ਹੁਣ ਕੰਗਣਾ ਥੱ+ਪੜ ਵਿਵਾਦ ਦੀਆਂ ਬਣਨ ਲੱਗੀਆਂ ਟੀ-ਸ਼ਰਟਾਂ,ਫੋਟੋ ਨਾਲ ਲਿਖਿਆ ਹੈ The Slap

ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਨੇ ਰਾਜਨੀਤੀ ਵਿੱਚ ਆਉਂਦੇ ਹੀ ਆਪਣਾ ਝੰਡਾ ਲਹਿਰਾ ਦਿੱਤਾ ਹੈ। ਉਹ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਚੋਣ ਜਿੱਤ ਕੇ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਚੋਣਾਂ ਜਿੱਤਣ ਤੋਂ ਬਾਅਦ ਪਿਛਲੇ ਹਫਤੇ ਅਦਾਕਾਰਾ ਨਾਲ ਵੱਡਾ ਹਾਦਸਾ ਹੋਇਆ ਸੀ। ਅਭਿਨੇਤਰੀ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਸੀਆਈਐਸਐਫ ਦੀ ਇੱਕ ਮਹਿਲਾ ਗਾਰਡ ਨੇ ਥੱਪੜ ਮਾਰਿਆ ਸੀ।

ਇਸ ਵਿਚਾਲੇ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਸੋਸ਼ਲ ਮੀਡੀਆ ‘ਤੇ ਕੁਝ ਅਜਿਹੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਕੰਗਨਾ ਰਣੌਤ ‘ਥੱਪੜ ਕਾਂਡ’ ਮਾਮਲੇ ਦੀਆਂ ਟੀ-ਸ਼ਰਟਾਂ ਵੇਚਿਆਂ ਜਾ ਰਹੀਆਂ ਹਨ।

ਇਹ ਤਸਵੀਰ ਵਾਇਰਲ ਹੋਣ ਤੋਂ ਬਾਅਦ ਫੈਨਜ਼ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਇਸ ਉੱਪਰ ਆਪਣੀ ਸਪਸ਼ਟਡ ਗੱਲ ਰੱਖਦੇ ਹੋਏ ਕਿਹਾ, ਜ਼ਿਆਦਾ ਵਧੀਆ ਗੱਲ ਨਹੀਂ, ਪੰਜਾਬ ਦਾ ਅਕਸ ਖਰਾਬ ਹੁੰਦਾ ਇਸ ਚੀਜ਼ ਲਈ ਪਰ ਕੁਝ ਲੋਕ ਬਹਾਦਰੀ ਸਮਝਦੇ ਆ। ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਿਹਾ ਇਹ ਤਾਂ ਕੋਈ ਬਹਾਦਰੀ ਵਾਲਾ ਕੰਮ ਨਹੀਂ….ਹਾਲਾਂਕਿ ਕੁਝ ਲੋਕ ਮਜ਼ਾਕ ਵਿੱਚ ਅਜਿਹੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਕਿ ਮੈਨੂੰ ਵੀ ਚਾਹੀਦੀ ਇਹ ਟੀ-ਸ਼ਰਟ, ਇੱਕ ਹੋਰ ਯੂਜ਼ਰ ਨੇ ਕਿਹਾ ਮੈਂ ਲਫੇੜਾ ਮਾਰੂ…

ਦੱਸ ਦੇਈਏ ਕਿ ਕੰਗਨਾ ਮੰਡੀ ਤੋਂ ਚੋਣ ਜਿੱਤ ਕੇ ਦਿੱਲੀ ਪਰਤ ਰਹੀ ਸੀ। ਇਸ ਦੌਰਾਨ ਚੰਡੀਗੜ੍ਹ ਏਅਰਪੋਰਟ ‘ਤੇ ਹਫੜਾ-ਦਫੜੀ ਮਚ ਗਈ। ਸੁਰੱਖਿਆ ਜਾਂਚ ਦੌਰਾਨ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਨੇ ਉਨ੍ਹਾਂ ਨੂੰ ਥੱਪੜ ਮਾਰਿਆ। ਇਸ ਤੋਂ ਬਾਅਦ ਸੀਆਈਐਸਐਫ ਜਵਾਨ ਨੂੰ ਮੁਅੱਤਲ ਕਰ ਦਿੱਤਾ ਗਿਆ। ਉਸ ਦੇ ਖਿਲਾਫ ਐੱਫਆਈਆਰ ਵੀ ਦਰਜ ਕੀਤੀ ਗਈ ਹੈ।

error: Content is protected !!