ਦੁਕਾਨ ਚ ਬੈਠੀ ਔਰਤ ਲਈ ਕਾਲ ਬਣਕੇ ਆਈ ਮੌਤ, ਅੱਗੋਂ ਔਰਤ ਵੀ ਨਿੱਕਲੀ ਚਲਾਕ ਇੰਝ ਦਿੱਤਾ ਚਕਮਾ

ਕੁਝ ਹਾਦਸਿਆਂ ਨੂੰ ਵੇਖ ਕੇ ਰੂਹ ਤੱਕ ਕੰਬ ਜਾਂਦੀ ਹੈ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਕਈ ਅਜਿਹੇ ਹੀ ਹਾਦਸਿਆਂ ਦੀਆਂ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਜਾਂਦੀਆਂ ਹਨ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀਆਂ ਹਨ। ਅਜਿਹੇ ਹੀ ਇਕ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਬੇਕਾਬੂ ਬੱਸ ਦੁਕਾਨ ‘ਚ ਦਾਖਲ ਹੁੰਦਾ ਦੇਖਿਆ ਜਾ ਸਕਦਾ ਹੈ। ਹਾਲਾਂਕਿ ਇਸ ਹਾਦਸੇ ‘ਚ ਹੋਏ ਚਮਤਕਾਰ ਦੀ ਵੀਡੀਓ ਦੇਖ ਕੇ ਲੋਕ ਹੈਰਾਨ ਹਨ।ਮਾਮਲਾ ਤਾਮਿਲਨਾਡੂ ਦਾ ਹੈ, ਤਾਮਿਲਨਾਡੂ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ (ਟੀ.ਐੱਨ.ਐੱਸ.ਟੀ.ਸੀ.) ਦੀ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਤਾਮਿਲਨਾਡੂ ਦੇ ਡਿੰਡੀਗੁਲ ‘ਚ ਇਕ ਦੁਕਾਨ ‘ਚ ਦਾਖਲ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਬੱਸ ਦਾ ਕੰਟਰੋਲ ਗੁਆ ਬੈਠਾ ਅਤੇ ਬੱਸ ਇਕ ਦੁਕਾਨ ਵਿਚ ਜਾ ਵੱਜੀ, ਜਿਸ ਵਿਚ ਇਕ ਔਰਤ ਮੌਜੂਦ ਸੀ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਬੱਸ ਅਚਾਨਕ ਦੁਕਾਨ ‘ਚ ਦਾਖਲ ਹੋ ਗਈ ਅਤੇ ਸਭ ਕੁਝ ਤਬਾਹ ਹੋ ਗਿਆ ਪਰ ਔਰਤ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ।

ਘਟਨਾ ਦੀ ਵੀਡੀਓ @karthigaichelvan ਨਾਮ ਦੇ ਅਕਾਊਂਟ ਦੁਆਰਾ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਸੀ ਜਿਸ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ। ਇਸ ਵੀਡੀਓ ‘ਚ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਖਤਰਨਾਕ ਹਾਦਸੇ ਤੋਂ ਬਾਅਦ ਵੀ ਔਰਤ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਇੱਕ ਰਿਪੋਰਟ ਮੁਤਾਬਕ TNSTC ਨੇ ਕਿਹਾ ਹੈ ਕਿ ਇਹ ਹਾਦਸਾ ਮਨੁੱਖੀ ਗਲਤੀ ਕਾਰਨ ਹੋਇਆ ਹੈ। ਡਰਾਈਵਰ ਨੇ ਬੱਸ ਚਲਾਉਂਦੇ ਸਮੇਂ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕੀਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਡਰਾਈਵਰ ਦੀ ਲਾਪਰਵਾਹੀ ਮੰਨਦਿਆਂ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੋਸ਼ਲ ਮੀਡੀਆ ‘ਤੇ ਲੋਕ ਕਹਿ ਰਹੇ ਹਨ ਕਿ ਔਰਤ ਮੌਤ ਤੋਂ ਬਚ ਗਈ ਅਤੇ ਕਿਹਾ ਕਿ ਉਸ ਨੇ ਮੌਤ ਨੂੰ ਧੋਖਾ ਦਿੱਤਾ ਹੈ।

ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਇਸ ਨੂੰ ਕਹਿੰਦੇ ਨੇ ਮੌਤ ਨੂੰ ਧੋਖਾ ਦੇਣਾ। ਇੱਕ ਹੋਰ ਨੇ ਲਿਖਿਆ ਕਿ ਅੱਜ ਕੱਲ੍ਹ ਲੋਕਾਂ ਦੀ ਡਰਾਈਵਿੰਗ ਬੇਕਾਬੂ ਹੁੰਦੀ ਜਾ ਰਹੀ ਹੈ, ਕੀ ਇਸ ਲਈ ਹੋਰ ਸਖ਼ਤ ਕਾਨੂੰਨ ਨਹੀਂ ਬਣਾਉਣੇ ਚਾਹੀਦੇ? ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਔਰਤ ਦੀ ਕਿਸਮਤ ਚੰਗੀ ਸੀ ਜਾਂ ਯਮਰਾਜ ਛੁੱਟੀ ‘ਤੇ ਸੀ। ਨਹੀਂ ਤਾਂ ਬਚਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਸੀ। ਇਕ ਹੋਰ ਨੇ ਲਿਖਿਆ ਕਿ ਇਸ ਸਮੇਂ ਦੇਸ਼ ਵਿਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹਨ।

error: Content is protected !!