Skip to content
Friday, December 27, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
June
15
ਕੁਵੈਤ ਦੀ ਅੱਗ ਨਾਲ ਮਰਨ ਵਾਲਿਆਂ ‘ਚ ਹੁਸ਼ਿਆਰਪੁਰ ਦਾ ਹਿੰਮਤ ਰਾਏ 25 ਸਾਲ ਤੋਂ ਕਰ ਰਿਹਾ ਸੀ ਉੱਥੇ ਨੌਕਰੀ, ਪਰਿਵਾਰ ਦਾ ਰੋ-ਰੋ ਬੁਰਾ ਹਾਲ
international
jalandhar
Latest News
National
Punjab
ਕੁਵੈਤ ਦੀ ਅੱਗ ਨਾਲ ਮਰਨ ਵਾਲਿਆਂ ‘ਚ ਹੁਸ਼ਿਆਰਪੁਰ ਦਾ ਹਿੰਮਤ ਰਾਏ 25 ਸਾਲ ਤੋਂ ਕਰ ਰਿਹਾ ਸੀ ਉੱਥੇ ਨੌਕਰੀ, ਪਰਿਵਾਰ ਦਾ ਰੋ-ਰੋ ਬੁਰਾ ਹਾਲ
June 15, 2024
Voice of Punjab
ਕੁਵੈਤ ਦੀ ਅੱਗ ਨਾਲ ਮਰਨ ਵਾਲਿਆਂ ‘ਚ ਹੁਸ਼ਿਆਰਪੁਰ ਦਾ ਹਿੰਮਤ ਰਾਏ 25 ਸਾਲ ਤੋਂ ਕਰ ਰਿਹਾ ਸੀ ਉੱਥੇ ਨੌਕਰੀ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਹੁਸ਼ਿਆਰਪੁਰ (ਵੀਓਪੀ ਬਿਊਰੋ) ਬੀਤੇ ਦਿਨੀਂ ਕੁਵੈੈਤ ‘ਚ ਇਮਾਰਤ ਨੂੰ ਲੱਗੀ ਭਿਆਨਕ ਅੱਗ ਵਿੱਚ 49 ਲੋਕ ਮਰ ਗਏ ਸਨ, ਇਨ੍ਹਾਂ ਵਿੱਚੋਂ 45 ਭਾਰਤੀ ਸਨ। ਭਾਰਤੀ ਹਵਾਈ ਸੈਨਾ ਦਾ ਇੱਕ ਵਿਸ਼ੇਸ਼ ਜਹਾਜ਼ ਸ਼ੁੱਕਰਵਾਰ ਸਵੇਰੇ (14 ਜੂਨ 2024) ਕੁਵੈਤ ਵਿੱਚ ਅੱਗ ਦੀ ਘਟਨਾ ਵਿੱਚ ਮਾਰੇ ਗਏ 45 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਲੈ ਕੇ ਕੋਚੀ ਪਹੁੰਚਿਆ। ਜਹਾਜ਼ ਵਿੱਚ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਨੇ ਜਲਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਕੁਵੈਤੀ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ਕੀਤਾ।
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੱਕਾਓ ਦਾ 63 ਸਾਲਾ ਹਿੰਮਤ ਰਾਏ ਵੀ ਕੁਵੈਤ ਵਿੱਚ ਇਮਾਰਤ ਨੂੰ ਲੱਗੀ ਭਿਆਨਕ ਅੱਗ ਵਿੱਚ ਮਰਨ ਵਾਲੇ ਭਾਰਤੀਆਂ ਵਿੱਚ ਸ਼ਾਮਲ ਹੈ। ਹਿੰਮਤ ਰਾਏ ਆਪਣੇ ਪਰਿਵਾਰ ਵਿਚ ਇਕੱਲਾ ਕਮਾਊ ਵਿਅਕਤੀ ਸੀ। ਉਸਦੀ ਮੌਤ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ 25 ਸਾਲਾਂ ਤੋਂ ਕੁਵੈਤ ਵਿੱਚ ਨੌਕਰੀ ਕਰਦਾ ਸੀ ਅਤੇ ਪਰਿਵਾਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ। ਹਿੰਮਤ ਰਾਏ ਦਾ ਇੱਕ ਪੁੱਤਰ ਅਤੇ ਦੋ ਧੀਆਂ ਹਨ। ਪੁੱਤਰ ਇਸ ਸਮੇਂ 10ਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਧੀਆਂ ਦਾ ਵਿਆਹ ਹੋ ਚੁੱਕਾ ਹੈ।
