#Melody… ਇਟਲੀ ਦੀ PM ਮੇਲੋਨੀ ਦੇ ਨਾਲ PM ਨਰੇਂਦਰ ਮੋਦੀ ਦੀ Selfie Again, ਕਿਹਾ-ਇਹ ਦੋਸਤੀ ਨਹੀਂ ਤੋੜਾਂਗੇ

#Melody… ਇਟਲੀ ਦੀ PM ਮੇਲੋਨੀ ਦੇ ਨਾਲ PM ਨਰੇਂਦਰ ਮੋਦੀ ਦੀ Selfie Again, ਕਿਹਾ-ਇਹ ਦੋਸਤੀ ਨਹੀਂ ਤੋੜਾਂਗੇ

 

ਰੋਮ/ਦਿੱਲੀ (ਵੀਓਪੀ ਬਿਊਰੋ) ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਨਰੇਂਦਰ ਮੋਦੀ ਸਰਕਾਰ ਬਣਨ ਤੋਂ ਬਾਅਦ ਆਪਣੇ ਪਹਿਲੇ ਵਿਦੇਸ਼ੀ ਦੌਰੇ ‘ਤੇ ਹਨ। ਇਟਲੀ ਵਿੱਚ ਹੋ ਰਹੀ G7 ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵਿਸ਼ੇਸ਼ ਗੈਸਟ ਦੇ ਰੂਪ ਵਿੱਚ ਬੁਲਾਇਆ ਗਿਆ ਹੈ ਅਤੇ ਇਹ ਬੁਲਾਵਾ ਉਨ੍ਹਾਂ ਦੀ ਖਾਸ ਦੋਸਤ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਭੇਜਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੀ ਤਸਵੀਰ ਪਿਛਲੇ ਸਾਲ ਦਸੰਬਰ ‘ਚ ਇੰਟਰਨੈੱਟ ‘ਤੇ ਵਾਇਰਲ ਹੋਈ ਸੀ। ਹੁਣ #Melody ਦੇ ਰੁਝਾਨ ਤੋਂ ਬਾਅਦ, ਉਸਨੇ G7 ਸੰਮੇਲਨ ਵਿੱਚ ਇੱਕ ਨਵੀਂ ਸੈਲਫੀ ਲਈ ਪੋਜ਼ ਦਿੱਤਾ ਹੈ। ਦੋਵਾਂ ਨੇਤਾਵਾਂ ਨੇ ਖੁਸ਼ ਅਤੇ ਮੁਸਕਰਾਉਂਦੇ ਹੋਏ ਸੈਲਫੀ ਲਈ।

ਤੁਹਾਨੂੰ ਦੱਸ ਦੇਈਏ ਕਿ ਇਸ 5 ਮਿੰਟ ਦੀ ਵੀਡੀਓ ਨੇ, ਜੋ ਕਿ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੇ ਬਣਾਈ ਹੈ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਿਛੇ ਖੜ੍ਹੇ ਹੱਸਦੇ ਨਜ਼ਰ ਆ ਰਹੇ ਹਨ, ਇਸ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਤਹਿਲਕਾ ਮਚਾ ਦਿੱਤਾ ਹੈ। ਲੋਕ ਇਸ ਵੀਡੀਓ ਨੂੰ ਖੂਬ ਸ਼ੇਅਰ ਕਰ ਰਹੇ ਹਨ।

ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਸੈਲਫੀ ਦਾ ਵੀਡੀਓ ਸਾਂਝਾ ਕੀਤਾ ਹੈ। ਮੇਲੋਨੀ ਨੇ ਸ਼ਨੀਵਾਰ ਨੂੰ ਆਪਣੇ ਐਕਸ ਅਕਾਊਂਟ ‘ਤੇ ਪੰਜ ਸੈਕਿੰਡ ਦੀ ਇਹ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਪ੍ਰਧਾਨ ਮੰਤਰੀ ਮੋਦੀ ਹੱਸਦੇ ਨਜ਼ਰ ਆ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਨੂੰ ਦੁਬਾਰਾ ਸਾਂਝਾ ਕੀਤਾ ਅਤੇ ਲਿਖਿਆ, ‘ਭਾਰਤ-ਇਟਲੀ ਦੋਸਤੀ ਜ਼ਿੰਦਾਬਾਦ!’।

error: Content is protected !!