ਨਵੇਂ ਘਰ ਲਈ ਸਮਾਨ ਲੈਣ ਗਿਆ ਨੌਜਵਾਨ ਵਾਪਸ ਪਰਤਿਆ ਲਾ+ਸ਼ ਬਣਕੇ, ਟਰੈਕਟਰ ਪਲਟਨ ਕਾਰਨ ਆਇਆ ਥੱਲੇ

ਭਾਖੜਾ ਡੈਮ ਤੋਂ ਬਿਆਸ ਦਰਿਆ ਵਿਚ ਪਾਣੀ ਛੱਡੇ ਜਾਣ ਦੀਆਂ ਖ਼ਬਰਾਂ ਤੋਂ ਘਬਰਾ ਕੇ ਦਰਿਆ ਕਿਨਾਰੇ ਵਸਦੇ ਪਿੰਡਾਂ ਦੇ ਲੋਕਾਂ ਵੱਲੋਂ ਆਪਣਾ ਸਾਮਾਨ ਸੰਭਾਲਣ ਲਈ ਜੱਦੋ-ਜੱਦ ਕੀਤੀ ਜਾ ਰਹੀ ਹੈ। ਇਨ੍ਹਾਂ ਅਫਵਾਹਾਂ ਕਾਰਨ ਘਬਰਾਏ ਮੰਡ ਖੇਤਰ ਦੇ ਪਿੰਡ ਮਹੀਵਾਲ ਦੇ ਨਿਵਾਸੀ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਮਹੀਵਾਲ ਦੀ ਟਰੈਕਟਰ ਪਲਟਣ ਕਾਰਨ ਹੇਠਾਂ ਆ ਕੇ ਮੌਤ ਹੋ ਗਈ।ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਚਾਚੇ ਦਾ ਲੜਕਾ ਗੁਰਵਿੰਦਰ ਸਿੰਘ ਆਪਣੀ ਫਸਲ ਸੰਭਾਲਣ ਲਈ ਦਰਿਆ ਬਿਆਸ ਦੇ ਬੰਨ੍ਹ ’ਤੇ ਕਾਹਲੀ ਵਿਚ ਟਰੈਕਟਰ ਟਰਾਲੀ ਲੈ ਕੇ ਲੇਬਰ ਲੈਣ ਆ ਰਿਹਾ ਸੀ ਕਿ ਪਿੰਡ ਪੱਸਣ ਕਦੀਮ ਨਜ਼ਦੀਕ ਅਚਾਨਕ ਹਾਦਸਾ ਵਾਪਰ ਗਿਆ ਤੇ ਟਰੈਕਟਰ ਪਲਟਣ ਕਾਰਨ ਹੇਠਾਂ ਆ ਕੇ ਉਸ ਦੀ ਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਦਰਿਆ ਬਿਆਸ ਵਿਚ ਡੈਮ ਤੋਂ ਪਾਣੀ ਛੱਡਿਆ ਗਿਆ ਹੈ, ਜਿਸ ਸਬੰਧੀ ਮੀਡੀਆ ਵਿਚ ਲਗਾਤਾਰ ਵਧਾ-ਚੜ੍ਹਾ ਕੇ ਆ ਰਹੀਆਂ ਖਬਰਾਂ ਕਾਰਨ ਕਿਸਾਨਾਂ ਵਿਚ ਹਫੜਾ-ਦਫੜੀ ਮਚੀ ਹੋਈ ਹੈ।

ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਮਹੀਵਾਲ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਨਵਾਂ ਘਰ ਬਣਾਉਣ ਲਈ ਕਿਸੇ ਕੰਮ ਲਈ ਟਰੈਕਟਰ ’ਤੇ ਸਵਾਰ ਹੋ ਕੇ ਘਾਟ ’ਤੇ ਜਾ ਰਿਹਾ ਸੀ। ਫਿਰ ਕਿਸੇ ਕਾਰਨ ਟਰੈਕਟਰ ਬੇਕਾਬੂ ਹੋ ਕੇ ਘਾਟ ਤੋਂ ਹੇਠਾਂ ਡਿੱਗ ਕੇ ਪਲਟ ਗਿਆ। ਇਸ ਹਾਦਸੇ ਵਿੱਚ ਗੁਰਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਗੁਰਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਗੁਰਵਿੰਦਰ ਸਿੰਘ ਦੀ ਪਤਨੀ ਅਤੇ ਦੋ ਬੱਚੇ ਹਨ। ਜਿਸ ਵਿੱਚ ਇੱਕ ਲੜਕਾ 10 ਸਾਲ ਅਤੇ ਇੱਕ ਲੜਕੀ 7 ਸਾਲ ਦੀ ਹੈ। ਉਸ ਨੇ ਇਹ ਵੀ ਦੱਸਿਆ ਕਿ ਗੁਰਵਿੰਦਰ ਸਿੰਘ ਬਹੁਤ ਹੀ ਮਿਹਨਤੀ ਨੌਜਵਾਨ ਸੀ ਅਤੇ ਉਸ ਦੇ ਭਰਾ ਦੇ ਵਿਦੇਸ਼ ਜਾਣ ਤੋਂ ਬਾਅਦ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਸ ‘ਤੇ ਆ ਗਈਆਂ ਸਨ। ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਉਹ ਨਵਾਂ ਘਰ ਬਣਾਉਣ ਵਿਚ ਰੁੱਝ ਗਿਆ ਸੀ।

error: Content is protected !!