ਮੌਤ ਅੱਗੇ ਹਾਰ ਗਈ ਡੇਢ ਸਾਲ ਦੀ ਮਾਸੂਮ, 17 ਘੰਟੇ ਬਾਅਦ ਮ੍ਰਿ+ਤਕ ਹਾਲਤ ਚ ਕੱਢੀ ਗਈ ਬੋਰਵੈੱਲ ਚੌਂ ਬਾਹਰ

ਕਈ ਵਾਰ ਮਾਪਿਆ ਦੀ ਲਾਪਰਵਾਹੀ ਬੱਚਿਆਂ ਤੇ ਇਸ ਕਦਰ ਭਾਰੀ ਪੈ ਜਾਦੀ ਹੈ ਕਿ ਬੱਚੇ ਜਿੰਦਗੀ ਦੀ ਜੰਗ ਹਾਰ ਜਾਦੇ ਨੇ  ਗੁਜਰਾਤ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਅਮਰੇਲੀ ਜ਼ਿਲ੍ਹੇ ਦੇ ਸੁਰਗਾਪਾੜਾ ਪਿੰਡ ਵਿੱਚ ਕੱਲ੍ਹ 100 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੀ ਇੱਕ ਡੇਢ ਸਾਲਾਂ ਮਾਸੂਮ ਬੱਚੀ ਜ਼ਿੰਦਗੀ ਦੀ ਜੰਗ ਹਾਰ ਗਈ ਹੈ। ਕਰੀਬ 17 ਘੰਟਿਆਂ ਤੱਕ ਚੱਲੇ ਬਚਾਅ ਕਾਰਜ ਤੋਂ ਬਾਅਦ ਅੱਜ ਤੜਕੇ 4 ਵਜੇ ਬੱਚੀ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਬਚਾਅ ਟੀਮ ਉਸ ਨੂੰ ਹਸਪਤਾਲ ਲੈ ਗਈ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੀ ਨੂੰ ਮ੍ਰਿਤਕ ਹਾਲਤ ‘ਚ ਬੋਰਵੈੱਲ ‘ਚੋਂ ਬਾਹਰ ਕੱਢਿਆ ਗਿਆ। ਉਹ ਕਰੀਬ 50 ਫੁੱਟ ਦੀ ਡੂੰਘਾਈ ‘ਚ ਫਸ ਗਈ ਸੀ। ਬੱਚੀ ਦੀ ਮੌਤ ਕਾਰਨ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਹਾਦਸੇ ਵਾਲੀ ਥਾਂ ‘ਤੇ ਐਂਬੂਲੈਂਸ 108, ਫਾਇਰ ਬ੍ਰਿਗੇਡ, ਐਨਡੀਆਰਐਫ ਦੀਆਂ ਟੀਮਾਂ ਮੌਜੂਦ ਸਨ। ਬੱਚੀ ਨੂੰ ਆਕਸੀਜਨ ਵੀ ਦਿੱਤੀ ਗਈ ਪਰ ਉਸ ਦੀ ਮੌਤ ਹੋ ਚੁੱਕੀ ਸੀ।ਫਾਇਰ ਬ੍ਰਿਗੇਡ ਅਧਿਕਾਰੀ ਐਚਸੀ ਗੜ੍ਹਵੀ ਨੇ ਦੱਸਿਆ ਕਿ ਬੱਚੀ ਆਪਣੇ ਪਿਤਾ ਕਰਨਭਾਈ ਅਤੇ ਮਾਂ ਨਾਲ ਖੇਤਾਂ ਵਿੱਚ ਸੀ। ਉਹ ਕਪਾਹ ਬੀਜ ਰਹੇ ਸਨ। ਬੱਚੀ ਨੂੰ ਦੁੱਧ ਪਿਲਾਇਆ ਗਿਆ ਅਤੇ ਹੋਰ ਬੱਚਿਆਂ ਨਾਲ ਖੇਡਣ ਲਈ ਛੱਡ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਚੀਕਣ ਦੀ ਅਵਾਜ਼ ਸੁਣੀ। ਜਦੋਂ ਉਹ ਭੱਜ ਕੇ ਆਏ ਤਾਂ ਦੂਜੇ ਬੱਚਿਆਂ ਨੇ ਦੱਸਿਆ ਕਿ ਉਹ ਬੋਰਵੈੱਲ ‘ਚ ਡਿੱਗ ਗਈ ਸੀ। ਉਸ ਨੇ ਸਰਪੰਚ ਨੂੰ ਹਾਦਸੇ ਦੀ ਸੂਚਨਾ ਦਿੱਤੀ।

ਉਨ੍ਹਾਂ ਨੇ ਆਪਣੇ ਪੱਧਰ ‘ਤੇ ਲੜਕੀ ਨੂੰ ਬੋਰਵੈੱਲ ‘ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। NDRF ਟੀਮ ਨੂੰ ਵੀ ਬੁਲਾਇਆ ਗਿਆ, ਜਾਂਚ ਤੋਂ ਬਾਅਦ ਪਤਾ ਲੱਗਾ ਕਿ ਬੱਚੀ ਕਰੀਬ 50 ਫੁੱਟ ਦੀ ਡੂੰਘਾਈ ‘ਚ ਫਸੀ ਹੋਈ ਸੀ। ਬੱਚੀ ਕੋਲ ਕੈਮਰਾ ਪਹੁੰਚਾਇਆ ਗਿਆ ਅਤੇ ਫਿਰ ਮਹਿਸੂਸ ਹੋਇਆ ਕਿ ਉਸਦੇ ਦੋਵੇਂ ਹੱਥ ਹੇਠਾਂ ਹਨ। ਉਹ ਸਿੱਧੀ ਫਸ ਗਈ ਹੈ। ਉਸ ਦੀ ਨੱਕ ਅਤੇ ਅੱਖਾਂ ਦਿਸ ਰਹੀਆਂ ਸਨ।

ਅਧਿਕਾਰੀ ਨੇ ਦੱਸਿਆ ਕਿ ਬੱਚੀ ਦੇ ਮੂੰਹ ਅਤੇ ਨੱਕ ਦੇ ਆਲੇ-ਦੁਆਲੇ ਮਿੱਟੀ ਦੀ ਪਰਤ ਸੀ, ਜਿਸ ਕਾਰਨ ਉਸ ਨੂੰ ਸਾਹ ਲੈਣ ‘ਚ ਮੁਸ਼ਕਿਲ ਹੋ ਰਹੀ ਸੀ। ਉਸ ਦੇ ਨੱਕ ਵਿਚ ਆਕਸੀਜਨ ਵੀ ਪਹੁੰਚਾਈ ਗਈ ਸੀ ਪਰ ਉਸ ਦੇ ਗਲੇ ਵਿਚ ਕੇਬਲ ਫਸ ਜਾਣ ਦਾ ਡਰ ਸੀ। ਰੋਬੋਟ ਮਸ਼ੀਨ ਵੀ ਮੰਗਵਾਈ ਗਈ, ਜਿਸ ਨੇ ਬੱਚੀ ਦੇ ਮੱਥੇ ਨੂੰ ਫੜ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਆਕਸੀਜਨ ਦੀ ਕਮੀ ਕਾਰਨ ਬੱਚੀ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਦਾ ਸਾਹ ਰੁਕ ਚੁੱਕਿਆ ਸੀ। ਹਾਲਾਂਕਿ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

error: Content is protected !!