ਮ੍ਰਿਤਕ ਦੇ ਜਵਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਤਹਿਸੀਲਦਾਰ ਨੇ ਉਨ੍ਹਾਂ ਨੂੰ ਬੀਤੇ ਦਿਨ ਉਨ੍ਹਾਂ ਦੇ ਸਹੁਰੇ ਹਿੰਮਤ ਰਾਏ ਦੀ ਮੌਤ ਦੀ ਸੂਚਨਾ ਦਿੱਤੀ ਸੀ ਪਰ ਪ੍ਰਸ਼ਾਸਨ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਉਨ੍ਹਾਂ ਤੱਕ ਨਹੀਂ ਪਹੁੰਚਿਆ। ਉਨ੍ਹਾਂ ਮੰਗ ਕੀਤੀ ਕਿ ਹਿੰਮਤ ਰਾਏ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਹੈ ਅਤੇ ਹੁਣ ਉਸ ਦੇ ਪੁੱਤਰ ਅਰਸ਼ਦੀਪ ਦਾ ਭਵਿੱਖ ਧੁੰਦਲਾ ਨਾ ਹੋਵੇ, ਇਸ ਲਈ ਸਰਕਾਰ ਉਸ ਦਾ ਹੱਥ ਫੜ ਕੇ ਉਸ ਦੀ ਆਰਥਿਕ ਮਦਦ ਕਰੇ।
ਕੱਕਣੋਂ ਦੇ ਵਸਨੀਕ ਜੋਗਿੰਦਰ ਸਿੰਘ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਵਿਦੇਸ਼ਾਂ ਤੋਂ ਗੋਰੇ ਵਪਾਰ ਲਈ ਪੰਜਾਬ ਆਉਣਗੇ ਪਰ ਇਹ ਪਤਾ ਨਹੀਂ ਕਦੋਂ ਆਉਣਗੇ। ਵਿਦੇਸ਼ਾਂ ਵਿੱਚ ਆਪਣੇ ਪਰਿਵਾਰਾਂ ਦਾ ਭਵਿੱਖ ਰੌਸ਼ਨ ਕਰਨ ਲਈ ਯਤਨਸ਼ੀਲ ਪੰਜਾਬੀਆਂ ਦੀਆਂ ਹਾਦਸਿਆਂ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਸਿਰਫ਼ ਲਾਸ਼ਾਂ ਹੀ ਪੰਜਾਬ ਪਹੁੰਚ ਰਹੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਹਿੰਮਤ ਰਾਏ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਅਤੇ ਉਸ ਦੀ ਲਾਸ਼ ਭਾਰਤ ਲਿਆਂਦਾ ਜਾਵੇ।
Post navigation
ਯੂ.ਪੀ ਦੇ ਛੋਰੇ ਨੇ ਪਾਕਿਸਤਾਨੀ ਕੁੜੀ ਨਾਲ ਪਾ ਲਿਆ ਪਿਆਰ ਦਾ ਪੇਚਾ, ਪੰਜਾਬ ਆ ਕੇ ਸਰਹੱਦ ਟੱਪਣ ਲੱਗਾ ਤਾਂ BSF ਦੀ ਪੈ ਗਈ ਨਜ਼ਰ
ਸਿਕੰਦਰ ਸਿੰਘ ਮਲੂਕਾ ਖਿਲ਼ਾਫ ਅਕਾਲੀ ਦਲ ਨੇ ਚੁੱਕਿਆ ਵੱਡਾ ਕਦਮ,ਅਨੁਸ਼ਾਸਨੀ ਕਮੇਟੀ ਚੋਂ ਕੀਤਾ ਬਾਹਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us