ਅਮਰੀਕਾ ਰਹਿੰਦੀਆਂ ਜਲੰਧਰ ਦੀਆਂ 2 ਕੁੜੀਆਂ ਨੂੰ ਜਲੰਧਰ ਦੇ ਹੀ ਮੁੰਡੇ ਨੇ ਅਮਰੀਕਾ ਜਾ ਕੇ ਮਾਰੀਆਂ ਗੋਲ਼ੀਆਂ, ਵਜ੍ਹਾ ਜਾਣ ਹਰ ਕੋਈ ਦੰਗ

ਅਮਰੀਕਾ ਰਹਿੰਦੀਆਂ ਜਲੰਧਰ ਦੀਆਂ 2 ਕੁੜੀਆਂ ਨੂੰ ਜਲੰਧਰ ਦੇ ਹੀ ਮੁੰਡੇ ਨੇ ਅਮਰੀਕਾ ਜਾ ਕੇ ਮਾਰੀਆਂ ਗੋਲ਼ੀਆਂ, ਵਜ੍ਹਾ ਜਾਣ ਹਰ ਕੋਈ ਦੰਗ

ਵੀਓਪੀ ਬਿਊਰੋ – ਜਲੰਧਰ ਦੀਆਂ ਦੋ ਕੁੜੀਆਂ ਨੂੰ ਜਲੰਧਰ ਦੇ ਮੁੰਡੇ ਵੱਲੋਂ ਅਮਰੀਕਾ ‘ਚ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਵਿੱਚੋਂ ਇਕ ਲੜਕੀ ਦੀ ਮੌਤ ਹੋ ਗਈ ਹੈ ਅਤੇ ਇੱਕ ਲੜਕੀ ਹਸਪਤਾਲ ‘ਚ ਦਾਖਲ ਹੈ।

ਅਮਰੀਕਾ ਦੇ ਨਿਊ ਜਰਸੀ ਵਿੱਚ ਜਲੰਧਰ ਦੇ ਨੂਰਮਹਿਲ ਦੀਆਂ ਰਹਿਣ ਵਾਲੀਆਂ ਦੋ ਕੁੜੀਆਂ ਨੂੰ ਨਕੋਦਰ ਦੇ ਹੁਸੈਨਪੁਰ ਪਿੰਡ ਦੇ ਗੌਰਵ ਗਿੱਲ ਨੇ ਗੋਲੀਆਂ ਮਾਰੀਆਂ ਹਨ।
ਜਾਣਕਾਰੀ ਦੇ ਅਨੁਸਾਰ 29 ਅਤੇ 20 ਸਾਲ ਦੀਆਂ ਦੋ ਕੁੜੀਆਂ ਨੂੰ ਗੋਲੀਆਂ ਮਾਰਨ ਦੇ ਚਲਦੇ 29 ਸਾਲਾਂ ਜਸਵੀਰ ਕੌਰ ਦੀ ਮੌਤ ਹੋਈ ਹੈ। ਜਦ ਕਿ ਦੂਸਰੀ ਕੁੜੀ ਵੀ ਸਾਲਾ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ।

ਵਾਰਦਾਤ ਤੋਂ ਬਾਅਦ ਪੁਲਿਸ ਨੇ ਗੌਰਵ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਵਾਰਦਾਤ ਵੇਲੇ ਵਰਤਿਆ ਗਿਆ ਪਿਸਤੌਲ ਵੀ ਬਰਾਮਦ ਕੀਤਾ ਹੈ।

ਜਾਣਕਾਰੀ ਦੇ ਮੁਤਾਬਿਕ 20 ਸਾਲਾ ਕੁੜੀ ਗੌਰਵ ਗਿੱਲ ਦੇ ਨਾਲ ਬਾਹਰ ਜਾਣ ਲਈ ਇਕੱਠੇ ਪੜ੍ਹਦੇ ਸੀ। ਜੋ ਕਿ ਇੱਕ ਦੂਸਰੇ ਨੂੰ ਜਾਣਦੇ ਸੀ। ਹਾਲਾਂਕਿ ਵਾਰਦਾਤ ਦੀ ਅਸਲ ਵਜਹਾ ਕੀ ਹੈ ਇਸ ਦੇ ਬਾਰੇ ਹਾਲੇ ਤੱਕ ਪਤਾ ਨਹੀਂ ਚੱਲ ਪਾਇਆ।
ਅਮਰੀਕਾ ਪੁਲਿਸ ਨੇ ਘਰ ਵਿੱਚ ਰੇਡ ਕਰਕੇ ਗੌਰਵ ਗਿੱਲ ਨੂੰ ਕੀਤਾ ਗ੍ਰਿਫਤਾਰ ਕਰ ਲਿਆ ਹੈ।
error: Content is protected !!