ਡੇਰੇ ਚ ਸੇਵਾ ਕਰਨ ਗਏ ਵਿਅਕਤੀ ਲਈ ਕਾਰ ਬਣੀ ਮੌ+ਤ, ਚੱਲਦੀ ਕਾਰ ਨੂੰ ਲੱਗੀ ਅੱ+ਗ, ਬੱਚੇ ਹੋਏ ਅਨਾਥ

ਬਰਨਾਲਾ ਵਿਚ ਇਕ ਚੱਲਦੀ ਕਾਰ ਵਿਚ ਅੱਗ ਲੱਗ ਗਈ ਜਿਸ ਕਾਰਨ ਕਾਰ ਵਿਚ ਸਵਾਰ ਚਾਲਕ ਦੀ ਅੱਗ ਵਿਚ ਝੁਲਸਣ ਨਾਲ ਮੌਤ ਹੋ ਗਈ। ਹਾਦਸਾ ਬਰਨਾਲਾ ਦੇ ਮੋਗਾ ਬਾਈਪਾਸ ‘ਤੇ ਹੋਇਆ। ਮ੍ਰਿਤਕ ਬਰਨਾਲਾ ਦੇ ਦਰਾਜ ਪਿੰਡ ਦਾ ਰਹਿਣ ਵਾਲਾ ਹੈ ਜੋ ਸਵੇਰੇ ਆਪਣੇ ਪਿੰਡ ਦੇ ਧਾਰਮਿਕ ਡੇਰੇ ਵਿਚ ਸੇਵਾ ਕਰਨ ਦੇ ਬਾਅਦ ਕਿਸੇ ਕੰਮ ਤੋਂ ਬਰਨਾਲਾ ਆਇਆ ਸੀ। ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਘਟਨਾ ਵਾਲੀ ਥਾਂ ‘ਤੇ ਪਹੁੰਚੀਆਂ ਤੇ ਕਾਰ ਵਿਚ ਲੱਗੀ ਅੱਗ ਨੂੰ ਬੁਝਾਇਆ।

ਮ੍ਰਿਤਕ ਦੇ ਰਿਸ਼ਤੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਦਰਾਜ ਪਿੰਡ ਦਾ ਰਹਿਣ ਵਾਲਾ ਇਹ 32 ਸਾਲਾ ਜਗਤਾਰ ਸਿੰਘ ਅੱਜ ਸਵੇਰੇ ਪਿੰਡ ਦੇ ਇਕ ਧਾਰਮਿਕ ਡੇਰੇ ਵਿਚ ਸੇਵਾ ਕਰ ਰਿਹਾ ਸੀ। ਇਸ ਦੇ ਬਾਅਦ ਉਹ ਕਿਸੇ ਕੰਮ ਤੋਂ ਬਰਨਾਲਾ ਆਇਆ ਸੀ ਜਿਸ ਦੌਰਾਨ ਉਸ ਦੀ ਚੱਲਦੀ ਗੱਡੀ ਵਿਚ ਅੱਗ ਲੱਗ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਜਿਸ ਨਾਲ ਪੂਰਾ ਘਰ ਬਰਬਾਦ ਹੋ ਗਿਆ ਕਿਉਂਕਿ ਉਹ ਘਰ ਵਿਚ ਇਕੋ ਇਕ ਕਮਾਉਣ ਵਾਲਾ ਸੀ। ਉਸ ਦੇ 10-12 ਸਾਲ ਦੇ ਦੋ ਛੋਟੇ ਬੱਚੇ ਹਨ।

ਫਾਇਰ ਅਫਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਚੱਲਦੀ ਆਲਟੋ ਕਾਰ ਵਿਚ ਅੱਗ ਲੱਗ ਗਈ ਹੈ ਜਿਸ ਦੇ ਬਾਅਦ ਉਨ੍ਹਾਂ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਤੇ ਅੱਗ ਨੂੰ ਬੁਝਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਅੱਜਕਲ ਗਰਮੀ ਕਾਰਨ ਤਾਪਮਾਨ ਬਹੁਤ ਜ਼ਿਆਦਾ ਹੈ ਜਿਸ ਨਾਲ ਅੱਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ ਜਿਸ ਕਾਰਨ ਲੋਕਾਂ ਨੂੰ ਦੁਪਹਿਰ ਦੇ ਸਮੇਂ ਵਾਹਨਾਂ ਤੋਂ ਨਿਕਲਣ ਤੋਂ ਬਚਣਾ ਚਾਹੀਦਾ ਹੈ।

ਐੱਸਐੱਚਓ ਨਿਰਮਲ ਸਿੰਘ ਨੇ ਦੱਸਿਆ ਕਿ ਬਰਨਾਲਾ ਦੇ ਮੋਗਾ ਬਾਈਪਾਸ ‘ਤੇ ਇਕ ਆਲਟੋ ਕਾਰ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਮੌਕੇ ‘ਤੇ ਆਕੇ ਆਮ ਲੋਕਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਵਾਹਨ ਵਿਚ ਇਕ ਵਿਅਕਤੀ ਸੀ, ਜੋ ਪੂਰੀ ਤਰ੍ਹਾਂ ਸੜ ਗਿਆ ਸੀ। ਇਸ ਦੇ ਬਾਅਦ ਗੱਡੀ ਨੇ ਪਹੁੰਚ ਕੇ ਅੱਗ ਨੂੰ ਬੁਝਾਇਆ ਹੈ। ਗੱਡੀ ਦੇ ਨੰਬਰ ਤੋਂ ਮ੍ਰਿਤਕ ਦੀ ਪਛਾਣ ਕਰਕੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।

error: Content is protected !!