ਸ਼ੀਤਲ ਅੰਗੁਰਾਲ ਅਤੇ ਸੁਨੀਤਾ ਰਿੰਕੂ ‘ਚ ਫਸਿਆ ਪੇਚ, ਜਲੰਧਰ ਵੈਸਟ ‘ਚ ਉਪ ਚੌਣ ਲਈ ਭਾਜਪਾ ਹਾਈਕਮਾਂਡ ਕਿਸ ਨੂੰ ਦੇਵੇਗੀ ਟਿਕਟ

ਜਲੰਧਰ (ਪਰਮਜੀਤ ਸਿੰਘ ਰੰਗਪੁਰੀ) ਜਲੰਧਰ ਵੈਸਟ ‘ਚ ਉਪ ਚੌਣ ਦੇ ਐਲਾਨ ਤੋਂ ਬਾਅਦ ਉਮੀਦਵਾਰੀ ਲਈ ਭਾਜਪਾ ਦਾ ਪੇਚ ਸ਼ੀਤਲ ਅੰਗੁਰਾਲ ਅਤੇ ਸੁਨੀਤਾ ਰਿੰਕੂ ‘ਚ ਫਸ ਗਿਆ ਹੈ| ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਭਾਜਪਾ ਹਾਈਕਮਾਂਡ ਵਲੋਂ ਸ਼ੀਤਲ ਅੰਗੁਰਾਲ ਅਤੇ ਸੁਨੀਤਾ ਰਿੰਕੂ ਦੇ ਨਾਮ ‘ਤੇ ਚਰਚਾ ਚਲ ਰਹੀ ਹੈ| ਪਰ ਨਾਮ ਦਾ ਐਲਾਨ ਕਰਨਾ ਬਾਕੀ ਹੈ|

ਹੁਣ ਜੇ ਦੋਵਾਂ ਦੇ ਨਾਮ ‘ਤੇ ਚਰਚਾ ਕਰੀਏ ਤਾਂ ਲੋਕ ਸਭਾ ਚੌਣਾ ਤੋਂ ਪਹਿਲਾਂ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ‘ਚ ਆ ਗਏ ਸਨ ਅਤੇ ਭਾਜਪਾ ਨੇ ਉਹਨਾਂ ਨੂੰ ਲੋਕ ਸਭਾ ਚੌਣ ਲੜਵਾਈ ਵੀ ਸੀ ਪਰ ਰਿੰਕੂ ਹਾਰ ਗਏ ਸਨ| ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਸੁਸ਼ੀਲ ਰਿੰਕੂ ਨੂੰ 1,75,993 ਵੋਟਾਂ ਨਾਲ ਹਰਾਇਆ ਸੀ|

ਜਿਸ ਵੇਲੇ ਭਾਜਪਾ ਨੇ ਸੁਸ਼ੀਲ ਰਿੰਕੂ ਨੂੰ ਲੋਕ ਸਭਾ ਚੌਣ ਦੀ ਟਿਕਟ ਦਿੱਤੀ ਸੀ| ਉਸ ਵੇਲੇ ਇਹੀ ਚਰਚਾ ਸੀ ਕਿ ਆਮ ਆਦਮੀ ਪਾਰਟੀ ਛੱਡ ਕੇ ਆਏ ਆਪ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਵਿਧਾਨ ਸਭਾ ਦੀ ਚੌਣ ਲੜਵਾਈ ਜਾਏਗੀ| ਪਰ ਹੁਣ ਫਿਰ ਤੋਂ ਜਲੰਧਰ ਵੈਸਟ ਵਿਚ ਇਹ ਚਰਚਾ ਚੱਲ ਰਹੀ ਹੈ ਕਿ ਸ਼ਾਇਦ ਭਾਜਪਾ ਸੁਸ਼ੀਲ ਰਿੰਕੂ ਦੀ ਪਤਨੀ ਸੁਨੀਤਾ ਰਿੰਕੂ ਨੂੰ ਟਿਕਟ ਦੇਵੇਗੀ|

ਪਰ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆਈ ਹੈ ਕਿ ਸ਼ੀਤਲ ਅੰਗੁਰਾਲ ਨੂੰ ਟਿਕਟ ਮਿਲਣਾ ਤੈਅ ਹੈ ਪਰ ਭਾਜਪਾ ਨੂੰ ਇਹ ਡਰ ਹੈ ਕਿ ਕਿਤੇ ਪਾਰਟੀ ਵਲੋਂ ਟਿਕਟ ਦਾ ਐਲਾਨ ਕਰਦਿਆਂ ਹੀ ਪੁਲਿਸ ਸ਼ੀਤਲ ਅੰਗੁਰਾਲ ਨੂੰ ਕਿਸੇ ਮਾਮਲੇ ‘ਚ ਨਾਮਜਦ ਨਾ ਕਰ ਲਏ| ਇਸ ਦਾ ਖਦਸ਼ਾ ਬੀਤੇ ਦਿਨੀਂ ਸੁਸ਼ੀਲ ਰਿੰਕੂ ਨੇ ਸੋਸ਼ਲ ਮੀਡੀਆ ‘ਤੇ ਜਤਾਇਆ ਹੈ|

ਜਿਕਰਯੋਗ ਹੈ ਕਿ ਭਾਜਪਾ ਵਿਚ ਆਉਣ ਤੋਂ ਪਹਿਲਾਂ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੇ ਵਿਚ ਰਾਜਨੀਤਿਕ ਲੜਾਈ ਚਲ ਰਹੀ ਸੀ ਅਤੇ ਸ਼ੀਤਲ ਅੰਗੁਰਾਲ ਨੇ ਪਿਛਲੀਆਂ ਵਿਧਾਨ ਸਭਾ ਚੌਣਾ ‘ਚ ਸੁਸ਼ੀਲ ਰਿੰਕੂ ਨੂੰ ਪਟਖਨੀ ਦਿੱਤੀ ਸੀ| ਹੁਣ ਦੇਖਣਾ ਇਹ ਹੋਏਗਾ ਕਿ ਸੁਸ਼ੀਲ ਰਿੰਕੂ ਦੇ ਇਸ ਖਦਸ਼ੇ ਤੋਂ ਬਾਅਦ ਕੀ ਭਾਜਪਾ ਹਾਈਕਮਾਂਡ ਸ਼ੀਤਲ ਅੰਗੁਰਾਲ ਨੂੰ ਟਿਕਟ ਦੇਵੇਗੀ?

error: Content is protected !!