ਲੰਗਰ ਦਾ ਖਾਣਾ ਬਣਾਉਂਣੇ ਸਮੇਂ ਬੱਚੀ ਡਿੱਗੀ ਲੰਗਰ ਵਾਲੇ ਪਤੀਲੇ ‘ਚ, ਨਾਜ਼ੁਕ ਹਾਲਤ ਚ ਅੰਮ੍ਰਿਤਸਰ ਕੀਤਾ ਰੈਫਰ

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਇੱਕ ਤਿੰਨ ਸਾਲਾ ਬੱਚੀ ਨੂੰ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਬੱਚੀ ਜਿਲਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਕੁੱਲਾ ਦੀ ਰਹਿਣ ਵਾਲੀ ਹੈ। ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਮਾਤਾ ਰਾਣੀ ਨੂੰ ਮੰਨਦੇ ਹਾਂ ਤੇ ਅਸੀਂ ਉਸਦਾ ਲੰਗਰ ਲਗਾਇਆ ਸੀ ਲੰਗਰ ਬਣਾਉਂਦੇ ਸਮੇਂ ਇਹ ਬੱਚੀ ਜਿਸਦੀ ਉਮਰ ਤਿੰਨ ਸਾਲ ਦੇ ਕਰੀਬ ਹੈ ਇਹ ਉਸ ਸਬਜ਼ੀ ਵਾਲੇ ਪਤੀਲੇ ਵਿੱਚ ਡਿੱਗ ਪਈ ਜਿਸ ਦੇ ਚਲਦੇ ਇਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ

ਅਸੀਂ ਇਸ ਨੂੰ ਸਰਕਾਰੀ ਹਸਪਤਾਲ ਪੱਟੀ ਵਿੱਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਵੱਲੋਂ ਸਾਨੂੰ ਅੰਮ੍ਰਿਤਸਰ ਵਿੱਚ ਰੈਫਰ ਕਰ ਦਿੱਤਾ ਗਿਆ। ਅਸੀਂ ਇਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਿਲ ਕਰਵਾਇਆ ਹੈ ਜਿਸਦੇ ਇਸਦਾ ਇਲਾਜ ਚੱਲ ਰਿਹਾ ਹੈ। ਪਰ ਬੱਚੀ ਦੀ ਹਾਲਤ ਬਹੁਤ ਸੀ ਗੰਭੀਰ ਦੱਸੀ ਜਾ ਰਹੀ ਹੈ

 ਬੱਚੀ ਪੂਰੀ ਤਰ੍ਹਾਂ ਸਬਜ਼ੀ ਦੇ ਵਿੱਚ ਸੜ ਚੁੱਕੀ ਹੈ। ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਮਾਤਾ ਰਾਣੀ ਦਾ ਲੰਗਰ ਲਗਾਈਆ ਸੀ ਤੇ ਲੰਗਰ ਦੌਰਾਨ ਹੀ ਇਹ ਬੱਚੀ ਸਬਜੀ ਵਾਲੇ ਵੱਡੇ ਪਤੀਲੇ ਵਿੱਚ ਡਿੱਗ ਗਈ। ਇਹ ਬੱਚੀ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਕੁੱਲਾ ਦੀ ਰਹਿਣ ਵਾਲੀ ਹੈ। ਇਸ ਬੱਚੀ ਦੀ ਉਮਰ ਤਿੰਨ ਸਾਲ ਦੇ ਕਰੀਬ ਹੈ।

ਘਟਨਾ ਵਾਪਰਦੇ ਹੀ ਪੀੜਤ ਪਰਿਵਾਰ ਨੇ ਬੱਚੀ ਨੂੰ ਸਰਕਾਰੀ ਹਸਪਤਾਲ ਪੱਟੀ ਵਿੱਚ ਦਾਖਲ ਕਰਵਾਇਆ ਸੀ, ਪਰ ਬੱਚੀ ਦੇ ਗੰਭੀਰ ਜ਼ਖ਼ਮੀ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ। ਬੱਚੀ ਪੂਰੀ ਤਰ੍ਹਾਂ ਸਬਜ਼ੀ ਦੇ ਵਿੱਚ ਸੜ ਚੁੱਕੀ ਹੈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

error: Content is protected !!