਇਲਾਕਿਆਂ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤਾਪਮਾਨ ‘ਤੇ ਕੋਈ ਅਸਰ ਦਿਖਾਈ ਨਹੀਂ ਦੇਵੇਗਾ।

ਫਰੀਦਕੋਟ 47.5 ਡਿਗਰੀ ‘ਤੇ ਪੰਜਾਬ ਦਾ ਸਭ ਤੋਂ ਗਰਮ ਰਿਹਾ, ਇਸ ਤੋਂ ਬਾਅਦ ਅੰਮ੍ਰਿਤਸਰ 46.0 ਡਿਗਰੀ (ਆਮ ਨਾਲੋਂ 6.4 ਡਿਗਰੀ ਵੱਧ), ਲੁਧਿਆਣਾ 45.0 ਡਿਗਰੀ (ਆਮ ਨਾਲੋਂ 6.7 ਡਿਗਰੀ ਵੱਧ), ਪਟਿਆਲਾ 45.3 ਡਿਗਰੀ (ਆਮ ਨਾਲੋਂ 6.1 ਡਿਗਰੀ ਵੱਧ), ਪਠਾਨਕੋਟ 45.8 ਡਿਗਰੀ ‘ਤੇ ਰਿਹਾ। 47.4 ਡਿਗਰੀ, ਬਰਨਾਲਾ ਦਾ 44.3, ਫ਼ਿਰੋਜ਼ਪੁਰ ਦਾ 45.0, ਮੋਗਾ ਦਾ 43.7, ਜਲੰਧਰ ਦਾ 43.8 ਡਿਗਰੀ ਦਰਜ ਕੀਤਾ ਗਿਆ।

error: Content is protected !!